ਮਸ਼ਹੂਰ ਕਾਮੇਡੀਅਨ ਦੀ ਹੋਈ ਅਚਾਨਕ ਮੌਤ , ਇੰਡਸਟਰੀ ਚ ਪਿਆ ਸੋਗ

ਆਈ ਤਾਜਾ ਵੱਡੀ ਖਬਰ

ਹਰੇਕ ਕਲਾਕਾਰ ਆਪੋ ਆਪਣੇ ਖੇਤਰ ਦੇ ਵਿੱਚ ਆਪਣੀ ਮਿਹਨਤ ਨਾਲ ਵੱਡੀਆਂ ਮੱਲਾਂ ਮਾਰਦਾ ਹੈ । ਕਲਾਕਾਰ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਜਾਂਦੀ ਹੈ , ਕਿ ਆਪਣੇ ਟੈਲੈਂਟ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਜਾ ਸਕੇ । ਇਸੇ ਵਿਚਾਲੇ ਕਲਾਕਾਰੀ ਦੇ ਖੇਤਰ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਮਸ਼ਹੂਰ ਕਾਮੇਡੀਅਨ ਦੀ ਅਚਾਨਕ ਮੌਤ ਹੋ ਚੁੱਕੀ ਹੈ। ਜਿਸ ਕਾਰਨ ਇੰਡਸਟਰਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਦਸਦਿਆਂ ਕਿ ਕਾਮੇਡੀਅਨ ਕਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ । 39 ਸਾਲ ਦੀ ਉਮਰ ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਚੁੱਕੇ ਹਨ । ਜਿਸ ਕਾਰਨ ਉਹਨਾਂ ਨੂੰ ਚਾਹੁਣ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਇੰਡਸਟਰੀ ਨਾਲ ਜੁੜੀਆਂ ਹੋਈਆਂ ਹਸਤੀਆਂ ਦੇ ਵੱਲੋਂ ਉਨਾਂ ਦੀ ਮੌਤ ਦੇ ਉੱਪਰ ਦੁੱਖ ਜਾਹਿਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੱਸ ਦਈਏ ਕਿ ਇਸ ਕਲਾਕਾਰ ਨੇ ‘ਅਮਰੀਕਾਜ਼ ਗੌਟ ਟੈਲੇਂਟ’ ਦੇ ਸੈਮੀਫਾਈਨਲ ‘ਚ ਪਹੁੰਚ ਕੇ ਦੁਨੀਆਂ ਭਰ ਵਿੱਚ ਆਪਣੀ ਪਛਾਣ ਬਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਸੈਨ ਫਰਾਂਸਿਸਕੋ ‘ਚ ਹੋਈ ਹੈ। ਸਿੰਘ ਦੇ ਕਰੀਬੀ ਦੋਸਤ ਅਤੇ ਸਾਥੀ ਕਾਮੇਡੀਅਨ ਜੇਰੇਮੀ ਕਰੀ ਨੇ ਫੇਸਬੁੱਕ ‘ਤੇ ਸਿੰਘ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ। ਉਹਨਾਂ ਆਪਣੀ ਇਸ ਫੇਸਬੁੱਕ ਪੋਸਟ ਨੂੰ ਸਾਂਝੀ ਕਰਦਿਆਂ ਹੋਇਆਂ ਲਿਖਿਆ “ਇਹ ਸਭ ਤੋਂ ਦੁਖਦਾਈ ਪੋਸਟ ਹੈ ਜੋ ਮੈਂ ਅੱਜ ਲਿਖ ਰਿਹਾ ਹਾਂ…ਕਬੀਰ ਦਾ ਦਿਹਾਂਤ ਹੋ ਗਿਆ ਹੈ । ਉਨਾਂ ਦੀ ਇਸ ਪੋਸਟ ਨੂੰ ਸਾਂਝਿਆਂ ਕਰਦੇ ਸਾਰ ਹੀ ਕਮੈਂਟਾਂ ਦੇ ਵਿੱਚ ਕਬੀਰ ਸਿੰਘ ਨੂੰ ਪਿਆਰ ਕਰਨ ਵਾਲਿਆਂ ਦੇ ਵੱਲੋਂ ਲਗਾਤਾਰ ਕਮੈਂਟ ਕਰਕੇ ਉਹਨਾਂ ਦੀ ਮੌਤ ਦੇ ਉੱਪਰ ਹੈਰਾਨਗੀ ਤੇ ਦੁੱਖ ਜਾਹਰ ਦਿੱਤਾ ਜਾ ਰਿਹਾ ਹੈ। ਉੱਥੇ ਹੀ ਉਨਾਂ ਦੀ ਮੌਤ ਦੇ ਹਾਲੇ ਤੱਕ ਕਾਰਨ ਨਹੀਂ ਪਤਾ ਚੱਲ ਸਕੇ ਕਿ ਕਿਹੜੇ ਕਾਰਨਾ ਕਰਕੇ ਉਹਨਾਂ ਦੀ ਮੌਤ ਹੋਈ ਹੈ। ਹਾਲਾਂਕਿ ਚਰਚਾਵਾਂ ਇਹ ਵੀ ਛਿੜੀਆਂ ਹੋਈਆਂ ਹਨ ਕਿ ਕਲਾਕਾਰ ਨੂੰ ਸਿਹਤ ਸਬੰਧੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਫਿਲਹਾਲ ਇਸ ਬੁਰੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ, ਕਿਉਂਕਿ ਇੱਕ ਅਜਿਹਾ ਸਿਤਾਰਾ ਜੋ ਹਮੇਸ਼ਾ ਆਪਣੇ ਹੁਨਰ ਦੇ ਨਾਲ ਦੂਜਿਆਂ ਨੂੰ ਹਸਾਉਂਦਾ ਹੁੰਦਾ ਸੀ, ਅੱਜ ਉਹ ਸਦਾ ਸਦਾ ਦੇ ਲਈ ਅਲੋਪ ਹੋ ਚੁੱਕਿਆ ਹੈ।