ਪੰਜਾਬ :ਗੀਜ਼ਰ ਦੀ ਗੈਸ ਕਾਰਨ ਮਾਪਿਆਂ ਦੇ ਇਕਲੋਤੇ ਨੌਜਵਾਨ ਦੀ ਹੋਈ ਮੌਤ

ਪੰਜਾਬ ਅੰਦਰ ਲਗਾਤਾਰ ਠੰਡ ਵੱਧਦੀ ਪਈ ਹੈ, ਜਿਸ ਕਾਰਨ ਪੰਜਾਬੀ ਇਸ ਮੌਸਮ ਦੇ ਵਿੱਚ ਨਹਾਉਣ ਵਾਸਤੇ ਗਰਮ ਪਾਣੀ ਦਾ ਇਸਤੇਮਾਲ ਕਰਦੇ ਹਨ । ਜ਼ਿਆਦਾਤਰ ਲੋਕ ਅਜਿਹੇ ਹਨ ਜਿਹੜੇ ਪਾਣੀ ਗਰਮ ਕਰਨ ਵਾਸਤੇ ਗੀਜ਼ਰ ਦਾ ਇਸਤੇਮਾਲ ਕਰਦੇ ਹਨ । ਪਰ ਕੀ ਤੁਹਾਨੂੰ ਪਤਾ ਹੈ ਕਿ ਘਰ ਅੰਦਰ ਵਰਤੋ ਵਿੱਚ ਲਿਆਉਣ ਵਾਲਾ ਗੀਜ਼ਰ ਤੁਹਾਡੇ ਵਾਸਤੇ ਜ਼ਹਰੀਲਾ ਸਾਬਤ ਹੋ ਸਕਦਾ ਹੈ, ਇਨਾ ਹੀ ਨਹੀਂ ਸਗੋਂ ਇਸ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਇੱਕ ਅਜਿਹਾ ਹੀ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ , ਜਿੱਥੇ ਗੀਜ਼ਰ ਦੀ ਗੈਸ ਚੜਨ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਇਹ ਮਾਮਲਾ ਸ਼ਾਹਕੋਟ ਦੇ ਨਾਲ ਜੁੜਿਆ ਹੋਇਆ ਹੈ । ਜਿਥੋਂ ਇੱਕ ਬੇਹਦ ਹੀ ਦੁੱਖਦਾਈ ਖਬਰ ਸਾਹਮਣੇ ਆਈ । ਏਥੇ ਘਰ ‘ਚ ਨਹਾਉਂਦੇ ਸਮੇਂ ਅਚਾਨਕ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਨੌਜਵਾਨ ਦੀ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਦੇ ਵਿੱਚ ਚੀਕ ਚਿਹਾੜਾ ਪੈ ਗਿਆ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਮ੍ਰਿਤਕ ਨੌਜਵਾਨ ਦੀ ਪਛਾਣ ਜਤਿਨ ਕੁਮਾਰ ਚੋਪੜਾ , ਉਮਰ 24 ਸਾਲ, ਪੁੱਤਰ ਨਿਰਦੋਸ਼ ਕੁਮਾਰ ਚੋਪੜਾ ਵਾਸੀ ਪਬਲਿਕ ਸਕੂਲ ਸ਼ਾਹਕੋਟ ਵਜੋਂ ਹੋਈ ਹੈ। ਉੱਥੇ ਹੀ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਬੀਤੇ ਦਿਨ ਨੌਜਵਾਨ ਇਕੱਲਾ ਘਰ ਦੇ ਵਿੱਚ ਸੀ ਤੇ ਉਸਨੇ ਆਪਣੀ ਗੁਆਂਡ ਵਿੱਚ ਰਹਿੰਦੀ ਚਾਚੀ ਨੂੰ ਚਾਹ ਬਣਾਉਣ ਦੇ ਲਈ ਆਖ ਦਿੱਤਾ । ਫਿਰ ਉਹ ਖੁਦ ਨਹਾਉਣ ਵਾਸਤੇ ਚਲਾ ਗਿਆ । ਜਦੋਂ ਉਹ ਕਾਫੀ ਦੇਰ ਤੱਕ ਬਾਥਰੂਮ ਚੋਂ ਬਾਹਰ ਨਹੀਂ ਆਇਆ ਤਾਂ, ਉਸ ਦੀ ਚਾਚੀ ਨੇ ਉਸਨੂੰ ਚਾਹ ਵਾਸਤੇ ਆਵਾਜ਼ ਦਿੱਤੀ । ਪਰ ਬਾਥਰੂਮ ਅੰਦਰੋਂ ਕੋਈ ਵੀ ਜਵਾਬ ਨਹੀਂ ਆਇਆ । ਜਿਸ ਤੋਂ ਬਾਅਦ ਚਾਚੀ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਬੁਲਾਇਆ । ਜਦੋਂ ਬਾਥਰੂਮ ਦਾ ਦਰਵਾਜ਼ਾ ਖੋਲ ਕੇ ਵੇਖਿਆ ਗਿਆ ਤਾਂ ਨੌਜਵਾਨ ਬੇਹੋਸ਼ੀ ਹਾਲਤ ਵਿੱਚ ਜਮੀਨ ਤੇ ਡਿੱਗਿਆ ਹੋਇਆ ਸੀ । ਤੁਰੰਤ ਉਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ । ਜਿੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੀ ਮੌਤ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਹੋਈ ਹੈ । ਫਿਲਹਾਲ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ , ਕਿਉਂਕਿ ਇਹ ਮੁੰਡਾ ਘਰ ਦਾ ਇਕਲੌਤਾ ਪੁੱਤਰ ਸੀ ਤੇ ਇਲਾਕੇ ਭਰ ਦੇ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।