ਹਰੇਕ ਮਨੁੱਖ ਵਾਸਤੇ ਸਿੱਖਿਆ ਬਹੁਤ ਜਿਆਦਾ ਜਰੂਰੀ ਹੈ । ਸਿੱਖਿਆ ਨਾਲ ਮਨੁੱਖ ਦਾ ਮਾਨਸਿਕ ਵਿਕਾਸ ਤੇ ਦੁਨੀਆਂ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ । ਅੱਜ ਕੱਲ ਦੇ ਸਮੇਂ ਦੇ ਵਿੱਚ ਸਿੱਖਿਆ ਬਹੁਤ ਜਿਆਦਾ ਜਰੂਰੀ ਹੋ ਚੁੱਕੀ ਹੈ । ਸਿੱਖਿਆ ਹਾਸਿਲ ਕਰਨ ਵਾਸਤੇ ਮਨੁੱਖ ਨੂੰ ਸ਼ੁਰੂਆਤ ਸਕੂਲ ਤੋਂ ਕਰਨੀ ਪੈਂਦੀ ਹੈ । ਸਕੂਲ ਤੋਂ ਬਾਅਦ ਕਾਲਜ, ਤੇ ਕਾਲਜ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਪੈਰ ਧਰ ਕੇ ਆਪਣੇ ਸੋਹਣੇ ਭਵਿੱਖ ਦਾ ਸੁਪਨਾ ਸੰਜੋਦਾ ਹੈ । ਸਕੂਲ ਮਨੁੱਖ ਦੀ ਮੁਢਲੀ ਸਿੱਖਿਆ ਦੀ ਪਹਿਲੀ ਪੋੜੀ ਬਣਦਾ ਹੈ । ਇਸੇ ਵਿਚਾਲੇ ਹੁਣ ਸਕੂਲਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਹੁਣ 81 ਸਕੂਲ ਤੁਰੰਤ ਬੰਦ ਕਰਨ ਸਬੰਧੀ ਹੁਕਮ ਜਾਰੀ ਹੋ ਚੁੱਕੇ ਹਨ। ਇਸ ਪਿੱਛੇ ਦਾ ਕੀ ਕਾਰਨ ਹੈ ਇਸਦੀ ਵਜਹਾ ਵੀ ਤੁਹਾਡੇ ਨਾਲ ਸਾਂਝੀ ਕਰ ਲੈਦੇ ਆਂ, ਇਹ ਖਬਰ ਮਹਾਰਾਸ਼ਟਰ ਦੇ ਠਾਣੇ ਦੇ ਨਾਲ ਜੁੜੀ ਹੋਈ ਹੈ। ਜਿੱਥੇ ਮਹਾਰਾਸ਼ਟਰ ਦੇ ਠਾਣੇ ਨਗਰ ਨਿਗਮ ਨੇ ਸ਼ਹਿਰ ਦੇ 81 ਸਕੂਲਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਸੰਚਾਲਿਤ ਕਰਾਰ ਦਿੱਤਾ ਹੈ । ਜਿਸ ਤੋਂ ਬਾਅਦ ਇਹਨਾਂ ਸਕੂਲਾਂ ਉੱਪਰ ਕਾਰਵਾਈ ਕਰਦਿਆਂ ਉਨ੍ਹਾਂ ਦੇ ਪ੍ਰਬੰਧਕਾਂ ਨੂੰ ਤੁਰੰਤ ਸਕੂਲਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ TMC ਦੇ ਸਿੱਖਿਆ ਵਿਭਾਗ ਵਲੋਂ ਜਾਰੀ ਸੂਚੀ ਮੁਤਾਬਕ ਇਨ੍ਹਾਂ ਵਿਚ 79 ਅੰਗਰੇਜ਼ੀ ਮਾਧਿਅਮ ਸਕੂਲ ਤੇ ਦੋ ਹਿੰਦੀ ਮਾਧਿਅਮ ਸਕੂਲ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁਝ ਦਾ ਪ੍ਰਬੰਧਨ ਮਸ਼ਹੂਰ ਕਾਰੋਬਾਰੀ ਘਰਾਣਿਆਂ ਵਲੋਂ ਕੀਤਾ ਜਾਂਦਾ ਹੈ। ਸੂਚੀ ਮੁਤਾਬਕ ਇਨ੍ਹਾਂ ‘ਚੋਂ ਜ਼ਿਆਦਾਤਰ ਅਣਅਧਿਕਾਰਤ ਸਕੂਲ ਠਾਣੇ ਦੇ ਮੁੰਬਰਾ ਅਤੇ ਦੀਵਾ ਖੇਤਰਾਂ ‘ਚ ਸਥਿਤ ਹਨ। ਜਿਸ ਤੋਂ ਬਾਅਦ ਨਗਰ ਨਿਗਮ ਦੇ ਵੱਲੋਂ ਇਹ ਫੈਸਲਾ ਲੈਂਦਿਆਂ ਹੋਇਆਂ ਬੱਚਿਆਂ ਦੇ ਮਾਪਿਆਂ ਨੂੰ ਵੀ ਖਾਸ ਅਪੀਲ ਕੀਤੀ ਗਈ ਕਿ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਦਾਖਲ ਨਾ ਕਰਵਾਓ। ਇਸ ਤੋਂ ਇਲਾਵਾ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਸਕੂਲ ਮੈਨੇਜਮੈਂਟ ਵਿਰੁੱਧ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਨਗਰ ਨਿਗਮ ਦੇ ਵੱਲੋਂ ਜਦੋਂ ਇਹਨਾਂ ਸਕੂਲਾਂ ਦੀ ਚੈਕਿੰਗ ਕੀਤੀ ਗਈ ਤਾਂ, ਉਸ ਤੋਂ ਬਾਅਦ ਉਹਨਾਂ ਨੇ ਵੇਖਿਆ ਕਿ ਇਹ ਸਕੂਲ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਚਲਾਏ ਜਾ ਰਹੇ ਹਨ । ਜਿਸ ਤੋਂ ਬਾਅਦ ਨਗਰ ਨਿਗਮ ਦੇ ਵੱਲੋਂ ਇਹਨਾਂ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਜਾਂਦਾ ਹੈ । ਜਿਸ ਮੁਤਾਬਕ ਹੁਣ ਇੱਥੇ ਦੇ 81 ਸਕੂਲ ਜਲਦ ਹੀ ਬੰਦ ਕਰ ਦਿੱਤੇ ਜਾਣਗੇ।