ਫੇਰਿਆਂ ਦੌਰਾਨ ਅਚਾਨਕ ਹੋਈ ਲਾੜੇ ਦੀ ਮੌਤ , ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ

ਜਿਸ ਘਰ ਵਿੱਚ ਵਿਆਹ ਹੁੰਦਾ ਹੈ, ਉਸ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ। ਲਾੜਾ ਤੇ ਲਾੜੀ ਪਰਿਵਾਰ ਦੇ ਵੱਲੋਂ ਵਿਆਹ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਲਈਆਂ ਜਾਂਦੀਆਂ ਹਨ , ਤੇ ਵਿਆਹ ਵਾਲੇ ਦਿਨ ਕਿਸੇ ਕਿਸਮ ਦੀ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ । ਪਰ ਕਈ ਵਾਰ ਵਿਆਹ ਦੌਰਾਨ ਜਾਂ ਵਿਆਹ ਤੋਂ ਪਹਿਲਾਂ ਅਜਿਹੀ ਹਾਦਸੇ ਵਾਪਰ ਜਾਂਦੇ ਹਨ, ਜੋ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਕਰ ਦਿੰਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਫੇਰਿਆ ਦੌਰਾਨ ਅਚਾਨਕ ਲਾੜੇ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ । ਦਸਦਿਆਂ ਕਿ ਸਾਗਰ ‘ਚ ਵਿਆਹ ਦੌਰਾਨ ਲਾੜੇ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਕਾਰਨ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਇਸ ਅਚਾਨਕ ਵਾਪਰੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਲਾੜਾ-ਲਾੜੀ ਸੱਤ ਫੇਰੇ ਲੈ ਰਹੇ ਸਨ। ਫੇਰੇ ਲੈਂਦੇ ਸਮੇਂ ਲਾੜੇ ਨੂੰ ਅਚਾਨਕ ਛਾਤੀ ‘ਚ ਦਰਦ ਮਹਿਸੂਸ ਹੋਇਆ । ਉਹ ਅਚਾਨਕ ਮੰਡਪ ‘ਚ ਡਿੱਗ ਪਿਆ। ਫਿਰ ਮੌਕੇ ‘ਤੇ ਮੌਜੂਦ ਰਿਸ਼ਤੇਦਾਰਾਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ । ਪਰ ਉਹ ਨਾ ਉਠਿਆ ਤਾਂ, ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਈ.ਸੀ.ਜੀ. ਅਤੇ ਹੋਰ ਟੈਸਟਾਂ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਸ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਦੌਰਾਨ ਚੀਕ ਚਿਹਾੜਾ ਪੈ ਗਿਆ । ਮਾਮਲਾ ਸ਼ਹਿਰ ਦੇ ਤਿਲੀ ਵਾਰਡ ਸਥਿਤ ਕੈਲਾਸ਼ ਮਾਨਸਰੋਵਰ ਹੋਟਲ ਤੋਂ ਸਾਹਮਣੇ ਆਇਆ ਜਿੱਥੇ ਹੋਟਲ ‘ਚ ਹਰਸ਼ਿਤ ਪਾਂਡੇ ਦੇ ਵਿਆਹ ਦਾ ਆਯੋਜਨ ਕੀਤਾ ਜਾ ਰਿਹਾ ਸੀ । ਜਿਸ ‘ਚ ਘੋੜਾ-ਗੱਡੀ, ਬੈਂਡ, ਡੀਜੇ ਅਤੇ ਸ਼ਾਨਦਾਰ ਰੋਸ਼ਨੀ ਨਾਲ ਬਾਰਾਤ ਕੱਢੀ ਗਈ। ਹਰ ਕੋਈ ਬਹੁਤ ਖੁਸ਼ ਸੀ, ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਅਤੇ ਦੋਸਤ ਖੂਬ ਨੱਚਦੇ ਰਹੇ, ਇਸ ਤੋਂ ਬਾਅਦ ਰਾਤ 12 ਵਜੇ ਦੇ ਕਰੀਬ ਲਾੜੇ ਨੇ ਲਾੜੀ ਨੂੰ ਮਾਲਾ ਪਹਿਨਾਈ ਅਤੇ ਲਾੜੀ ਨੇ ਉਸ ਨੂੰ ਆਪਣਾ ਜੀਵਨ ਸਾਥੀ ਚੁਣਿਆ। ਪਰ ਜਦੋਂ ਵਾਰੀ ਫੇਰਿਆਂ ਦੀ ਆਈ ਤਾਂ ,ਅਚਾਨਕ ਲਾੜੇ ਦੇ ਦਰਦ ਹੋਣੀ ਸ਼ੁਰੂ ਹੋ ਗਈ । ਜਿਸ ਤੋਂ ਬਾਅਦ ਉਹ ਮੰਡਪ ਦੇ ਵਿੱਚ ਹੀ ਡਿੱਗ ਗਿਆ ਤੇ ਫਿਰ ਰਿਸ਼ਤੇਦਾਰਾਂ ਵੱਲੋਂ ਉਸਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ । ਪਰ ਉਹ ਨਹੀਂ ਉਠਿਆ ਉਸਨੂੰ ਹਸਪਤਾਲ ਲਿਜਾਇਆ ਗਿਆ । ਜਿੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ।