ਇਥੇ ਭਿਆਨਕ ਹੜ੍ਹ ਨੇ ਮਚਾਈ ਤਬਾਹੀ , ਹੋਈ 126 ਲੋਕਾਂ ਦੀ ਮੌਤ

ਆਈ ਤਾਜਾ ਵੱਡੀ ਖਬਰ

ਦੁਨੀਆਂ ਭਰ ਦੇ ਵਿੱਚ ਕੁਦਰਤ ਦੀ ਕਰੋਪੀ ਦੇ ਕਾਰਨ ਵੱਡਾ ਨੁਕਸਾਨ ਵੇਖਣ ਨੂੰ ਮਿਲ ਰਿਹਾ ਹੈ। ਦੁਨੀਆਂ ਭਰ ਤੋਂ ਅਜਿਹੀਆਂ ਖਬਰਾਂ ਦਿਨ ਪ੍ਰਤੀ ਦਿਨ ਸਾਹਮਣੇ ਆਉਂਦੀਆਂ ਪਈਆਂ ਹਨ। ਤਾਜ਼ਾ ਮਾਮਲਾ ਸਾਂਝਾ ਕਰਾਂਗੇ। ਜਿੱਥੇ ਹੜਾਂ ਨੇ ਭਿਆਨਕ ਤਬਾਹੀ ਮਚਾ ਦਿੱਤੀ ਤੇ 126 ਲੋਕਾਂ ਦੀ ਮੌਤ ਹੋ ਗਈ l ਇਸ ਦੌਰਾਨ ਬਹੁਤ ਸਾਰੇ ਲੋਕ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਏ। ਜਿਸ ਕਾਰਨ ਹਾਹਾ ਕਾਰ ਦਾ ਮਾਹੌਲ ਬਣਿਆ ਹੋਇਆ ਹੈ l ਉਧਰ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਫਿਲੀਪੀਨਜ਼ ਵਿੱਚ ਗਰਮ ਤੂਫ਼ਾਨ ‘ਟਰਾਮੀ’ ਕਾਰਨ ਆਏ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ l ਇਸ ਦੌਰਾਨ ਘੱਟੋ-ਘੱਟ 126 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲਾਪਤਾ ਹਨ, ਜਿਨਾਂ ਦੀ ਭਾਲ ਵਾਸਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਫਿਲੀਪੀਨ ਦੇ ਰਾਸ਼ਟਰਪਤੀ ਨੇ ਇਸ ਸਬੰਧੀ ਦੱਸਿਆ ਕਿ ਕੁਦਰਤੀ ਆਫਤ ਕਾਰਨ ਕਈ ਇਲਾਕਿਆਂ ‘ਚ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ l ਜਿਸ ਕਾਰਨ ਉੱਥੇ ਦੇ ਰਹਿਣ ਵਾਲੇ ਬਹੁਤ ਸਾਰੇ ਲੋਕ ਫਸ ਚੁੱਕੇ ਹਨ ਤੇ ਉਹਨਾਂ ਨੂੰ ਕਈ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਉਧਰ ਸਰਕਾਰ ਦੀ ਆਫਤ-ਪ੍ਰਤੀਕਿਰਿਆ ਏਜੰਸੀ ਨੇ ਪਹਿਲਾਂ ਕਿਹਾ ਸੀ ਕਿ ਉੱਤਰ-ਪੱਛਮ ਤੋਂ ਫਿਲੀਪੀਨਜ਼ ‘ਚ ਤੂਫਾਨ ‘ਟਰਾਮੀ’ ਦੇ ਟਕਰਾਉਣ ਤੋਂ ਬਾਅਦ ਘੱਟੋ-ਘੱਟ 85 ਲੋਕ ਮਾਰੇ ਗਏ ਤੇ 41 ਹੋਰ ਲਾਪਤਾ ਹਨ। ਇਸ ਦੌਰਾਨ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ ਜਿਨਾਂ ਨੂੰ ਇਲਾਜ ਵਾਸਤੇ ਹਸਪਤਾਲ ਦੇ ਵਿੱਚ ਤੁਹਾਡੀ ਕਰਵਾ ਦਿੱਤਾ ਗਿਆ ਹੈ। ਉਧਰ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 126 ਹੋ ਗਈ ਹੈ ਤੇ ਕਈ ਹੋਰ ਲੋਕ ਲਾਪਤਾ ਹਨ। ਫਿਲਹਾਲ ਮੌਕੇ ਤੇ ਜਾਂਚ ਟੀਮ ਪਹੁੰਚ ਚੁੱਕੀਆਂ ਹਨ, ਜਿਨਾਂ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਇਸ ਕੁਦਰਤ ਦੀ ਕਰੋਪੀ ਦੇ ਕਾਰਨ ਇਹ ਜੋ ਵੱਡਾ ਨੁਕਸਾਨ ਹੋਇਆ ਹੈ, ਉਸ ਦਾ ਖਮਿਆਜ਼ਾ ਬਹੁਤ ਸਾਰੇ ਪਰਿਵਾਰਾਂ ਨੂੰ ਭੁਗਤਨਾ ਪੈ ਸਕਦਾ ਹੈ l