ਆਈ ਤਾਜਾ ਵੱਡੀ ਖਬਰ
ਫੁੱਟਬਾਲ ਦੀ ਗੇਮ ਨਾਲੇ ਜਿੱਥੇ ਬਹੁਤ ਸਾਰੇ ਖਿਡਾਰੀ ਜੁੜੇ ਹੋਏ ਹਨ । ਉੱਥੇ ਹੀ ਅਜਿਹੇ ਲੋਕ ਵੀ ਹਨ, ਜੋ ਇਸ ਗੇਮ ਨੂੰ ਵੇਖਣਾ ਕਾਫੀ ਪਸੰਦ ਕਰਦੇ ਹਨ । ਦਸਦਿਆਂ ਇੱਕ ਖਿਡਾਰੀ ਦਾ ਹੌਸਲਾ ਉਦੋਂ ਹੀ ਬੁਲੰਦ ਹੁੰਦਾ ਹੈ , ਜਦੋਂ ਉਸਦਾ ਮੈਚ ਵੇਖਣ ਦੇ ਲਈ ਉਸ ਨੂੰ ਚਾਹੁਣ ਵਾਲੇ ਉੱਥੇ ਪਹੁੰਚਦੇ ਹਨ । ਇਸੇ ਵਿਚਾਲੇ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿਸ ਨੇ ਸਭ ਦੇ ਹੀ ਹੋਸ਼ ਉੜਾ ਦਿੱਤੇ । ਦਰਅਸਲ ਫੁੱਟਬਾਲ ਦਾ ਮੈਚ ਚਲਦਾ ਪਿਆ ਸੀ ਕਿ ਚੱਲ ਰਹੇ ਮੈਚ ਦੌਰਾਨ ਅਚਾਨਕ ਭਗਦੜ ਮੱਚ ਗਈ । ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਅਫਰੀਕੀ ਦੇਸ਼ ਗਿਨੀ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਭੀੜ ਨਾਲ ਭਰੇ ਸਟੇਡੀਅਮ ਵਿਚ ਇੱਕ ਵੱਡਾ ਹਾਦਸਾ ਵਾਪਰਿਆ । ਜਿੱਥੇ ਫੁੱਟਬਾਲ ਮੈਚ ਦੌਰਾਨ ਹੋਈ ਝੜਪ ਮਗਰੋਂ ਮਚੀ ਭਾਜੜ ਵਿਚ ਬੱਚਿਆਂ ਸਮੇਤ ਕਈ ਫੁੱਟਬਾਲ ਪ੍ਰਸ਼ੰਸਕਾਂ ਦੀ ਮੌਤ ਹੋ ਗਈ । ਇਨਾ ਹੀ ਨਹੀਂ ਜਦੋਂ ਭਗਦੜ ਮੱਚੀ ਤਾਂ , ਬਹੁਤ ਸਾਰੇ ਲੋਕ ਜ਼ਖਮੀ ਵੀ ਹੋਏ । ਜਿਨਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੰਦਾ ਗਿਆ ਹੈ। ਦੂਜੇ ਪਾਸੇ ਸਥਾਨਕ ਮੀਡੀਆ ਤੇ ਸਿਆਸੀ ਪਾਰਟੀਆਂ ਦੇ ਗੱਠਜੋੜ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਝੜਪਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ । ਉੱਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਇੱਗਿਨੀ ਦੇ ਪ੍ਰਧਾਨ ਮੰਤਰੀ ਨੇ ਆਪਣੀ ਪ੍ਰਤੀਕ੍ਰਿਆ ਦਿੰਦਿਆ ਹੋਇਆ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਤੇ ਉਹਨਾਂ ਵੱਲੋਂ ਲਿਖਿਆ ਗਿਆ ਕਿ ਗਿਨੀ ਦੇ ਫੌਜੀ ਨੇਤਾ ਮਾਮਾਦੀ ਡੋਮਬੂਆ ਦੇ ਸਨਮਾਨ ‘ਚ ਆਯੋਜਿਤ ਸਥਾਨਕ ਟੂਰਨਾਮੈਂਟ ਦੇ ਫਾਈਨਲ ਦੌਰਾਨ ਭਾਜੜ ਦੀ ਇਹ ਘਟਨਾ ਵਾਪਰੀ। ਹਾਲਾਂਕਿ ਉਨ੍ਹਾਂ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ। ਇਹ ਮੈਚ ਨੇਜ਼ਾਰੇਕੋਰ ਸ਼ਹਿਰ ਵਿੱਚ ਲੈਬੇ ਦੀ ਟੀਮ ਅਤੇ ਨੇਜ਼ਾਰੇਕੋਰ ਦੀ ਟੀਮ ਵਿਚਕਾਰ ਹੋ ਰਿਹਾ ਸੀ। ਉੱਥੇ ਹੀ ਇਸ ਘਟਨਾਕ੍ਰਮ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਪਈਆਂ ਹਨ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਹਾਲਾਤ ਕਿਸ ਤਰੀਕੇ ਦੇ ਬਣੇ ਸਨ । ਫਿਲਹਾਲ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਚੱਲਦਾ ਪਿਆ ਹੈ। ਉੱਥੇ ਹੀ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲੇ ਤੱਕ ਕਾਰਨ ਸਪਸ਼ਟ ਨਹੀਂ ਹੋ ਸਕੇ ਕਿ ਆਖਰ ਇਹ ਘਟਨਾ ਕਿਉਂ ਵਾਪਰੀ , ਤੇ ਉਸ ਵੇਲੇ ਕਿਉਂ ਭਗਦੜ ਦਾ ਮਾਹੌਲ ਬਣਿਆ ।
Previous Postਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Next Postਪੰਜਾਬ ਦੇ ਮੌਸਮ ਨੂੰ ਲੈਕੇ ਆਈ ਵੱਡੀ ਅਹਿਮ ਖਬਰ , ਜਾਰੀ ਹੋਈ ਇਹ ਭਵਿੱਖਬਾਣੀ