ਕਿਸਾਨ ਦਾ ਪੁੱਤ ਬਣਿਆ ਕਰੋੜਪਤੀ, ਪਿੰਡ ‘ਚ ਖੁਸ਼ੀ ਦੀ ਲਹਿਰ, ਵੰਡੇ ਲੱਡੂ
ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੇ ਪਿੰਡ ਗੋੜ੍ਹੀਕਲਾ ਵਿਚ ਇਕ ਨੌਜਵਾਨ, ਜਗਨਨਾਥ ਸਿੰਘ ਸਿਦਾਰ ਨੇ ਡ੍ਰੀਮ 11 ਫੈਂਟਸੀ ਕ੍ਰਿਕਟ ਲੀਗ ‘ਚ 1 ਕਰੋੜ ਰੁਪਏ ਜਿੱਤ ਕੇ ਇਤਿਹਾਸ ਰਚ ਦਿੱਤਾ। ਜਗਨਨਾਥ ਨੇ ਨਿਊਜ਼ੀਲੈਂਡ-ਪਾਕਿਸਤਾਨ ਮੈਚ ਵਿੱਚ ਆਪਣੀ ਕ੍ਰਿਕਟ ਸਮਝ ਰਾਹੀਂ ਟੀਮ ਤਿਆਰ ਕੀਤੀ। ਉਸਨੇ ਜੇ. ਡਫੀ ਨੂੰ ਕਪਤਾਨ ਅਤੇ ਐੱਚ. ਰਾਊਫ ਨੂੰ ਉਪ ਕਪਤਾਨ ਬਣਾਇਆ। ਟੀਮ ਨੇ 1138 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ।
ਉਸ ਦੀ ਜਿੱਤ ਨਾਲ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਘਰ ਦੇ ਬਾਹਰ ਭੀੜ ਜਮ ਗਈ ਤੇ ਮਠਿਆਈ ਵੰਡਣ ਦਾ ਦੌਰ ਚੱਲ ਪਿਆ। ਜਗਨਨਾਥ ਨੇ ਦੱਸਿਆ ਕਿ ਹੁਣ ਤੱਕ 7 ਲੱਖ ਰੁਪਏ ਉਸਦੇ ਖਾਤੇ ਵਿਚ ਆ ਚੁੱਕੇ ਹਨ, ਬਾਕੀ ਰਕਮ ਹੌਲੀ-ਹੌਲੀ ਮਿਲ ਰਹੀ ਹੈ।
ਉਸ ਨੇ ਆਉਣ ਵਾਲੇ ਸਮੇਂ ਲਈ ਆਪਣੇ ਲੱਖੇ ਵੀ ਸਾਂਝੇ ਕੀਤੇ ਹਨ — ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਲੇ ਘਰ ਨੂੰ ਪੱਕਾ ਬਣਾਏਗਾ, ਪਿਤਾ ਦਾ ਇਲਾਜ ਕਰਵਾਏਗਾ ਅਤੇ ਖੇਤੀ ਲਈ ਟਰੈਕਟਰ ਖਰੀਦੇਗਾ।
ਜਗਨਨਾਥ ਦੀ ਕਾਮਯਾਬੀ ਨਾਂ ਸਿਰਫ਼ ਉਸਦੇ ਪਰਿਵਾਰ ਲਈ ਸਹਾਰਾ ਬਣੀ ਹੈ, ਸਗੋਂ ਪਿੰਡ ਦੇ ਹੋਰ ਨੌਜਵਾਨ ਵੀ ਹੁਣ ਡ੍ਰੀਮ 11 ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਉਤਸਾਹਤ ਹੋ ਰਹੇ ਹਨ। ਇਹ ਸਾਬਤ ਕਰਦਾ ਹੈ ਕਿ ਗਰੀਬੀ ਅਤੇ ਪਿਛੜੇਪਣ ਦੇ ਬਾਵਜੂਦ ਵੀ, ਦ੍ਰਿੜ਼ ਨਿਸ਼ਚੇ, ਸਮਝਦਾਰੀ ਅਤੇ ਠੀਕ ਫੈਸਲੇ ਲੈ ਕੇ ਉੱਚੀਆਂ ਉਡਾਣਾਂ ਭਰੀਆਂ ਜਾ ਸਕਦੀਆਂ ਹਨ।
ਜਗਨਨਾਥ ਦੀ ਜਿੱਤ ਨੇ ਦਿਖਾ ਦਿੱਤਾ ਕਿ ਛੋਟੇ ਪਿੰਡਾਂ ਦੇ ਨੌਜਵਾਨ ਵੀ ਵੱਡੇ ਸੁਪਨੇ ਸਾਕਾਰ ਕਰ ਸਕਦੇ ਹਨ।