ਪੰਜਾਬੀ ਸੰਗੀਤ ਜਗਤ ਚ ਸੋਗ ਦੀ ਲਹਿਰ , ਪ੍ਰਸਿੱਧ ਗਾਇਕ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ

ਪੰਜਾਬੀ ਮਿਊਜਿਕ ਇੰਡਸਟਰੀ ਦੇ ਵਿੱਚ ਕਈ ਕਲਾਕਾਰਾਂ ਨੇ ਆਪਣੀ ਆਵਾਜ਼ ਤੇ ਆਪਣੇ ਟੈਲੈਂਟ ਦੇ ਨਾਲ ਇੱਕ ਵੱਖਰੀ ਥਾਂ ਬਣਾਈ ਹੋਈ ਹੈ l ਜਿਸ ਵਿੱਚ ਬਹੁਤ ਸਾਰੇ ਕਲਾਕਾਰਾਂ ਦੇ ਨਾਮ ਸ਼ਾਮਿਲ ਹਨ l ਇਸ ਇੰਡਸਟਰੀ ਦੇ ਵਿੱਚ ਅਜਿਹੇ ਵੀ ਕਲਾਕਾਰ ਹਨ, ਜਿਨਾਂ ਵੱਲੋਂ ਬਹੁਤ ਘੱਟ ਸਮੇਂ ਦੇ ਵਿੱਚ ਚੰਗਾ ਨਾਮ ਕਮਾਇਆ ਗਿਆ ਤੇ ਕਈ ਅਜਿਹੇ ਕਲਾਕਾਰ ਵੀ ਹਨ ਜੋ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਉਹ ਇੰਨੇ ਹਿੱਟ ਨਹੀਂ ਹੋ ਸਕੇ l ਇਸੇ ਵਿਚਾਲੇ ਇੱਕ ਬੇਹਦ ਹੀ ਦੁੱਖਦਾਇਕ ਖਬਰ ਸਾਹਮਣੇ ਆਈ ਪੰਜਾਬੀ ਸੰਗੀਤ ਜਗਤ ਤੋਂ, ਜਿੱਥੇ ਪ੍ਰਸਿੱਧ ਗਾਇਕ ਦੀ ਅਚਾਨਕ ਮੌਤ ਹੋ ਗਈ l ਜਿਸ ਕਾਰਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l ਦੱਸ ਦਈਏ ਕਿ ਗਾਇਕ ਹੈਪੀ ਸਿੰਘ ਦੀ ਅਚਾਨਕ ਮੌਤ ਹੋ ਗਈ l ਜਿਨ੍ਹਾਂ ਨੇ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਕਈ ਸੁਪਰ ਡੁਪਰ ਹੇਟ ਗੀਤ ਦਿੱਤੇ l ਉਨਾਂ ਦੀ ਮੌਤ ਸਬੰਧੀ ਖਬਰ ਸੁਖਜਿੰਦਰ ਛਿੰਦਾ ਦੇ ਇੰਸਟਾਗਰਾਮ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ l ਗਾਇਕ ਸੁਖਜਿੰਦਰ ਸਿੰਦਾ ਨੇ ਆਪਣੇ ਇੰਸਟਾਗਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਿਆ ‘ਸ਼ਾਕਿੰਗ ਨਿਊਜ਼, ਮੈਨੂੰ ਇਸ ਗੱਲ ‘ਤੇ ਯਕੀਨ ਨਹੀਂ ਹੋ ਰਿਹਾ । ਅਲਵਿਦਾ ਹੈਪੀ ਵੀਰ ਜੀ ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ’। ਜਿਵੇਂ ਹੀ ਗਾਇਕ ਵੱਲੋਂ ਆਪਣੇਇੰਸਟਾਗਰਾਮ ਅਕਾਊਂਟ ਦੇ ਉੱਪਰ ਇਹ ਤਸਵੀਰ ਸਾਂਝੀ ਕੀਤੀ ਤੇ ਹਰ ਕਿਸੇ ਦੇ ਵੱਲੋਂ ਕਮੈਂਟਾਂ ਦੇ ਵਿੱਚ ਹੁਣ ਇਸ ਗਾਇਕ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੋ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ l ਬੇਸ਼ੱਕ ਹੈਪੀ ਸਿੰਘ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹ ਆਪਣੇ ਗੀਤਾਂ ਦੇ ਨਾਲ ਹਮੇਸ਼ਾ ਹੀ ਉਨ੍ਹਾਂ ਨੇ ਸਰੋਤਿਆਂ ਦਾ ਦਿਲ ਜਿੱਤਿਆ ਸੀ, ਤੇ ਗੀਤਾਂ ਦੇ ਜਰੀਏ ਉਹ ਹਮੇਸ਼ਾ ਸਾਰਿਆਂ ਦੇ ਦਿਲਾਂ ਵਿੱਚ ਰਹਿਣਗੇ । ਹੈਪੀ ਸਿੰਘ ਦੇ ਅਚਾਨਕ ਦਿਹਾਂਤ ‘ਤੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।