ਵਿਆਹ ਸਮਾਗਮ ਦੌਰਾਨ ਅਕਸਰ ਹੀ ਹੰਗਾਮੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਦੀਆਂ ਕਈ ਵਾਰ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਹਨ , ਅਜਿਹੀਆਂ ਵੀਡੀਓਜ ਵਾਇਰਲ ਹੋਣ ਤੋਂ ਬਾਅਦ ਜਿੱਥੇ ਲੋਕ ਆਪਣੀਆਂ ਵੱਖੋ ਵੱਖਰੇ ਪ੍ਰਕਾਰ ਦੀਆਂ ਟਿੱਪਣੀਆਂ ਦਿੰਦੇ ਹਨ, ਉੱਥੇ ਹੀ ਕਈ ਵਾਰ ਨੌਬਤ ਵਿਆਹ ਟੁੱਟਣ ਤੱਕ ਆ ਜਾਂਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਆਹ ਸਮਾਗਮ ਦੌਰਾਨ ਮਸ਼ਹੂਰ ਪੈਲਸ ਦੇ ਵਿੱਚ ਜਬਰਦਸਤ ਹੰਗਾਮਾ ਹੋਇਆ । ਜਿਸ ਦੀਆਂ ਚਰਚਾਵਾਂ ਚਾਰੇ ਪਾਸੇ ਛਿੜੀਆਂ ਹੋਈਆਂ ਹਨ। ਇਹ ਹੈਰਾਨੀਜਨਕ ਮਾਮਲਾ ਕੁਰਾਲੀ ਤੋਂ ਸਾਹਮਣੇ ਆਇਆ , ਜਿੱਥੇ ਰੋਪੜ ਰੋਡ ’ਤੇ ਪਿੰਡ ਬਨਮਾਜਰਾ ਕੋਲ ਮਸ਼ਹੂਰ ਪੈਲੇਸ ’ਚ ਚੱਲ ਰਹੇ ਵਿਆਹ ਸਮਾਗਮ ਵਿਚ ਚੋਰ ਨੇ ਵੱਡਾ ਕਾਂਡ ਕਰ ਦਿੱਤਾ । ਦੱਸ ਦਈਏ ਕਿ ਇਸ ਚੋਰ ਨੇ ਲੜਕੀ ਦੇ ਪਿਤਾ ਦਾ ਗਹਿਣਿਆਂ ਤੇ ਪੈਸਿਆਂ ਵਾਲਾ ਬੈਗ ਚੋਰੀ ਕਰ ਲਿਆ ਤੇ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਇਸ ਬਾਰੇ ਵਿਆਹ ਵਿੱਚ ਪਤਾ ਚੱਲਿਆ ਤਾਂ ਚਾਰੇ ਪਾਸੇ ਹਾਹਾਕਾਰ ਮੱਚ ਗਈ। ਇਸ ਕਾਰਨ ਪਰਿਵਾਰ ਦਾ ਲਗਭਗ 35 ਲੱਖ ਦਾ ਨੁਕਸਾਨ ਹੋ ਗਿਆ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ , ਹੁਣ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਨਜੀਤ ਸਿੰਘ ਨਿਵਾਸੀ ਸੰਗਾਲਾ ਨੇ ਦੱਸਿਆ ਕਿ ਬਨਮਾਜਰਾ ਸਥਿਤ ਗਰੈਂਡ ਆਰਕਿਡ ਪੈਲੇਸ ’ਚ ਉਨ੍ਹਾਂ ਦੀ ਲੜਕੀ ਦਾ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਹ ਮਹਿਮਾਨਾਂ ਨੂੰ ਮਿਲ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਮਹਿਮਾਨਾਂ ਵੱਲੋਂ ਮਿਲਣ ਤੋਂ ਬਾਅਦ ਉਹ ਸੋਫੇ ‘ਤੇ ਉੱਠੇ ਅਤੇ ਗਹਿਣੇ ਤੇ ਪੈਸਿਆਂ ਨਾਲ ਭਰਿਆ ਬੈਗ ਗਾਇਬ ਸੀ। ਇਸ ਦੌਰਾਨ ਜਦੋਂ ਪੈਲਸ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿਖੇ ਗਏ ਤਾਂ , ਉਸ ਦੌਰਾਨ ਪਤਾ ਚੱਲਿਆ ਕਿ ਬਾਹਰੋਂ ਦੋ ਨੌਜਵਾਨ ਆਉਂਦੇ ਨੇ ਤੇ ਫਿਰ ਇਹ ਬੈਗ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ । ਫਿਲਹਾਲ ਪੁਲਿਸ ਮਾਮਲੇ ਸਬੰਧੀ ਕਾਰਵਾਈ ਕਰਦੀ ਪਈ ਹੈ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।