ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਤੇ ਸ਼ੋਅ ਦੌਰਾਨ ਹੋਇਆ ਹਮਲਾ

ਆਈ ਤਾਜਾ ਵੱਡੀ ਖਬਰ

ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਜਿਹੜੇ ਕਿਸੇ ਪਛਾਣ ਦੇ ਮੁਹਤਾਜ ਨਹੀਂ । ਉਨਾਂ ਨੇ ਆਪਣੇ ਗੀਤਾਂ ਦੇ ਨਾਲ ਪੰਜਾਬ ਹੀ ਨਹੀਂ ਸਗੋਂ , ਦੁਨੀਆਂ ਭਰ ਵਿੱਚ ਵਸਦੇ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ । ਅਕਸਰ ਹੀ ਗੈਰੀ ਸੰਧੂ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਾਈਵ ਸ਼ੋ ਕੀਤੇ ਜਾਂਦੇ ਹਨ , ਇਨ੍ਹਾਂ ਸ਼ੋਅ ਦੇ ਵਿੱਚ ਉਹਨਾਂ ਦੇ ਫੈਨਸ ਵੱਲੋਂ ਉਹਨਾਂ ਦੇ ਕੰਮ ਨੂੰ ਤੇ ਉਹਨਾਂ ਦੀ ਗਾਇਕੀ ਨੂੰ ਕਾਫੀ ਸਹਾਰਿਆ ਜਾਂਦਾ ਹੈ। ਇਸੇ ਵਿਚਾਲੇ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦੇ ਸ਼ੋਅ ਨਾਲ ਜੁੜੀ ਇੱਕ ਵੱਡੀ ਖਬਰ ਸਾਂਝੀ ਕਰਾਂਗੇ ਕਿ ਗੈਰੀ ਸੰਧੂ ਦੇ ਸੋ ਦੌਰਾਨ ਹਮਲਾ ਹੋਇਆ । ਜਿਸ ਦੀਆਂ ਚਰਚਾਵਾਂ ਹੁਣ ਚਾਰੇ ਪਾਸੇ ਛਿੜ ਚੁੱਕਿਆ ਹਨ । ਦਰਅਸਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਖੂਬ ਤੇਜ਼ੀ ਦੇ ਨਾਲ ਵਾਇਰਲ ਹੁੰਦਾ ਪਿਆ ਹੈ । ਜਿਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਹਮਲਾ ਕਿਸ ਤਰੀਕੇ ਦੇ ਨਾਲ ਹੁੰਦਾ ਹੈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਗੈਰੀ ਸੰਧੂ ‘ਤੇ ਆਸਟ੍ਰੇਲੀਆ ‘ਚ ਲਾਈਵ ਸ਼ੋਅ ਦੌਰਾਨ ਜ਼ੁਬਾਨੀ ਬਹਿਸ ਤੋਂ ਬਾਅਦ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ , ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਉਹਨਾਂ ਦੇ ਫੈਨਸ ਵੱਲੋਂ ਗੈਰੀ ਸੰਧੂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਜਾ ਰਹੀ । ਉੱਥੇ ਹੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆਉਂਦੀਆਂ ਪਈਆਂ ਹਨ , ਜਿਸ ਵਿੱਚ ਕੁਝ ਆਨਲਾਈਨ ਯੂਜ਼ਰ ਦਾ ਕਹਿਣਾ ਹੈ ਕਿ ਇੱਕ ਅਣਜਾਣ ਵਿਅਕਤੀ ਕਲਾਕਾਰ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰਨ ਵਾਲਾ ਇੱਕ ਸੱਚਾ ਪ੍ਰਸ਼ੰਸਕ ਹੋ ਸਕਦਾ । ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਿ ਹੋਰ ਲੈ ਪੰਗੇ ਦਰਸ਼ਕਾਂ ਨਾਲ। ਹਾਲਾਂਕਿ ਇਸ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਹਮਲਾ ਹੈ ਜਾਂ ਫਿਰ ਫੈਨ ਵੱਲੋਂ ਗੈਰੀ ਸੰਧੂ ਦੇ ਨਾਲ ਜੱਫੀ ਪਾ ਕੇ ਆਪਣਾ ਪਿਆਰ ਪ੍ਰਗਟ ਕੀਤਾ ਗਿਆ ਹੈ। ਇਸ ਘਟਨਾਕ੍ਰਮ ਨੂੰ ਲੈ ਕੇ ਗੈਰੀ ਸੰਧੂ ਦੇ ਵੱਲੋਂ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਪ੍ਰਤੀਕਰਿਆ ਨਹੀਂ ਦਿੱਤੀ ਗਈ । ਫਿਲਹਾਲ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗੈਰੀ ਸੰਧੂ ਦੇ ਫੈਨਸ ਦੇ ਵਿੱਚ ਚਿੰਤਾ ਬਣੀ ਹੋਈ ਹੈ।