ਆਈ ਤਾਜਾ ਵੱਡੀ ਖਬਰ `
ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਸੋਸ਼ਲ ਮੀਡੀਆ ਦੇ ਉੱਪਰ ਪੂਰੀ ਤਰਹਾਂ ਨਿਰਭਰ ਹੋ ਚੁੱਕੇ ਹਨ। ਜਿਵੇਂ ਜਿਵੇਂ ਸੋਸ਼ਲ ਮੀਡੀਆ ਦਾ ਟਰੈਂਡ ਵੱਧ ਰਿਹਾ ਹੈ, ਉਵੇਂ ਉਵੇਂ ਲੋਕ ਸੋਸ਼ਲ ਮੀਡੀਆ ਦੇ ਉੱਪਰ ਮਸ਼ਹੂਰ ਹੋਣ ਦੀ ਦੌੜ ਵਿੱਚ ਲੱਗੇ ਹੋਏ ਹਨ। ਯੂਟੀਊਬ ਤੇ ਇੰਸਟਾਗਰਾਮ ਤੇ ਹੋਰਾਂ ਵੱਖੋ ਵੱਖਰੇ ਪਲੇਟਫਾਰਮ ਦੇ ਉੱਪਰ ਲੋਕ ਵੀਡੀਓਜ਼ ਬਣਾ ਕੇ ਜਿੱਥੇ ਮਸ਼ਹੂਰ ਹੁੰਦੇ ਪਏ ਹਨ । ਉਥੇ ਹੀ ਚੰਗੀ ਕਮਾਈ ਵੀ ਕਰਦੇ ਪਏ ਹਨ। ਲੋਕਾਂ ਦੇ ਵਿੱਚ ਵੀਡੀਓਜ਼ ਬਣਾਉਣ ਦਾ ਇੰਨਾ ਜ਼ਿਆਦਾ ਕਰੇਜ਼ ਵੱਧ ਚੁੱਕਿਆ ਹੈ ਕਿ ਲੋਕ ਕਈ ਵਾਰ ਵੀਡੀਓਜ਼ ਬਣਾਉਂਦੇ ਹੋਏ ਆਪਣੀ ਜਾਨ ਵੀ ਕਈ ਵਾਰ ਜੋਖਮ ਦੇ ਵਿੱਚ ਪਾ ਰਹੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਰੀਲ ਬਣਾਉਂਦੇ ਸਮੇਂ ਮਸ਼ਹੂਰ ਯੂਟਿਊਬਰ ਦੀ ਅਚਾਨਕ ਮੌਤ ਹੋ ਗਈ । ਜਿਸ ਦੇ ਚਲਦੇ ਉਹਨਾਂ ਦੇ ਫੈਨਸ ਨੂੰ ਇੱਕ ਵੱਡਾ ਝਟਕਾ ਲੈ ਗਿਆ । ਦਸਦਿਆਂ ਕਿ ਮਸ਼ਹੂਰ ਯੂਟਿਊਬਰ Storm de Beul ਦੀ ਸਿਰਫ 22 ਸਾਲ ਦੀ ਉਮਰ ਵਿੱਚ ਮੌਤ ਹੋ ਗਈ, ਜਿਸ ਕਾਰਨ ਉਹਨਾਂ ਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ। ਜਾਣਕਾਰੀ ਵਾਸਤੇ ਦੱਸ ਦਈਏ ਕਿ ਉਹ ਬੈਲਜੀਅਮ ਦਾ ਇੱਕ ਨੌਜਵਾਨ YouTuber ਸੀ ਜਿਸਨੇ ਐਡਵੈਂਚਰ, ਸਵੀਡਿਸ਼ ਲੈਪਲੈਂਡ ਦੇ ਬਰਫੀਲੇ ਮਾਹੌਲ ਵਿੱਚ ਇਕੱਲੇ ਟ੍ਰੈਕਿੰਗ ਕਰਦੇ ਹੋਏ ਇੱਕ ਗੰਭੀਰ ਬਰਫੀਲੇ ਤੂਫਾਨ ਵਿੱਚ ਆਪਣੀ ਜਾਨ ਗੁਆ ਦਿੱਤੀ। ਸਾਡੇ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਫੋਲੋ ਕਰਦੇ ਹਨ ਤੇ ਉਨਾਂ ਦੀਆਂ ਵੀਡੀਓਜ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਜਾਂਦਾ ਸੀ , ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਦਲੇਰਾਨਾ ਹਰਕਤਾਂ ਨੂੰ ਸਾਂਝਾ ਕਰਦਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ। ਉਸ ਨੇ ਮਰਨ ਤੋਂ ਪਹਿਲਾਂ ਆਪਣੇ ਆਖਰੀ ਪਲਾਂ ਨੂੰ ਸੰਦੇਸ਼ ਦੇ ਰੂਪ ਵਿੱਚ ਸਾਂਝਾ ਕੀਤਾ। ਇਸ ਨੂੰ ਪੜ੍ਹ ਕੇ ਨਾ ਸਿਰਫ ਪਰਿਵਾਰਕ ਮੈਂਬਰ ਸਗੋਂ ਪ੍ਰਸ਼ੰਸਕ ਵੀ ਦੁਖੀ ਹਨ, ਬਲਕਿ ਉਨਾਂ ਨੂੰ ਚਾਹੁਣ ਵਾਲਿਆਂ ਨੂੰ ਵੀ ਇੱਕ ਵੱਡਾ ਝਟਕਾ ਲੱਗ ਚੁੱਕਿਆ ਹੈ। ਉੱਥੇ ਹੀ ਯੂਟਿਊਬਰ ਵੱਲੋਂ ਸਾਂਝੀ ਕੀਤੀ ਗਈ ਆਖਰੀ ਵੀਡੀਓ ਦੇ ਵਿੱਚ ਲੋਕ ਉਹਨਾਂ ਦੀ ਵੀਡੀਓ ਹੇਠਾਂ ਕਮੈਂਟ ਕਰਕੇ ਉਹਨਾਂ ਦੀ ਮੌਤ ਉੱਪਰ ਦੁੱਖ ਜਾਹਿਰ ਕਰਦੇ ਪਏ ਹਨ ਤੇ ਪਰਿਵਾਰ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰ ਰਹੀ ਹਨ ।