ਪੰਜਾਬ ਚ ਇਥੇ ਲਗਾਤਾਰ ਮਿਲੀਆਂ ਏਨੀਆਂ ਲਾਸ਼ਾਂ , ਲੋਕਾਂ ਦੇ ਉੱਡੇ ਹੋਸ਼

ਆਈ ਤਾਜਾ ਵੱਡੀ ਖਬਰ
ਪੰਜਾਬ ਅੰਦਰ ਵੱਧ ਰਹੀਆਂ ਅਪਰਾਧਕ ਵਾਰਦਾਤਾਂ ਇੱਕ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ । ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਸਰਕਾਰਾਂ ਦੇ ਵੱਲੋਂ ਲਗਾਤਾਰ ਅਪਰਾਧੀਆਂ ਉੱਪਰ ਨਕੇਲ ਕੱਸਣ ਵਾਸਤੇ ਵੱਖੋ ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ । ਪਰ ਇਸ ਦੇ ਬਾਵਜੂਦ ਪੰਜਾਬ ਤੋਂ ਕੁਝ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਜੋ ਸਭ ਦੀ ਰੂਹ ਕੰਬਾ ਦਿੰਦੀਆਂ ਹਨ। ਤਾਜ਼ਾ ਮਾਮਲਾ ਸਾਂਝਾ ਕਰਾਂਗੇ , ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਲਾਸ਼ਾਂ ਮਿਲਣ ਦੇ ਕਾਰਨ ਲੋਕਾਂ ਦੇ ਹੋਸ਼ ਉੱਡੇ ਹੋਏ ਹਨ ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਹੈ। ਇਹ ਮਾਮਲਾ ਪੰਜਾਬ ਦੇ ਭਿਖੀ ਪਿੰਡ ਤੋਂ ਸਾਹਮਣੇ ਆਇਆ, ਜਿੱਥੇ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਬੈਂਕਾ ਵਿਖੇ ਲਗਾਤਾਰ ਇਕ ਹੀ ਜਗ੍ਹਾ ਤੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਹੁਣ ਥੰਮਣ ਦਾ ਨਾਮ ਨਹੀਂ ਲੈ ਰਿਹਾ । ਇਸੇ ਥਾਂ ਦੇ ਉੱਪਰ ਪਿਛਲੇ 1 ਮਹੀਨੇ ਦੇ ਫਰਕ ਨਾਲ ਇੱਕੋ ਹੀ ਜਗ੍ਹਾ ’ਤੇ ਇਹ ਚੌਥੀ ਲਾਸ਼ ਮਿਲਣ ਦੇ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਚੌਥੀ ਲਾਸ਼ ਪਿੰਡ ਬੈਂਕਾ ਦੇ ਇਲਾਕੇ ’ਚੋਂ ਡਰੇਨ, ਜੋ ਕਿ ਕਸੂਰ ਨਾਲਾ ਮੂਲ ਰੂਪ ’ਚ ਹੈ, ਉਸ ਵਿੱਚੋਂ ਬਰਾਮਦ ਹੋਈ , ਜਿਸ ਕਾਰਨ ਆਲੇ ਦੁਆਲੇ ਦੇ ਲੋਕ ਡਰੇ ਹੋਏ ਹਨ । ਜਿਵੇਂ ਹੀ ਇਹ ਪਤਾ ਚੱਲਿਆ ਕਿ ਇੱਥੇ ਲਾਸ਼ ਹੈ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ । ਪੁਲਸ ਵੱਲੋਂ ਭਾਵੇਂ ਇਸ ਸਬੰਧੀ ਪਹਿਲਾਂ ਵੀ ਬਰਾਮਦ ਹੋਈਆਂ ਤਿੰਨ ਲਾਸ਼ਾਂ ਸਬੰਧੀ ਮਾਮਲਾ ਦਰਜ ਕੀਤਾ ਹੋਇਆ ਹੈ । ਮਾਮਲਾ ਦਰਜ ਕਰਕੇ ਇਸ਼ਤਿਹਾਰ ਸ਼ੋਰੋਂ ਗੋਗਾ ਅਤੇ ਹੋਰ ਫੋਰਮੈਲਟੀਜ਼ ਕੀਤੀਆਂ ਗਈਆਂ ਸਨ, ਪਰ ਅਜੇ ਤੱਕ ਉਨ੍ਹਾਂ ਬਰਾਮਦ ਹੋਈਆਂ ਤਿੰਨਾਂ ਲਾਸ਼ਾਂ ਦਾ ਕੋਈ ਭੇਦ ਜਾਂ ਮੂਲ ਰੂਪ ’ਚ ਉਹ ਕਿੱਥੋਂ ਦੇ ਵਸਨੀਕ ਸਨ, ਪੁਲਸ ਪਤਾ ਲਗਾਉਣ ’ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਪਰ ਇਸੇ ਵਿਚਾਲੇ ਚੌਥੀ ਲਾਸ਼ ਮਿਲਣ ਦੇ ਕਾਰਨ ਲੋਕ ਡਰੇ ਹੋਏ ਹਨ ਤੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਵੱਡੇ ਸਵਾਲ ਚੁੱਕਦੇ ਪਏ ਹਨ ਕਿ ਆਖਰ ਇਹ ਸਿਲਸਿਲਾ ਕਿਉਂ ਜਾਰੀ ਹੈ ਤੇ ਪੁਲਿਸ ਦੇ ਵੱਲੋਂ ਇਸ ਸਿਲਸਿਲੇ ਨੂੰ ਰੋਕਣ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਹੈ ? ਫਿਲਹਾਲ ਪੁਲਿਸ ਦੇ ਵੱਲੋਂ ਚੌਥੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਕਿ ਇਹ ਸ਼ਖਸ ਕੌਣ ਹੈ ।