ਜ਼ੋਰਦਾਰ ਭੂਚਾਲ ਦੇ ਝਟਕਿਆਂ ਨਾਲ ਇਥੇ ਕੰਬੀ ਧਰਤੀ , ਲੋਕਾਂ ਚ ਮਚੀ ਦਹਿਸ਼ਤ

ਜ਼ੋਰਦਾਰ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਲੋਕ ਘਰ ਛੱਡ ਭੱਜੇ

ਇਕਵਾਡੋਰ ਦੇ ਪ੍ਰਸ਼ਾਂਤ ਸਮੁੰਦਰੀ ਤੱਟ ਨੇੜੇ ਸ਼ੁੱਕਰਵਾਰ ਨੂੰ 6.3 ਤੀਬਰਤਾ ਵਾਲਾ ਤਗੜਾ ਭੂਚਾਲ ਆਇਆ, ਜਿਸ ਕਾਰਨ ਦੇਸ਼ ਦੇ ਉੱਤਰੀ ਹਿੱਸੇ ਵਿੱਚ ਧਰਤੀ ਕੰਬ ਗਈ। ਕਈ ਇਮਾਰਤਾਂ ਨੂੰ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ, ਹਾਲਾਂਕਿ ਕਿਸੇ ਵੀ ਜ਼ਖ਼ਮੀ ਹੋਣ ਦੀ ਪੁਸ਼ਟੀ ਨਹੀਂ ਹੋਈ। ਤੀਬਰ ਝਟਕਿਆਂ ਕਾਰਨ ਲੋਕ ਘਬਰਾਏ ਹੋਏ ਘਰਾਂ ਤੋਂ ਬਾਹਰ ਨਿਕਲ ਆਏ।

ਯੂਐਸ ਜਿਆਲੋਜੀਕਲ ਸਰਵੇਖਣ (USGS) ਮੁਤਾਬਕ, ਭੂਚਾਲ ਦਾ ਕੇਂਦਰ ਐਸਮੇਰਾਲਡਸ ਸ਼ਹਿਰ ਤੋਂ 20.9 ਕਿਲੋਮੀਟਰ ਉੱਤਰ-ਪੂਰਬ ਪ੍ਰਸ਼ਾਂਤ ਮਹਾਸਾਗਰ ਵਿੱਚ ਸੀ ਅਤੇ ਇਹ 35 ਕਿਲੋਮੀਟਰ ਡੂੰਘਾਈ ਵਿੱਚ ਰਿਕਾਰਡ ਕੀਤਾ ਗਿਆ। ਇਕਵਾਡੋਰ ਦੇ ਰਿਸਕ ਮੈਨੇਜਮੈਂਟ ਦਫ਼ਤਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਘੱਟੋ-ਘੱਟ 10 ਪ੍ਰਾਂਤਾਂ ਵਿੱਚ ਮਹਿਸੂਸ ਕੀਤੇ ਗਏ, ਤੇ ਸਥਿਤੀ ਦੀ ਨਿਗਰਾਨੀ ਜਾਰੀ ਹੈ।

ਮੁਕਮੀ ਮੀਡੀਆ ਰਿਪੋਰਟਾਂ ਮੁਤਾਬਕ, ਭੂਚਾਲ ਨੇ ਐਸਮੇਰਾਲਡਸ ਸ਼ਹਿਰ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ। ਇਹ ਸ਼ਹਿਰ ਰਾਜਧਾਨੀ ਕਿਟੋ ਤੋਂ ਲਗਭਗ 296 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਹੈ। ਪਹਿਲਾਂ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਪਰ ਬਾਅਦ ਵਿੱਚ ਰੱਦ ਕਰ ਦਿੱਤੀ ਗਈ।