ਆਈ ਤਾਜਾ ਵੱਡੀ ਖਬਰ
ਕਈ ਵਾਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਪਰੇਸ਼ਾਨੀਆਂ ਤੇ ਔਕੜਾਂ ਆ ਜਾਂਦੀਆਂ ਹਨ , ਜਿਸ ਦੇ ਚਲਦੇ ਕਈ ਵਾਰ ਉਹ ਆਪਣੀ ਜ਼ਿੰਦਗੀ ਤੋਂ ਵੀ ਅੱਕ ਜਾਂਦਾ ਹੈ। ਕਈ ਵਾਰ ਤਾਂ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਕਿ ਮਨੁੱਖ ਵੱਲੋਂ ਆਪਣੀ ਜ਼ਿੰਦਗੀ ਨੂੰ ਹੀ ਖਤਮ ਕਰ ਦਿੱਤਾ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿਹੜਾ ਇੱਕ ਮਸ਼ਹੂਰ ਹਸਤੀ ਨਾਲ ਜੁੜਿਆ ਹੋਇਆ ਹੈ । ਦਰਅਸਲ ਇੱਕ ਬੇਹਦ ਵੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਮਸ਼ਹੂਰ ਅਦਾਕਾਰਾਂ ਦੇ ਵੱਲੋਂ ਹੁਣ ਖੌਫਨਾਕ ਕਦਮ ਚੁੱਕਿਆ ਗਿਆ ਹੈ। ਜ਼ਿੰਦਗੀ ਵਿੱਚ ਚਲਦੀਆਂ ਕੁਝ ਪਰੇਸ਼ਾਨੀਆਂ ਦੇ ਕਾਰਨ ਉਸ ਵੱਲੋਂ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮਸ਼ਹੂਰ ਕੰਨੜ ਅਭਿਨੇਤਰੀ ਸ਼ੋਭਿਤਾ ਸ਼ਿਵਾਨਾ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਕਾਰਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਅਦਾਕਾਰਾ ਹੈਦਰਾਬਾਦ ਸਥਿਤ ਆਪਣੇ ਘਰ ‘ਚ ਮ੍ਰਿਤਕ ਪਾਈ ਗਈ ਸੀ । ਜਿਸ ਤੋਂ ਬਾਅਦ ਹਰ ਕਿਸੇ ਹੋਸ਼ ਉੱਡ ਗਏ । ਮੌਕੇ ਤੇ ਪੁਲਸ ਪਾਰਟੀ ਪੁੱਜੀ । ਇਸ ਮਾਮਲੇ ਵਿਚ ਪੁਲਿਸ ਨੇ ਘਟਨਾ ਲਈ ਖੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਹੈ। ਉੱਥੇ ਹੀ ਜਾਣਕਾਰੀ ਮੁਤਾਬਕ ਪੁਲਸ ਨੇ ਉਸ ਨੂੰ ਛੱਤ ਨਾਲ ਲਟਕਦਾ ਪਾਇਆ। ਜਿਸ ਤੋਂ ਬਾਅਦ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਟਮ ਦੇ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਚਲਦੀਆਂ ਸਨ , ਜਿਸ ਦੇ ਚਲਦੇ ਉਹਨਾਂ ਦਾ ਜੀਵਨ ਵੀ ਕਾਫੀ ਉਥਲ ਪੁਥਲ ਹੋਇਆ ਪਿਆ ਸੀ ਤੇ ਉਹਨਾਂ ਵੱਲੋਂ ਇੰਡਸਟਰੀ ਦੋ ਵੀ ਕਾਫੀ ਦੂਰੀ ਬਣਾਈ ਹੋਈ ਸੀ। ਪਰ ਕੁਝ ਸਮੇਂ ਤੋ ਐਕਟਿੰਗ ਤੋਂ ਦੂਰ ਰਹੀ ਇਹ ਅਦਾਕਾਰਾ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਸੀ। ਪਰ ਓਹਨਾਂ ਦੀ ਮੌਤ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
Previous Postਪੰਜਾਬ ਦੇ ਮੌਸਮ ਨੂੰ ਲੈਕੇ ਆਈ ਵੱਡੀ ਅਹਿਮ ਖਬਰ , ਜਾਰੀ ਹੋਈ ਇਹ ਭਵਿੱਖਬਾਣੀ
Next Post3 ਦਸੰਬਰ ਤੱਕ ਇੰਟਰਨੈੱਟ ਬੰਦ ਰਹੇਗਾ ਇਹਨਾਂ 9 ਜ਼ਿਲ੍ਹਿਆਂ 'ਚ