ਸਕੂਲ ‘ਚ 40 ਬੱਚਿਆਂ ਨੇ ਆਪਣੇ ਹੱਥਾਂ ‘ਤੇ ਲਾਏ ਬਲੇਡ ਨਾਲ ਜ਼ਖ਼ਮ, ਕਾਰਨ ਜਾਣ ਹੈਰਾਨ ਕਰ ਦੇਵੇਗਾ
ਗੁਜਰਾਤ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ 5ਵੀਂ ਤੋਂ 8ਵੀਂ ਜਮਾਤ ਤੱਕ ਦੇ ਲਗਭਗ 40 ਵਿਦਿਆਰਥੀਆਂ ਨੇ ਆਪਣੇ ਹੀ ਹੱਥਾਂ ‘ਤੇ ਬਲੇਡ ਨਾਲ ਕੱਟ ਲਾ ਲਏ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਘਟਨਾ ਇੱਕ ‘ਡੇਅਰ ਗੇਮ’ ਦੇ ਤਹਿਤ ਹੋਈ। ਇਸ ਗੇਮ ਵਿੱਚ ਵਿਦਿਆਰਥੀਆਂ ਨੇ ਇਕ-ਦੂਜੇ ਨੂੰ ਚੁਣੌਤੀ ਦਿੱਤੀ ਕਿ ਜੋ ਬਲੇਡ ਨਾਲ ਹੱਥ ‘ਤੇ ਕੱਟ ਨਹੀਂ ਲਾਏਗਾ, ਉਹ 10 ਰੁਪਏ ਦੇਣ ਪਵਣਗੇ।
ਇਹ ਸਾਰੀ ਘਟਨਾ ਮੋਟਾ ਮੁੰਜਿਆਸਰ ਪ੍ਰਾਇਮਰੀ ਸਕੂਲ ਦੀ ਹੈ, ਜਿਥੇ ਬੱਚਿਆਂ ਨੇ ਆਪਣੇ ਪੈਂਸਿਲ ਸ਼ਾਰਪਨਰ ਦੀ ਬਲੇਡ ਦੀ ਵਰਤੋਂ ਕਰਕੇ ਖੁਦ ਨੂੰ ਜ਼ਖ਼ਮੀ ਕੀਤਾ। ਜਦ ਮਾਪਿਆਂ ਨੇ ਆਪਣੇ ਬੱਚਿਆਂ ਦੇ ਹੱਥਾਂ ‘ਤੇ ਕੱਟ ਦੇਖੇ, ਤਾਂ ਉਹ ਸਕੂਲ ਆ ਗਏ ਅਤੇ ਵੱਡਾ ਹੰਗਾਮਾ ਹੋਇਆ।
ਏ.ਐੱਸ.ਪੀ. ਜੈਵੀਰ ਗੜ੍ਹਵੀ ਨੇ ਪੁਸ਼ਟੀ ਕੀਤੀ ਕਿ ਇਹ ਟਰੂਥ ਐਂਡ ਡੇਅਰ ਗੇਮ ਦੇ ਦੌਰਾਨ ਹੋਇਆ ਹੈ। ਸਕੂਲ ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਮਾਪਿਆਂ ਦੀ ਲਾਪਰਵਾਹੀ ਦਾ ਨਤੀਜਾ ਹੈ, ਕਿਉਂਕਿ ਉਹ ਬੱਚਿਆਂ ਨੂੰ ਬਿਨਾਂ ਨਿਗਰਾਨੀ ਮੋਬਾਈਲ ਵਰਤਣ ਦਿੰਦੇ ਹਨ।
ਇਸ ਗੇਮ ਦੀ ਤਰ੍ਹਾਂ ਹੀ ਪਹਿਲਾਂ ਬਲੂ ਵ੍ਹੇਲ ਚੈਲੇਂਜ ਵੀ ਖਤਰਨਾਕ ਟਾਸਕ ਕਰਵਾਉਂਦਾ ਸੀ, ਜਿਸਨੂੰ ਭਾਰਤ ਸਰਕਾਰ ਨੇ 2017 ‘ਚ ਬੈਨ ਕਰ ਦਿੱਤਾ ਸੀ।
ਇਸ ਮਾਮਲੇ ਨੇ ਇੱਕ ਵਾਰ ਫਿਰ ਮਾਪਿਆਂ ਅਤੇ ਅਧਿਆਪਕਾਂ ਨੂੰ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ ਕਿ ਬੱਚਿਆਂ ਦੀ ਡਿਜੀਟਲ ਸਰਗਰਮੀ ਉੱਤੇ ਨਿਗਰਾਨੀ ਕਿਵੇਂ ਕੀਤੀ ਜਾਵੇ।