ਕਹਿੰਦੇ ਨੇ ਕਿ ਪਰਮਾਤਮਾ ਹਰੇਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ ਕੇ ਜ਼ਰੂਰ ਭੇਜਦਾ ਹੈ, ਜੇਕਰ ਮਨੁੱਖ ਇਸ ਕਲਾ ਦੇ ਉੱਪਰ ਕੰਮ ਕਰਦਾ ਹੈ ਤਾਂ, ਉਸਨੂੰ ਇੱਕ ਨਾ ਇੱਕ ਦਿਨ ਵੱਡਾ ਮੁਕਾਮ ਜਰੂਰ ਮਿਲਦਾ ਹੈ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਗਾਇਕੀ ਦੇ ਖੇਤਰ ਦੀ ਤਾਂ ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਇਸ ਖੇਤਰ ਦੇ ਵਿੱਚ ਆਪਣੀ ਕਿਸਮਤ ਦੀ ਅਜ਼ਮਾਇਸ਼ ਕੀਤੀ ਜਾ ਰਹੀ ਹੈ। ਇਸੇ ਵਿਚਾਰੇ ਹੁਣ ਬੇਹਦ ਹੀ ਬੁਰੀ ਖਬਰ ਮਿਊਜ਼ਿਕ ਇੰਡਸਟਰੀ ਤੋਂ ਸਾਹਮਣੇ ਆਉਣ ਦੀ ਪਈ ਹੈ ਕਿ ਮਸ਼ਹੂਰ ਗਾਇਕਾ ਦੀ ਅਚਾਨਕ ਸਿਹਤ ਵਿਗੜ ਗਈ l ਜਿਸ ਕਾਰਨ ਉਹਨਾਂ ਨੂੰ ਆਈਸੀਯੂ ਦੇ ਵਿੱਚ ਸ਼ਿਫਟ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੀ ਸਵਰਾ ਕੋਕਿਲਾ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਗਾਇਕਾ ਸ਼ਾਰਦਾ ਸਿਨਹਾ ਨਾਲ ਜੁੜੀ ਖਬਰ ਸਾਹਮਣੇ ਆਈ ਕਿ ਉਹਨਾਂ ਦੀ ਤਬੀਅਤ ਮੁੜ ਤੋਂ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਉਨਾਂ ਦੀ ਵਿਗੜਦੀ ਹਾਲਤ ਤੇ ਚਲਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨਫੈਕਸ਼ਨ ਵਧਣ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ‘ਚ ਰੱਖਿਆ ਗਿਆ ਹੈ। ਜਾਣਕਾਰੀ ਵਾਸਤੇ ਦੱਸ ਦਈਏ ਕਿ ਸ਼ਾਰਦਾ ਸਿਨਹਾ ਦੀ ਸਿਹਤ ਵਿੱਚ ਕੁਝ ਸੁਧਾਰ ਹੋਣ ਤੋਂ ਬਾਅਦ ਗਾਇਕਾ ਨੂੰ ਦਿੱਲੀ ਏਮਜ਼ ਦੇ ਆਈਸੀਯੂ ਤੋਂ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ l ਪਰ ਤਬੀਅਤ ਮੁੜ ਵਿਗੜਨ ਤੋਂ ਬਾਅਦ ਆਈ.ਸੀ.ਯੂ. ਦਾਖਲ ਕੀਤਾ ਗਿਆ । ਉਨ੍ਹਾਂ ਦੇ ਬੇਟੇ ਅੰਸ਼ੁਮਨ ਅਤੇ ਏਮਜ਼ ਦੇ ਸੂਤਰਾਂ ਨੇ ਦੱਸਿਆ ਹੈ ਕਿ ਸ਼ਾਰਦਾ ਸਿਨਹਾ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਜਿਹੇ ‘ਚ ਡਾਕਟਰ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖ ਰਹੇ ਹਨ। ਜਿਵੇਂ ਹੀ ਇਹ ਖਬਰ ਇੰਡਸਟਰੀ ਨਾਲ ਜੁੜੇ ਹੋਏ ਹੋਰਾ ਲੋਕਾਂ ਤੱਕ ਪਹੁੰਚੀ ਤਾਂ ਉਹਨਾਂ ਵੱਲੋਂ ਲਗਾਤਾਰ ਗਾਇਕਾ ਦੀ ਸਿਹਤ ਠੀਕ ਹੋਣ ਸਬੰਧੀ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲਣ ਵਾਸਤੇ ਹਸਪਤਾਲ ਦੇ ਵਿੱਚ ਵੀ ਪਹੁੰਚਦੇ ਪਏ ਹਨ l ਦੂਜੇ ਪਾਸੇ ਉਹਨਾਂ ਦੇ ਫੈਨਸ ਦੇ ਵੱਲੋਂ ਵੀ ਉਨਾਂ ਦੀ ਸਿਹਤਯਾਬੀ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।