ਆਈ ਤਾਜਾ ਵੱਡੀ ਖਬਰ
ਅਦਾਕਾਰ ਵਿਕੀ ਕੌਸ਼ਲ ਕਿਸੇ ਪਛਾਣ ਦੇ ਮੁਹਤਾਜ ਨਹੀਂ, ਲੋਕ ਉਨਾਂ ਦੀ ਕਲਾਕਾਰੀ ਨੂੰ ਬਹੁਤ ਜਿਆਦਾ ਪਸੰਦ ਕਰਦੇ ਹਨ , ਕਿਉਂਕਿ ਉਨਾਂ ਵੱਲੋਂ ਹਰੇਕ ਫਿਲਮ ਦੇ ਵਿੱਚ ਇੱਕ ਵੱਖਰਾ ਅੰਦਾਜ਼ ਪੇਸ਼ ਕੀਤਾ ਜਾਂਦਾ ਹੈ ਜਿਹੜਾ ਉਨਾਂ ਦੇ ਫੈਨਸ ਉੱਪਰ ਇੱਕ ਚੰਗਾ ਪ੍ਰਭਾਵ ਛੱਡ ਜਾਂਦਾ ਹੈ l ਇਸੇ ਵਿਚਾਲੇ ਹੁਣ ਵਿਕੀ ਕੌਸ਼ਲ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ ਕਿ ਮਸ਼ਹੂਰ ਅਦਾਕਾਰ ਵਿਕੀ ਕੌਸ਼ਲ ਇੱਕ ਗੰਭੀਰ ਬਿਮਾਰੀ ਦੇ ਨਾਲ ਪੀੜਿਤ ਹਨ, ਜਿਸ ਸਬੰਧੀ ਉਹਨਾਂ ਵੱਲੋਂ ਖੁਦ ਜਾਣਕਾਰੀ ਸਾਂਝੀ ਕੀਤੀ ਗਈ । ਦਰਅਸਲ ਵਿੱਕੀ ਕੌਸ਼ਲ ਦਾ ਕਹਿਣਾ ਹੈ ਕਿ ਉਹ ਅਕਸਰ ਘਬਰਾਹਟ ਮਹਿਸੂਸ ਕਰਦੇ ਹਨ, ਤੇ ਅਕਸਰ ਉਹਨਾਂ ਨੂੰ ਬੇਚੈਨੀ ਰਹਿੰਦੀ ਹੈ l ਉਹਨਾਂ ਦੱਸਿਆ ਕਿ ਇੱਕ ਸੀਨੀਅਰ ਅਦਾਕਾਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਇਸ ਨਾਲ ਕਿਵੇਂ ਨਜਿੱਠਣਾ ਹਨ। ਜਾਣਕਾਰੀ ਵਾਸਤੇ ਦੱਸ ਦਈਏ ਕਿ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਨੇ ਦੱਸਿਆ ਕਿ ‘ਇੱਕ ਸੀਨੀਅਰ ਅਦਾਕਾਰ ਨੇ ਮੈਨੂੰ ਸਲਾਹ ਦਿੱਤੀ ਕਿ ਇਸ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਇਸ ਨਾਲ ਦੋਸਤੀ ਕਰਨਾ ਹੈ, ਜਿਸ ਦੇ ਚਲਦੇ ਉਹਨਾਂ ਵੱਲੋਂ ਹੁਣ ਜਿਆਦਾਤਰ ਲੋਕਾਂ ਦੇ ਨਾਲ ਦੋਸਤੀ ਕਰਨ ਦਾ ਪਲੈਨ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਹਮੇਸ਼ਾ ਤੁਹਾਡੇ ਨਾਲ ਰਹਿਣ ਵਾਲਾ ਹੈ, ਇਸ ਲਈ ਇਸ ਤੱਥ ਨੂੰ ਸਵੀਕਾਰ ਕਰਨਾ ਵਧੀਆ ਹੈ ਕਿ ਇਹ ਹਮੇਸ਼ਾ ਤੁਹਾਡੇ ਨਾਲ ਰਹਿਣ ਵਾਲਾ ਹੈ। ਅੱਗੇ ਵਿੱਕੀ ਕੌਸ਼ਲ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਰਚਨਾਤਮਕ ਢੰਗ ਨਾਲ ਰੁੱਝੇ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਰਦੇਸ਼ਨ ਦੀ ਦੁਨੀਆ ਵਿਚ ਬਹੁਤ ਦਿਲਚਸਪੀ ਹੈ। ਉਹ ਇਸ ਗੱਲ ਵਿੱਚ ਬਹੁਤ ਦਿਲਚਸਪੀ ਰੱਖਦੇ ਹਨ ਕਿ ਫਿਲਮਾਂ ਕਿਵੇਂ ਬਣਦੀਆਂ ਹਨ। ਹਾਲਾਂਕਿ ਵਿੱਕੀ ਕੌਸ਼ਲ ਨੂੰ ਘਬਰਾਹਟ ਲਗਾਤਾਰ ਕਿਉਂ ਮਹਿਸੂਸ ਹੋ ਰਹੀ ਹੈ, ਇਸ ਬਾਬਤ ਜਾਣਕਾਰੀ ਨਹੀਂ ਮਿਲੀ l ਪਰ ਉਹਨਾਂ ਵੱਲੋਂ ਇਸ ਸਬੰਧੀ ਇੱਕ ਨਿਜੀ ਚੈਨਲ ਦੇ ਵਿੱਚ ਗੱਲਬਾਤ ਜਰੂਰ ਕੀਤੀ ਗਈ l ਦੂਜੇ ਪਾਸੇ ਮਸ਼ਹੂਰ ਅਦਾਕਾਰ ਆਲੀਆ ਭੱਟ ਵੀ ਇਕ ਗੰਭੀਰ ਬਿਮਾਰੀ ਦੇ ਨਾਲ ਪੀੜਿਤ ਹਨ l ਬੀਤੇ ਦਿਨੀ ਉਹਨਾਂ ਵੱਲੋਂ ਖੁਲਾਸਾ ਕੀਤਾ ਗਿਆ ਸੀ ਤੇ ਉਨਾਂ ਦਾ ਇਲਾਜ ਵੀ ਚੱਲਦਾ ਪਿਆ l ਲਗਭਗ ਉਨਾਂ ਦੇ ਫੈਨਸ ਦਾ ਸਾਰਾ ਧਿਆਨ ਆਲੀਆ ਭੱਟ ਦੇ ਵੱਲ ਸੀ, ਕਿ ਇਸੇ ਵਿਚਾਲੇ ਹੁਣ ਵਿੱਕੀ ਕੌਸ਼ਲ ਦੇ ਨਾਲ ਜੁੜੀ ਹੋਈ ਇਸ ਖਬਰ ਨੇ ਉਹਨਾਂ ਦੇ ਫੈਨਸ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ l
Previous Postਡੇਰਾ ਬਿਆਸ ਦੀਆਂ ਸੰਗਤਾਂ ਲਈ ਆਈ ਵੱਡੀ ਅਹਿਮ ਖਬਰ , ਦੀਵਾਲੀ ਮੌਕੇ ਲਿਆ ਵੱਡਾ ਫੈਸਲਾ
Next Postਦਿਵਾਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ , ਪੈਟਰੋਲ ਡੀਜਲ ਦੀਆਂ ਕੀਮਤਾਂ ਚ ਹੋਈ ਏਨੀ ਕਟੌਤੀ