ਆਈ ਤਾਜਾ ਵੱਡੀ ਖਬਰ
ਕਈ ਵਾਰ ਕਿਸੇ ਦੀਆਂ ਖੁਸ਼ੀਆਂ ਨੂੰ ਇੰਨੀ ਬੁਰੀ ਨਜ਼ਰ ਲੱਗਦੀ ਹੈ ਕਿ ਖੁਸ਼ੀਆਂ ਗਮੀ ਦੇ ਵਿੱਚ ਤਬਦੀਲ ਹੋ ਜਾਂਦੀਆਂ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਘਰ ਦੇ ਵਿੱਚ ਵਿਆਹ ਹੁੰਦਾ ਹੈ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ । ਪਰ ਇਹ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਜਾਂਦੀਆਂ ਹਨ। ਵਿਆਹ ਤੋਂ ਪੰਜ ਦਿਨਾਂ ਬਾਅਦ ਨਵ ਵਿਆਹੀ ਲਾੜੀ ਦੇ ਨਾਲ ਅਜਿਹਾ ਦਰਦਨਾਕ ਹਾਦਸਾ ਵਾਪਰਦਾ ਹੈ ਕਿ ਉਸਦੀ ਮੌਤ ਹੋ ਜਾਂਦੀ ਹੈ । ਦਰਅਸਲ ਇੱਕ ਘਰ ਦੇ ਵਿੱਚ ਨਵ ਵਿਆਹੀ ਲਾੜੀ ਜਦੋਂ ਵਿਆਹ ਦੇ ਪੰਜਵੇਂ ਦਿਨ ਨਹਾਉਣ ਦੇ ਲਈ ਬਾਥਰੂਮ ਦੇ ਵਿੱਚ ਜਾਂਦੀ ਹੈ ਤਾਂ, ਬਾਥਰੂਮ ਵਿੱਚ ਨਹਾਂਦੇ ਸਮੇਂ ਗੀਜ਼ਰ ਅਚਾਨਕ ਫਟ ਜਾਂਦਾ ਹੈ। ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੀ ਹੈ ਤੇ ਵਿਆਹ ਦੇ 5 ਦਿਨ ਬਾਅਦ ਲਾੜੀ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ। ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਤੇ ਚੀਕ ਚਿਹਾੜਾ ਪੈ ਗਿਆ । ਜਿਸ ਤੋਂ ਬਾਅਦ ਪੇਕੇ ਤੋਂ ਮ੍ਰਿਤਕਾ ਦੇ ਪਰਿਵਾਰ ਵਾਲੇ ਸਹੁਰੇ ਘਰ ਪੁੱਜੇ। ਪੁਲਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਘਟਨਾ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ । ਦੱਸਿਆ ਜਾ ਰਿਹਾ ਹੈ ਕਿ ਦੀਪਕ ਦਾ ਵਿਆਹ 22 ਨਵੰਬਰ ਨੂੰ ਦਾਮਿਨੀ ਨਾਲ ਹੋਇਆ ਸੀ। ਵਿਆਹ ਦੇ 5 ਦਿਨਾਂ ਬਾਅਦ 27 ਨਵੰਬਰ ਨੂੰ ਦਾਮਿਨੀ ਰੋਜ਼ ਦੀ ਤਰ੍ਹਾਂ ਬਾਥਰੂਮ ‘ਚ ਨਹਾਉਣ ਲਈ ਗਈ ਸੀ, ਪਰ ਕਾਫ਼ੀ ਦੇਰ ਤੱਕ ਜਦੋਂ ਉਹ ਬਾਹਰ ਨਹੀਂ ਆਈ ਤਾਂ ਘਰ ਵਾਲਿਆਂ ਨੂੰ ਸ਼ੱਕ ਹੋਇਆ। ਪਤੀ ਦੀਪਕ ਨੇ ਕਈ ਵਾਰ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਤੇ ਦਾਮਿਨੀ ਨੂੰ ਆਵਾਜ਼ ਦਿੱਤੀ ਪਰ ਕੋਈ ਜਵਾਬ ਨਹੀਂ ਆਇਆ। ਕਾਫੀ ਸਮਾਂ ਉਸ ਨੂੰ ਆਵਾਜ਼ਾਂ ਦੇਣ ਤੋਂ ਬਾਅਦ ਵੀ ਜਦੋਂ ਉਸ ਦੀ ਕੋਈ ਵੀ ਆਵਾਜ਼ ਨਹੀਂ ਆਈ ਤਾਂ, ਪਰਿਵਾਰ ਵਾਲਿਆਂ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ। ਜਿਵੇਂ ਹੀ ਉਹਨਾਂ ਵੱਲੋਂ ਅੰਦਰ ਵੇਖਿਆ ਗਿਆ ਤਾਂ ਕੁੜੀ ਦੀ ਲਾਸ਼ ਪਈ ਹੋਈ ਸੀ ਤੇ ਗੀਜਰ ਫਟਿਆ ਹੋਇਆ ਸੀ। ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
Previous Postਪੰਜਾਬ ਚ ਮੌਸਮ ਨੂੰ ਲੈਕੇ ਆਈ ਵੱਡੀ ਅਹਿਮ ਖਬਰ . ਆਉਣ ਵਾਲੇ 7 ਦਿਨ ਰਹਿਣਗੇ ਏਦਾਂ
Next Postਸਟੇਜ ਤੇ ਹੋਈ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ , ਇੰਡਸਟਰੀ ਚ ਪਿਆ ਮਾਤਮ