ਆਈ ਤਾਜਾ ਵੱਡੀ ਖਬਰ
ਸਰਦੀ ਦੇ ਚਲਦਿਆ ਜਿੱਥੇ ਬਿਜਲੀ ਦੀ ਖਪਤ ਵਿੱਚ ਕੁਝ ਕਮੀ ਆਈ ਹੈ। ਉੱਥੇ ਹੀ ਬਿਜਲੀ ਸਪਲਾਈ ਪ੍ਰਭਾਵਿਤ ਹੁੰਦਿਆ ਹੀ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਉੱਤੇ ਵੀ ਵੱਡਾ ਅਸਰ ਪੈਂਦਾ ਹੈ। ਪਰ ਕਈ ਵਾਰ ਜਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਬਿਜਲੀ ਵਿਭਾਗ ਵੱਲੋਂ ਲੰਮੇ ਲੰਮੇ ਕੱਟ ਲਗਾਏ ਜਾਂਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਹੁਣ ਬਿਜਲੀ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਚ ਭਲਕੇ ਇੱਕ ਜਗ੍ਹਾ ਤੇ ਬਿਜਲੀ ਦਾ ਲੰਬਾ ਕੱਟ ਲੱਗਣ ਜਾ ਰਿਹਾ ਹੈ। ਦੱਸ ਦਈਏ ਕਿ ਬਿਜਲੀ ਦਾ ਲੰਬਾ ਕੱਟ ਪੰਜਾਬ ‘ਚ ਕੁਝ ਇਲਾਕਿਆਂ ਚ ਲੱਗੇਗਾ ਜਿੱਥੇ ਕਿ ਲੰਬੇ ਕੱਟ ਦੇ ਚਲਦਿਆਂ ਹੋਇਆਂ ਬਿਜਲੀ ਨਹੀਂ ਆਵੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਬਿਜਲੀ ਵਿਭਾਗ ਵਲੋ ਇਹ ਜਾਣਕਾਰੀ ਇੰਜੀ. ਸਤਨਾਮ ਸਿੰਘ ਐੱਸ. ਡੀ. ਓ. ਹਰਿਆਣਾ ਨੇ ਦਿੱਤੀ ਹੈ। ਉਨਾਂ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਦੇ ਹੁਸ਼ਿਆਰਪੁਰ ‘ਚ 11 ਕੇ. ਵੀ. ਕੈਲੋ ਯੂ. ਪੀ. ਐੱਸ. ਫੀਡਰਾਂ ਦੀ ਲੋੜੀਂਦੀ ਸਾਂਭ-ਸੰਭਾਲ ਤੇ ਦਰੱਖ਼ਤਾਂ ਦੀ ਕਟਾਈ ਕਾਰਨ 11 ਦਸੰਬਰ ਨੂੰ ਲੰਬਾ ਪਾਵਰਕੱਟ ਲੱਗੇਗਾ। ਇਹ ਬਿਜਲੀ ਦਾ ਲੰਬਾ ਕੱਟ 11 ਦਸੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਲਗਾਇਆ ਜਾ ਰਿਹਾ ਹੈ। ਜਿਸ ਦੇ ਕਾਰਨ ਇਸ ਦੇ ਆਸ ਪਾਸ ਦੇ ਬਹੁਤ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ। ਇਹਨਾਂ ਪਿੰਡਾਂ ਵਿੱਚ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਜਿਨਾਂ ਵਿੱਚ ਕੁਲੀਆਂ, ਨੂਰਤਲਾਈ, ਕਾਂਟੀਆ, ਬਸੀ ਉਮਰ ਖਾਨ, ਬਸੀ ਬਾਹੱਦ, ਕੈਲੋ, ਭੀਖੋਵਾਲ ਆਦਿ ਪਿੰਡ ਸ਼ਾਮਿਲ ਹਨ। ਦੱਸਿਆ ਗਿਆ ਹੈ ਕਿ ਇਸ ਬੰਦ ਸਪਲਾਈ ਦੇ ਚਲਦਿਆਂ ਹੋਇਆ ਸੁਰੱਖਿਆ ਦੇ ਤੌਰ ‘ਤੇ 11 ਕੇ. ਵੀ. ਭੀਖੋਵਾਲ ਏ. ਪੀ. ਕੰਢੀ ਫੀਡਰ ਦੀ ਸਪਲਾਈ ਨੂੰ ਵੀ ਬੰਦ ਕੀਤਾ ਗਿਆ। ਜੋ ਕਿ 11 ਦਸੰਬਰ ਨੂੰ ਬੰਦ ਰਹੇਗੀ। ਇਸ ਦੇ ਨਾਲ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬੀਤੇ ਦਿਨੀ ਵੀ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਕੱਟ ਲਗਾਇਆ ਗਿਆ ਸੀ। ਇਸੇ ਤਰ੍ਹਾਂ ਹੀ 4 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ 11 ਕੇ. ਵੀ. ਸਲਵਾੜਾ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਵੀ ਬੰਦ ਕੀਤੀ ਗਈ ਸੀ।
Previous Postਪੰਜਾਬ ਪੁਲਿਸ ਕਰ ਰਹੀ ਪ੍ਰਸਿੱਧ ਗਾਇਕ ਦੀ ਭਾਲ , ਕੀਤੀ ਜਾ ਰਹੀ ਛਾਪੇਮਾਰੀ
Next Postਇਕੋ ਪਿੰਡ ਦੇ 110 ਲੋਕਾਂ ਦਾ ਹੋਇਆ ਕਤਲ , ਦੁਨੀਆ ਦੇ ਉੱਡ ਗਏ ਹੋਸ਼