ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਪਈ ਹੈ l ਬੇਸ਼ੱਕ ਗਰਮੀ ਤੋਂ ਕਾਫੀ ਰਾਹਤ ਮਿਲਦੀ ਪਈ ਹੈ ਤੇ ਠੰਡ ਦਾ ਅਹਿਸਾਸ ਵੀ ਹੋਣਾ ਸ਼ੁਰੂ ਹੋ ਚੁੱਕਿਆ ਹੈ। ਪਰ ਦੂਜੇ ਪਾਸੇ ਬਿਜਲੀ ਦੇ ਕੱਟ ਵੀ ਲੋਕਾਂ ਨੂੰ ਪਰੇਸ਼ਾਨ ਕਰਦੇ ਪਏ ਨੇ, ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਬਿਜਲੀ ਬੰਦ ਹੋਣ ਸਬੰਧੀ ਖਬਰ ਪ੍ਰਾਪਤ ਹੋਈ ਹੈ ਕਿ ਕੱਲ ਸਵੇਰੇ 10 ਤੋਂ 4 ਵਜੇ ਤੱਕ ਬਿਜਲੀ ਬੰਦ ਰਹੇਗੀ l ਜਿਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਿਆ ਹੈ l ਜਿਸ ਦੇ ਚਲਦੇ ਹੁਣ ਪੰਜਾਬੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸ਼ਹਿਰ ਲਹਿਰਾਗਾਗਾ ਦੇ ਵਿੱਚ ਇਹ ਬਿਜਲੀ ਕੱਲ ਬੰਦ ਹੋਣ ਜਾ ਰਹੀ ਹੈ l ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਸ਼ਹਿਰੀ ਲਹਿਰਾਗਾਗਾ ਵਲੋਂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ 66 ਕੇ.ਵੀ. ਗ/ਸ/ਸ ਲਹਿਰਾਗਾਗਾ ਤੋਂ ਚੱਲਦੇ ਸ਼ਹਿਰੀ ਲਹਿਰਾ 2 ਕੈਟਾਗਰੀ,ਅਤੇ 1 ਫੀਡਰ ਦੀ ਸਲਾਨਾ ਮਰੰਮਤ ਕਰਨ ਲਈ ਮਿਤੀ 10.10.2024 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ 4 ਤੱਕ ਬੰਦ ਰਹੇਗਾ। ਇਸ ਸਮੇ ਦੋਰਾਨ ਖਾਈ, ਲਹਿਲ ਖੁਰਦ,ਖੰਡੇਬਾਦ,ਖਾਈ ਰੋਡ ਵਾਲੇ ਏਰੀਆਂ ਦੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਛੇ ਘੰਟੇ ਬਿਜਲੀ ਠੱਪ ਰਹੇਗੀ ਤੇ ਜਿਸ ਸਬੰਧੀ ਆਲੇ ਦੁਆਲੇ ਦੇ ਲੋਕਾਂ ਤੱਕ ਵੀ ਜਾਣਕਾਰੀ ਪਹੁੰਚਾ ਦਿੱਤੀ ਗਈ ਹੈ।
Previous Postਫਿਲਮ ਇੰਡਸਟਰੀ ਚ ਛਾਇਆ ਸੋਗ , ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ
Next Postਹੁਣੇ ਹੁਣੇ ਪੰਜਾਬ ਚ ਇਸ ਤਰੀਕ ਦੀ ਛੁੱਟੀ ਦਾ ਹੋਇਆ ਐਲਾਨ