ਤੇਜ਼ ਰਫ਼ਤਾਰ ਬੱਸ ਚ ਰੀਲ ਬਣਾ ਰਿਹਾ ਸੀ ਡਰਾਈਵਰ , ਦਰਦਨਾਕ ਹਾਦਸੇ ਚ 6 ਲੋਕਾਂ ਦੀ ਜਾਨ

ਅੱਜ ਕੱਲ ਦੇ ਸਮੇਂ ਵਿੱਚ ਸੜਕੀ ਹਾਦਸਿਆਂ ਵਿੱਚ ਦਿਨ ਪ੍ਰਤੀ ਦਿਨ ਇਜਾਫਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ, ਹਰ ਰੋਜ਼ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਸੜਕੀ ਹਾਦਸਿਆ ਨਾਲ ਜੁੜੀਆਂ ਹੋਈਆਂ ਖਬਰਾਂ ਸਾਹਮਣੇ ਆਉਂਦੀਆਂ ਹਨ l ਲੋਕ ਸੜਕੀ ਹਾਦਸਿਆ ਵਿੱਚ ਕੀਮਤੀ ਜਾਨਾ ਗੁਆ ਰਹੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਤੇਜ਼ ਰਫਤਾਰ ਬੱਸ ਵਿੱਚ ਰੀਲ ਬਣਾ ਰਹੇ ਡਰਾਈਵਰ ਕਾਰਨ ਅਜਿਹਾ ਦਰਦਨਾਕ ਹਾਦਸਾ ਵਾਪਰਿਆ, ਜਿਸ ਦੇ ਚਲਦੇ ਛੇ ਲੋਕਾਂ ਦੀ ਮੌਤ ਹੋ ਗਈ, ਕਈ ਲੋਕ ਜ਼ਖਮੀ ਹਨ ਜਿਨਾਂ ਦਾ ਇਲਾਜ ਚੱਲ ਰਿਹਾ ਹੈ l ਮਾਮਲਾ ਗੁਜਰਾਤ ਦੇ ਅੰਬਾਜੀ ਵਿੱਚ ਸਵੇਰੇ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ‘ਚ 6 ਲੋਕਾਂ ਦੀ ਮੌਤ ਹੋ ਗਈ, ਇਨਾ ਹੀ ਨਹੀਂ ਸਗੋਂ ਇਸ ਹਾਦਸੇ ਵਿੱਚ 35 ਲੋਕ ਜ਼ਖਮੀ ਹੋ ਗਏ l ਜਿਨਾਂ ਨੂੰ ਇਲਾਜ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ । ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਦੋਸ਼ ਹੈ ਕਿ ਉਹ ਸ਼ਰਾਬ ਪੀ ਕੇ ਚੱਲਦੀ ਬੱਸ ‘ਚ ਆਪਣੇ ਮੋਬਾਈਲ ‘ਤੇ ਰੀਲ ਬਣਾ ਰਿਹਾ ਸੀ। ਇਸੇ ਦੌਰਾਨ ਬੱਸ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਜਿਸ ਕਾਰਨ ਛੇ ਲੋਕਾ ਦੀ ਮੌਤ ਹੋ ਗਈ ਤੇ 35 ਤੋਂ ਵੱਧ ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿੱਚ ਕੁੱਲ 50 ਲੋਕ ਸਵਾਰ ਸਨ l ਫਿਲਹਾਲ ਡਰਾਈਵਰ ਫਰਾਰ ਹੈ। ਉਸ ਦੀ ਭਾਲ ਜਾਰੀ ਹੈ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਹਾਦਸਾ ਵੇਲੇ ਹੋਇਆ ਜਦੋਂ ਬੱਸ ਅੰਬਾਜੀ ਦੇ ਤ੍ਰਿਸ਼ੂਲੀਆ ਘਾਟ ‘ਤੇ ਪਹੁੰਚੀ ਸੀ। ਅਚਾਨਕ ਬੱਸ ਬੇਕਾਬੂ ਹੋ ਕੇ ਘਾਟੀ ਦੀ ਰੇਲਿੰਗ ਨਾਲ ਜਾ ਟਕਰਾਈ ਅਤੇ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਚੀਕ-ਚੀਹਾੜਾ ਮੱਚ ਗਿਆ। ਫਿਰ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਜਿਨਾਂ ਵੱਲੋਂ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ, ਜਿਨਾਂ ਵੱਲੋਂ ਘਟਨਾ ਸਬੰਧੀ ਕਾਰਵਾਈ ਕਰਦਿਆਂ ਹੋਇਆਂ ਜ਼ਖਮੀਆਂ ਨੂੰ ਇਲਾਜ ਵਾਸਤੇ ਭਰਤੀ ਕਰਵਾਇਆ ਤੇ ਜਿਹੜੇ ਲੋਕ ਇਸ ਹਾਦਸੇ ਵਿੱਚ ਮਾਰੇ ਗਏ ਸਨ l ਉਨਾਂ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਗਿਆ l ਉਥੇ ਹੀ ਹਸਪਤਾਲ ਦੇ ਵਿੱਚ ਜਿਨਾ ਜ਼ਖਮੀਆਂ ਦਾ ਇਲਾਜ ਹੁੰਦਾ ਪਿਆ ਹੈ,ਉਹਨਾਂ ਵਿੱਚੋਂ ਛੇ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਨਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ।