ਮੁੰਬਈ – ਪ੍ਰਸਿੱਧ ਰੈਪਰ ਅਭਿਨਵ ਸਿੰਘ ਨੇ ਬੈਂਗਲੁਰੂ ‘ਚ ਆਤਮਹੱਤਿਆ ਕਰ ਲਈ, ਜਿਸ ਨਾਲ ਸੰਗੀਤ ਇੰਡਸਟਰੀ, ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ‘ਚ ਸੋਗ ਦੀ ਲਹਿਰ ਦੌੜ ਗਈ। ਓਡੀਸ਼ਾ ਨਾਲ ਸੰਬੰਧਤ ਅਭਿਨਵ, ਹੌਲੀ-ਹੌਲੀ ਰੈਪ ਦੁਨੀਆ ‘ਚ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਰਹੇ ਸਨ। ਉਨ੍ਹਾਂ ਦਾ ਅਚਾਨਕ ਦਿਹਾਂਤ ਸੰਗੀਤ ਭਾਈਚਾਰੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਆਖਰ ਕਿਉਂ ਚੁੱਕਿਆ ਇਹ ਖੌਫਨਾਕ ਕਦਮ?
ਮੀਡੀਆ ਰਿਪੋਰਟਾਂ ਮੁਤਾਬਕ, ਅਭਿਨਵ ਸਿੰਘ ਦੀ ਲਾਸ਼ ਉਨ੍ਹਾਂ ਦੇ ਬੈਂਗਲੁਰੂ ਸਥਿਤ ਘਰ ‘ਚ ਮਿਲੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਹਾਲਾਂਕਿ, ਕੋਈ ਸੁਸਾਈਡ ਨੋਟ ਜਾਂ ਹੋਰ ਮਜ਼ਬੂਤ ਸੁਰਾਗ ਹਾਲੇ ਤੱਕ ਸਾਹਮਣੇ ਨਹੀਂ ਆਏ।
ਪਰਿਵਾਰ ਨੇ ਉਠਾਏ ਗੰਭੀਰ ਦੋਸ਼
ਦੂਜੇ ਪਾਸੇ, ਅਭਿਨਵ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਪਤਨੀ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਕਰਾਰ ਦਿੰਦਿਆਂ ਦੋਸ਼ ਲਗਾਇਆ ਹੈ ਕਿ ਘਰਲੂ ਝਗੜਿਆਂ ਕਾਰਨ ਉਹ ਆਤਮਹੱਤਿਆ ਵੱਲ ਵਧੇ। ਮਰਾਠਾਹੱਲੀ ਪੁਲਿਸ ਸਟੇਸ਼ਨ ‘ਚ ਇਸ ਸੰਬੰਧੀ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੇ ਪਿਤਾ, ਬਿਜੈ ਨੰਦਾ ਸਿੰਘ, ਨੇ 8-10 ਲੋਕਾਂ ‘ਤੇ ਸ਼ੱਕ ਜਤਾਇਆ ਅਤੇ ਨਿਆਂ ਦੀ ਮੰਗ ਕੀਤੀ ਹੈ। ਪਰਿਵਾਰ ਨੇ ਇਹ ਵੀ ਦੱਸਿਆ ਕਿ ਅਭਿਨਵ ਮਾਨਸਿਕ ਤਣਾਵ ‘ਚ ਰਹਿੰਦਾ ਸੀ।
ਅਭਿਨਵ ਸਿੰਘ ਦਾ ਰੈਪ ਕਰੀਅਰ
ਓਡੀਸ਼ਾ ਦੇ ਰੈਪ ਭਾਈਚਾਰੇ ਵਿੱਚ ਅਭਿਨਵ ਨੇ ਆਪਣੀ ਖਾਸ ਪਛਾਣ ਬਣਾਈ ਸੀ। ਉਨ੍ਹਾਂ ਦੇ ਗੀਤ ਸਮਾਜਕ ਮੁੱਦਿਆਂ, ਸਥਾਨਕ ਜੀਵਨ ਅਤੇ ਨੌਜਵਾਨਾਂ ਦੇ ਸੰਘਰਸ਼ ‘ਤੇ ਆਧਾਰਿਤ ਸਨ, ਜੋ ਉਨ੍ਹਾਂ ਨੂੰ ਨੌਜਵਾਨ ਪੀੜ੍ਹੀ ਵਿੱਚ ਬਹੁਤ ਪ੍ਰਸਿੱਧ ਬਣਾਉਂਦੇ ਸਨ। ਉਨ੍ਹਾਂ ਦੀ ਅਖੀਰੀ ਰਸਮ ਅੱਜ ਅਦਾ ਕੀਤੀ ਜਾਵੇਗੀ, ਜਦਕਿ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ।

Previous Postਹੁਣੇ ਹੁਣੇ ਪੰਜਾਬ ਚ ਇਸ ਦਿਨ ਹੋਈ ਸਰਕਾਰੀ ਛੁੱਟੀ , ਬੰਦ ਰਹਿਣਗੇ ਸਕੂਲ ਤੇ ਕਾਲਜ਼
Next Postਵਿਆਹ ਚ ਤੇਂਦੂਆ ਵੜਨ ਕਾਰਨ ਮਚੀ ਤਰਥੱਲੀ , ਜਾਨ ਬਚਾ ਭੱਜੇ ਲਾੜਾ ਲਾੜੀ