ਪੰਜਾਬ ਚ ਵਾਪਰੀ ਮੰਦਭਾਗੀ ਘਟਨਾ , ਸਰੋਵਰ ਚ ਡੁੱਬਣ ਕਾਰਨ ਗੁਰਸਿੱਖ ਬੱਚੇ ਦੀ ਹੋਈ ਮੌਤ

ਤਲਵੰਡੀ ਸਾਬੋ ‘ਚ ਮੰਦਭਾਗੀ ਹਾਦਸਾ: ਸਰੋਵਰ ‘ਚ ਡੁੱਬਣ ਨਾਲ ਅੰਮ੍ਰਿਤਧਾਰੀ ਬੱਚੇ ਦੀ ਮੌਤ
ਤਲਵੰਡੀ ਸਾਬੋ – ਵਿਸਾਖੀ ਜੋੜ ਮੇਲੇ ਅਤੇ ਖ਼ਾਲਸਾ ਪੰਥ ਸਾਜਨਾ ਦਿਵਸ ਦੇ ਆਖਰੀ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਨੇੜਲੇ ਸਰੋਵਰ ਵਿਚ ਇਕ ਅੰਮ੍ਰਿਤਧਾਰੀ ਬੱਚੇ ਦੀ ਡੁੱਬਣ ਨਾਲ ਮੌਤ ਹੋ ਜਾਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ।

ਮ੍ਰਿਤਕ ਦੀ ਪਛਾਣ 13 ਸਾਲਾ ਜਸਕੀਰਤ ਸਿੰਘ, ਪੁੱਤਰ ਭਾਈ ਸੁਖਪਾਲ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ ਵਜੋਂ ਹੋਈ ਹੈ। ਜਸਕੀਰਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।

ਜਾਣਕਾਰੀ ਅਨੁਸਾਰ, ਬੱਚਾ ਇਸ਼ਨਾਨ ਕਰਦਿਆਂ ਅਚਾਨਕ ਸਰੋਵਰ ‘ਚ ਡੁੱਬ ਗਿਆ। ਉਨ੍ਹਾਂ ਨੂੰ ਲੋਕਾਂ ਨੇ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਦੱਸਣਯੋਗ ਹੈ ਕਿ ਜਸਕੀਰਤ ਦੇ ਪਿਤਾ ਭਾਈ ਸੁਖਪਾਲ ਸਿੰਘ, ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮੁੱਖ ਸੇਵਾਦਾਰ ਹਨ ਅਤੇ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨਾਲ ਜੁੜੇ ਹੋਏ ਹਨ।

ਪੁਲਿਸ ਵਲੋਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਬੱਚੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।