ਪੰਜਾਬ ਚ ਇਥੇ ਕੱਲ੍ਹ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਆਈ ਤਾਜਾ ਵੱਡੀ ਖਬਰ

ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਲਗਾਤਾਰ ਬਿਜਲੀ ਵਿਭਾਗ ਉੱਪਰ ਨਕੇਲ ਕੱਸੀ ਜਾ ਰਹੀ । ਦੂਜੇ ਪਾਸੇ ਲਗਾਤਾਰ ਬਿਜਲੀ ਦੇ ਕਟ ਲੱਗ ਰਹੇ ਹਨ, ਜਿਸ ਦੇ ਚਲਦੇ ਪੰਜਾਬ ਦੇ ਲੋਕ ਖਾਸੇ ਪਰੇਸ਼ਾਨ ਹੋ ਰਹੇ ਹਨ । ਇਸੇ ਵਿਚਾਲੇ ਹੁਣ ਪੰਜਾਬ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਹੁਣ ਪੰਜਾਬ ਤੇ ਵਿੱਚ ਬਿਜਲੀ ਥੱਪ ਹੋਣ ਵਾਲੀ ਹੈ । ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਬਿਜਲੀ ਬੰਦ ਰਹੇਗੀ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ 28 ਨਵੰਬਰ 2024 ਦਿਨ ਵੀਰਵਾਰ ਨੂੰ ਸਵੇਰੇ 9 ਵਜ਼ੇ ਤੋਂ ਸ਼ਾਮ 4 ਵਜ਼ੇ ਤੱਕ ਬੰਦ ਰਹੇਗੀ । ਇਸ ਸਬੰਧੀ ਪੀਐਸਪੀਸੀਐਲ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਆਖਿਆ ਗਿਆ ਹੈ ਕਿ PSPCL ਦੇ ਵੱਡਮੁੱਲੇ ਖੱਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 28 ਨਵੰਬਰ 2024 ਦਿਨ ਵੀਰਵਾਰ ਨੂੰ ਸਵੇਰੇ 9 ਵਜ਼ੇ ਤੋਂ ਸ਼ਾਮ 4 ਵਜ਼ੇ ਤੱਕ ਬਿਜਲੀ ਬੰਦ ਰਹੇਗੀ । ਦਸਦਿਆਂ ਜਾ ਰਿਹਾ ਹੈ ਕਿ 11kv ਸਿਟੀ ਫੀਡਰ ਤੋਂ ਚੱਲਦਾ ਏਰੀਆ ਓਵਰ ਬ੍ਰਿਜ ਤੋਂ ਲੈ ਕੇ ਮੇਨ ਫਾਟਕ ਤੱਕ, ਵੀਰ ਨਗਰ ਮੁਹੱਲਾ , ਗਊਸ਼ਾਲਾ ਰੋਡ, ਜੈਨ ਸਕੂਲ ਵਾਲੀ ਗਲੀ, ਆਰੀਆ ਸਮਾਜ ਗਲੀ, ਸੁੰਨੀ ਗਲੀ, ਮੂਸੇ ਵਾਲੀ ਗਲੀ, ਪਾਰਕ ਵਾਲਾ ਸਾਰਾ ਏਰੀਆ, ਮਾਲ ਗੁਦਾਮ ਚੌਕ, ਅਤੇ ਮੇਨ ਗੁਰਦੁਆਰਾ ਚੌਕ ਦਾ ਸਾਰਾ ਏਰੀਆ ਪ੍ਰਭਾਵਿਤ ਰਹੇਗਾ । ਜਿਸ ਦੇ ਚਲਦੇ ਇਥੇ ਰਹਿਣ ਵਾਲੇ ਲੋਕਾਂ ਨੂੰ ਵੀ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਸਦਿਆਂ ਕਿ ਇਸਦੀ ਸਾਰੀ ਜਾਣਕਾਰੀ ਇੰਜੀ: ਗੁਰਬਖ਼ਸ਼ ਸਿੰਘ ਐਸ.ਡੀ.ਓ. ਸ਼ਹਿਰੀ ਮਾਨਸਾ ਤੇ ਇੰਜੀ. ਤਰਵਿੰਦਰ ਸਿੰਘ ਜੇ. ਈ. ਵੱਲੋਂ ਦਿੱਤੀ ਗਈ ਹੈ | ਜਿਸਦੇ ਚੱਲਦੇ ਇਸਨੂੰ ਲੈ ਕੇ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤਾਂ, ਜੋ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।