ਇੱਕ ਪਾਸੇ ਲਗਾਤਾਰ ਠੰਡ ਵੱਧ ਰਹੀ ਹੈ । ਦੂਜੇ ਪਾਸੇ ਬਿਜਲੀ ਦੇ ਵੀ ਲੰਬੇ ਲੰਬੇ ਕਟ ਲੱਗ ਰਹੇ ਹਨ। ਬਿਜਲੀ ਦੇ ਕੱਟ ਲੱਗਣ ਦੇ ਕਾਰਨ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸੇ ਵਿਚਾਲੇ ਬਿਜਲੀ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿੱਥੇ ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਬਿਜਲੀ ਬੰਦ ਰਹਿਣ ਸਬੰਧੀ ਖਬਰ ਪ੍ਰਾਪਤ ਹੋ ਰਹੀ ਹੈ। ਖਬਰ ਧਰਮਕੋਟ ਦੇ ਨਾਲ ਜੁੜੀ ਹੋਈ ਹੈ। ਜਿੱਥੇ ਪੰਜਾਬ ਦੇ ਜ਼ਿਲ੍ਾ ਮੋਗਾ ਦੇ ਧਰਮਕੋਟ ਵਿੱਚ ਲੋਕਾਂ ਨੂੰ ਲੋਹੜੀ ਮੌਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇੱਥੇ ਦੇ ਕੁਝ ਖਾਸ ਇਲਾਕਿਆਂ ਦੇ ਵਿੱਚ ਪੂਰੇ ਤਿੰਨ ਦਿਨਾਂ ਦੇ ਲਈ ਬਿਜਲੀ ਬੰਦ ਹੋਣ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਜਿਲੇ ਅੰਦਰ 66 ਕੇ. ਵੀ. ਸਬ-ਸਟੇਸ਼ਨ ਕੋਟ ਮੁਹੰਮਦ ਖਾਂ ਮੋਗਾ ਤੇ 66 ਕੇ. ਵੀ. ਸਬ-ਸਟੇਸ਼ਨ ਲੋਹਗੜ੍ਹ ਤੋਂ ਚੱਲਦੇ ਸਾਰੇ 11 ਕੇ. ਵੀ. ਫੀਡਰ, ਏ. ਪੀ. ਅਰਬਨ, ਯੂ. ਪੀ. ਐੱਸ. ਫੀਡਰ ਅੱਜ ਜਾਣੀ 11 ਜਨਵਰੀ ਤੋਂ 13 ਜਨਵਰੀ ਤੱਕ ਬੰਦ ਹੋਣ ਜਾ ਰਹੇ ਹਨ । ਸਮੇਂ ਬਾਰੇ ਵੀ ਜਾਣਕਾਰੀ ਸਾਂਝੀ ਕਰ ਲੈਦੇ ਆਂ ਕਿ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਫੀਡਰ ਨੈਸ਼ਨਲ ਹਾਈਵੇਅ ਵਲੋਂ ਚੇਜਿੰਗ, ਲਿਫ਼ਟਿੰਗ ਅਤੇ ਕੰਮ ਕਰਨ ਲਈ ਬੰਦ ਕੀਤੇ ਗਏ ਹਨ। ਇਸ ਕਾਰਨ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਗੁਰਮੀਤ ਸਿੰਘ ਗਿੱਲ ਐੱਸ. ਡੀ. ਓ. ਬਿਜਲੀ ਬੋਰਡ ਧਰਮਕੋਟ ਵਲੋਂ ਦਿੱਤੀ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਹੋ ਚੁਕਿਆ ਹੈ । ਬਿਜਲੀ ਬੰਦ ਹੋਣ ਕਾਰਨ ਜਿੱਥੇ ਲੋਕਾਂ ਨੂੰ ਖ਼ਾਸ ਕਰਕੇ ਐਤਵਾਰ ਵਾਲੇ ਦਿਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ , ਕਿਉਂਕਿ ਸਭ ਦੀ ਛੁੱਟੀ ਰਹਿੰਦੀ ਹੈ। ਦੂਜੇ ਪਾਸੇ ਸੋਮਵਾਰ ਵਾਲੇ ਦਿਨ ਲੋਹੜੀ ਦਾ ਤਿਉਹਾਰ ਹੈ , ਜਿਸ ਨਾਲ ਲੋਕਾਂ ਨੂੰ ਖੱਜਲ ਖ਼ੁਆਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਖਬਰ ਨੇ ਇਥੇ ਦੇ ਵਸਨੀਕਾ ਤੇ ਹੱਸਦੇ ਚਿਹਰੇ ਕਿਤੇ ਨਾ ਕਿਤੇ ਜਨਤਾ ਦੇ ਵਿੱਚ ਤਬਦੀਲ ਕਰ ਦਿੱਤੇ ਹਨ , ਕਿਉਂਕਿ ਪੂਰੇ ਤਿੰਨ ਦਿਨ ਬਿਜਲੀ ਬੰਦ ਰਹਿਣ ਵਾਲੀ ਹੈ।