ਮਾਪਿਆਂ ਵੱਲੋਂ ਚਾਵਾਂ ਨਾਲ ਵਿਆਹੀਆਂ ਕੁੜੀਆਂ ਦੇ ਨਾਲ ਜਦੋਂ ਕੁਝ ਅਨਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ , ਮਾਪਿਆ ਸਮੇਤ ਪੂਰੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਮਾਪਿਆਂ ਦੇ ਵੱਲੋਂ ਬੜੇ ਚਾਵਾਂ ਦੇ ਨਾਲ ਡੇਢ ਮਹੀਨਾ ਪਹਿਲਾਂ ਆਪਣੀ ਕੁੜੀ ਦਾ ਵਿਆਹ ਕੀਤਾ ਜਾਂਦਾ ਹੈ, ਹਾਲੇ ਪਰਿਵਾਰ ਦੇ ਵਿੱਚ ਖੁਸ਼ੀ ਹੀ ਹੁੰਦੀ ਹੈ ਕਿ ਇਹ ਖੁਸ਼ੀ ਉਸ ਵੇਲੇ ਮਾਤਮ ਦੇ ਵਿੱਚ ਤਬਦੀਲ ਹੋ ਜਾਂਦੀ ਹੈ , ਜਦੋਂ ਕੁੜੀ ਦੀ ਲਾਸ਼ ਖੂਹ ਵਿੱਚੋਂ ਬਰਾਮਦ ਹੁੰਦੀ ਹੈ। ਜਿਸ ਤੋਂ ਬਾਅਦ ਜਿੱਥੇ ਕੁੜੀ ਦੇ ਪੇਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉੱਥੇ ਹੀ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਰੂਹ ਕੰਬਾਊ ਘਟਨਾ ਪੰਜਾਬ ਦੇ ਜ਼ਿਲ੍ਾ ਜਲੰਧਰ ਤੋਂ ਸਾਹਮਣੇ ਆਈ । ਜਿੱਥੇ ਰਾਮਾਮੰਡੀ ਦੇ ਅਧੀਨ ਪੈਂਦੇ ਇਲਾਕੇ ਅਰਮਾਨ ਨਗਰ ਵਿਚ ਇਹ ਵੱਡੀ ਘਟਨਾ ਵਾਪਰੀ । ਜਿੱਥੇ ਇਕ ਖ਼ੂਹ ‘ਚੋਂ 15 ਸਾਲਾ ਕੁੜੀ ਦੀ ਲਾਸ਼ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਇਹ ਵਿਸ਼ਾ ਕਾਫੀ ਚਰਚਾ ਦੇ ਵਿੱਚ ਹੈ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਕੁੜੀ ਦਾ ਵਿਆਹ ਹੋ ਚੁੱਕਿਆ ਹੈ ਤੇ ਉਹ ਮੂਲ ਰੂਪ ਨਾਲ ਵੈਸਟ ਬੰਗਾਲ ਦੀ ਰਹਿਣ ਵਾਲੀ ਸੀ। ਪਰ ਜਲੰਧਰ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਰਹਿ ਰਹੀ ਸੀ। ਜਿਵੇਂ ਹੀ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ, ਤਾਂ ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ , ਜਿਨਾ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਉਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਦਕੋਹਾ ਪੁਲਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਨੇ ਕਿਹਾ ਕਿ ਮਾਮਲਾ ਕਤਲ ਦਾ ਲੱਗ ਰਿਹਾ ਹੈ ਅਤੇ ਇਸੇ ਸਬੰਧ ਵਿਚ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦੇ ਵਿੱਚ ਜਿਹੜਾ ਵਿਅਕਤੀ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ । ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਕੁੜੀ ਦੇ ਮਾਪਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਮਾਮਲੇ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਹੈ।