ਮਨੋਰੰਜਨ ਜਗਤ ਨੂੰ ਪਿਆ ਵੱਡਾ ਘਾਟਾ , ਮਸ਼ਹੂਰ ਅਦਾਕਾਰ ਦੀ ਘਰ ਚ ਮਿਲੀ ਲਾਸ਼

ਬੀਤੇ ਕੁਝ ਸਮੇਂ ਤੋਂ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਹੋਈਆਂ ਬੇਹਦ ਹੀ ਬੁਰੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ। ਜਿਸ ਦਾ ਵੱਡਾ ਘਾਟਾ ਇੰਡਸਟਰੀ ਨੂੰ ਹੁੰਦਾ ਪਿਆ ਹੈ । ਇਸੇ ਵਿਚਾਲੇ ਇੱਕ ਹੋਰ ਦੁੱਖ ਦਾ ਹੀ ਖਬਰ ਸਾਂਝੀ ਕਰਾਂਗੇ , ਮਨੋਰੰਜਨ ਜਗਤ ਦੇ ਨਾਲ ਜੁੜੀ ਹੋਈ ਇਹ ਬੇਹਦ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਮਸ਼ਹੂਰ ਅਦਾਕਾਰ ਦੀ ਘਰ ਵਿੱਚ ਅਚਾਨਕ ਮੌਤ ਹੋ ਗਈ । ਜਿਸ ਕਾਰਨ ਉਨਾਂ ਦੇ ਫੈਨਸ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਬਹੁਤ ਘੱਟ ਉਮਰ ਦੇ ਵਿੱਚ ਇਹ ਅਦਾਕਾਰ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਿਆ । ਦੱਸ ਦਈਏ ਸਿਰਫ਼ 39 ਸਾਲ ਦੀ ਉਮਰ ਵਿੱਚ ਅਦਾਕਾਰ ਫਰਾਂਸਿਸਕੋ ਸੈਨ ਮਾਰਟਿਨ ਦੇ ਅਚਾਨਕ ਦਿਹਾਂਤ ਨਾਲ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਉਹਨਾਂ ਦੇ ਘਰ ਵਿੱਚੋਂ ਉਹਨਾਂ ਦੀ ਲਾਸ਼ ਮਿਲੀ ਹੈ । ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਅਦਾਕਾਰ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਨੂੰ ਚਾਹੁਣ ਵਾਲਿਆਂ ਦੇ ਵਿੱਚ ਦੁੱਖ ਦਾ ਮਾਹੌਲ ਹੈ । ਅਦਾਕਾਰ ਦੇ ਸਹਿ-ਕਲਾਕਾਰ ਵੀ ਇਸ ਸਮੇਂ ਬਹੁਤ ਭਾਵੁਕ ਹਨ। ਜ਼ਿਕਰੇਖਾਸ ਹੈ ਕਿ ‘ਦਿ ਡੇਜ਼ ਆਫ ਅਵਰ ਲਾਈਵਜ਼’ ਫੇਮ ਅਦਾਕਾਰ ਫਰਾਂਸਿਸਕੋ ਸੈਨ ਮਾਰਟਿਨ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਮਿਲੀ ਜਾਣਕਾਰੀ ਮੁਤਾਬਕ ਅਦਾਕਾਰ ਨੇ 16 ਜਨਵਰੀ ਨੂੰ ਆਖਰੀ ਸਾਹ ਲਿਆ। ਉਸਦੀ ਲਾਸ਼ ਉਸਦੇ ਘਰੋਂ ਬਰਾਮਦ ਹੋਈ। ਨਾਲ ਹੀ, ਅਦਾਕਾਰ ਦੀ ਮੌਤ ਦੇ ਪਿੱਛੇ ਦਾ ਕਾਰਨ ਵੀ ਸਾਹਮਣੇ ਆਇਆ ਹੈ, ਜੋ ਕਿ ਬਹੁਤ ਹੈਰਾਨ ਕਰਨ ਵਾਲਾ ਹੈ। ਫਰਾਂਸਿਸਕੋ ਸੈਨ ਮਾਰਟਿਨ ਦੇ ਖੁਦਕੁਸ਼ੀ ਕਰਨ ਦੀ ਖ਼ਬਰ ਹੈ। ਲਾਸ ਏਂਜਲਸ ਕਾਉਂਟੀ ਕੋਰੋਨਰ ਦੇ ਅਧਿਕਾਰੀ ਨੇ ਕਿਹਾ ਹੈ ਕਿ ਅਦਾਕਾਰ ਫਰਾਂਸਿਸਕੋ ਸੈਨ ਮਾਰਟਿਨ ਦੀ ਮੌਤ ਫਾਂਸੀ ਲੱਗਣ ਨਾਲ ਹੋਈ । ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਇਸ ਦੁਖਦਾਈ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ । ਜਿਨਾਂ ਵੱਲੋਂ ਅਦਾਕਾਰ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਕੇ ਮਾਮਲੇ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਹੈ।