ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਲੋਕ ਤਿਆਰੀਆਂ ਵਿੱਚ ਰੁਜੇ ਹੋਏ ਹਨ l ਦੁਕਾਨਾਂ ਤੇ ਰੌਣਕਾਂ ਵੇਖਣ ਨੂੰ ਮਿਲਦੀਆਂ ਪਈਆਂ ਹਨ l ਹਰੇਕ ਘਰ ਦੇ ਵਿੱਚ ਇਸ ਤਿਉਹਾਰ ਨੂੰ ਲੈ ਕੇ ਖੁਸ਼ੀ ਤੇ ਉਤਸ਼ਾਹ ਵੇਖਣ ਨੂੰ ਮਿਲਦਾ ਪਿਆ ਹੈ l ਇਸੇ ਵਿਚਾਲੇ ਹੁਣ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋ ਚੁੱਕੀ ਹੈ l ਮਿਲੀ ਜਾਣਕਾਰੀ ਮੁਤਾਬਕ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਦਿੰਦੇ ਹੋਏ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ। ਇਨ੍ਹਾਂ ਕੀਮਤਾਂ ਵਿਚ 12 ਤੋਂ 15 ਪੈਸੇ ਤੱਕ ਦੀ ਕਟੌਤੀ ਕੀਤੀ ਗਈ, ਜਿਸ ਕਾਰਨ ਆਮ ਲੋਕਾਂ ਨੂੰ ਕੁਝ ਰਾਹਤ ਜਰੂਰ ਮਹਿਸੂਸ ਹੋਵੇਗੀ । ਜਾਣਕਾਰੀ ਵਾਸਤੇ ਦੱਸ ਦਈਏ ਕਿ ਅੱਜ ਜਲੰਧਰ ‘ਚ ਪੈਟਰੋਲ ਦੀ ਕੀਮਤ 96.81 ਰੁਪਏ ਪ੍ਰਤੀ ਲੀਟਰ ਹੈ। ਪਿਛਲੇ 10 ਦਿਨਾਂ ‘ਚ ਜਲੰਧਰ ‘ਚ ਪੈਟਰੋਲ ਦੀ ਕੀਮਤ 97.05 ਰੁਪਏ ਪ੍ਰਤੀ ਲੀਟਰ ਤੋਂ ਘਟ ਕੇ 96.81 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੇਕਰ ਅਸੀਂ ਪਿਛਲੇ ਮਹੀਨੇ ਦੀ ਕੀਮਤ ਦੀ ਅੱਜ ਦੀ ਕੀਮਤ ਨਾਲ ਤੁਲਨਾ ਕਰੀਏ, ਤਾਂ ਕੀਮਤ 0.24 ਫ਼ੀਸਦੀ ਤੱਕ ਘੱਟ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਲਗਾਤਾਰ ਕੀਮਤਾਂ ਦੇ ਵਿੱਚ ਉਤਾਰ ਚੜਾਅ ਵੇਖਣ ਨੂੰ ਮਿਲਦਾ ਪਿਆ ਸੀ, ਜਿਸ ਦੇ ਚਲਦੇ ਆਮ ਲੋਕ ਵੀ ਖਾਸੇ ਜਨਤਾ ਦੇ ਵਿੱਚ ਦਿਖਾਈ ਦਿੰਦੇ ਪਏ ਸੀ l ਪਰ ਇਸੇ ਵਿਚਾਲੇ ਹੁਣ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਕਿ ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਹੁਣ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਕੁਝ ਕਟੌਤੀ ਕੀਤੀ ਗਈ ਹੈ l ਦੱਸਿਆ ਜਾ ਰਿਹਾ ਹੈ ਕਿ ਯੂਪੀ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਪੈਟਰੋਲ 15 ਪੈਸੇ ਸਸਤਾ 94.66 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਡੀਜ਼ਲ ਵੀ 18 ਪੈਸੇ ਦੀ ਗਿਰਾਵਟ ਨਾਲ 87.76 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ। ਇਸੇ ਲੜੀ ਤਹਿਤ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੁਝ ਬਦਲਾ ਵੇਖਣ ਨੂੰ ਮਿਲ ਰਹੇ ਹਨ, ਸੋ ਤੁਸੀਂ ਵੀ ਜਰੂਰ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਪੈਟਰੋਲ ਤੇ ਡੀਜ਼ਲ ਤੇ ਕੀ ਰੇਟ ਚੱਲ ਰਹੇ ਹਨ।