ਹੁਣੇ ਹੁਣੇ ਡੇਰਾ ਬਿਆਸ ਦੀਆਂ ਸੰਗਤਾਂ ਲਈ ਆਈ ਵੱਡੀ ਅਹਿਮ ਖਬਰ , ਲਿਆ ਗਿਆ ਇਹ ਫੈਸਲਾ

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਸਤਸੰਗ ਲਈ ਖ਼ਾਸ ਟ੍ਰੇਨਾਂ ਚਲਾਉਣ ਦਾ ਐਲਾਨ

ਫਿਰੋਜ਼ਪੁਰ – ਡੇਰਾ ਰਾਧਾ ਸਵਾਮੀ ਬਿਆਸ ਵਿੱਚ ਸ਼ਾਮਲ ਹੋਣ ਵਾਲੀ ਸੰਗਤ ਲਈ ਮਹੱਤਵਪੂਰਨ ਸੁਚਨਾ ਸਾਹਮਣੇ ਆਈ ਹੈ। ਰੇਲਵੇ ਵਿਭਾਗ ਨੇ ਸਹਾਰਨਪੁਰ ਤੋਂ ਬਿਆਸ ਅਤੇ ਹਜ਼ਰਤ ਨਿਜਾਮੁਦੀਨ ਤੋਂ ਬਿਆਸ ਤੱਕ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਫੈਸਲਾ ਲਿਆ ਹੈ।

ਰੇਲਵੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ:

ਗੱਡੀ ਨੰਬਰ 04565 ਸਹਾਰਨਪੁਰ ਤੋਂ 28 ਮਾਰਚ ਰਾਤ 8:50 ਵਜੇ ਰਵਾਨਾ ਹੋਏਗੀ ਅਤੇ 29 ਮਾਰਚ ਤੜਕੇ 2:50 ਵਜੇ ਬਿਆਸ ਪਹੁੰਚੇਗੀ।

ਵਾਪਸੀ ‘ਚ ਗੱਡੀ ਨੰਬਰ 04566 30 ਮਾਰਚ ਨੂੰ ਬਿਆਸ ਤੋਂ ਦੁਪਹਿਰ 3 ਵਜੇ ਚੱਲੇਗੀ ਅਤੇ ਰਾਤ 8:20 ਵਜੇ ਸਹਾਰਨਪੁਰ ਪਹੁੰਚੇਗੀ।

ਇਨ੍ਹਾਂ ਦੋਹਾਂ ਟ੍ਰੇਨਾਂ ਦੇ ਰਾਸਤੇ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਉੱਤੇ ਸਟਾਪ ਹੋਣਗੇ।

ਦੂਜੇ ਪਾਸੇ,

ਗੱਡੀ ਨੰਬਰ 04401 ਨਿਜਾਮੁਦੀਨ ਤੋਂ 27 ਮਾਰਚ ਨੂੰ ਸ਼ਾਮ 7:40 ਵਜੇ ਚੱਲੇਗੀ ਅਤੇ 28 ਮਾਰਚ ਨੂੰ ਤੜਕੇ 4:05 ਵਜੇ ਬਿਆਸ ਪਹੁੰਚੇਗੀ।

ਵਾਪਸੀ ਲਈ ਗੱਡੀ ਨੰਬਰ 04402 30 ਮਾਰਚ ਨੂੰ ਰਾਤ 8:35 ਵਜੇ ਬਿਆਸ ਤੋਂ ਚੱਲੇਗੀ ਅਤੇ 31 ਮਾਰਚ ਤੜਕੇ 4 ਵਜੇ ਨਿਜਾਮੁਦੀਨ ਪਹੁੰਚੇਗੀ।

ਇਨ੍ਹਾਂ ਰੇਲਾਂ ਦੇ ਸਟਾਪ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ‘ਤੇ ਹੋਣਗੇ।

ਇਹ ਵਿਸ਼ੇਸ਼ ਰੇਲ ਸੇਵਾ ਸਤਸੰਗ ਸਮਾਗਮ ਵਿੱਚ ਸ਼ਾਮਲ ਹੋਣ ਵਾਲੀ ਸੰਗਤ ਦੀ ਸੁਵਿਧਾ ਲਈ ਚਲਾਈ ਜਾ ਰਹੀ ਹੈ।