ਸਿਨੇਮਾ ਜਗਤ ਚ ਸੋਗ ਦੀ ਲਹਿਰ , ਪ੍ਰਸਿੱਧ ਅਦਾਕਾਰ ਦੀ ਨੀਂਦ ਚ ਨਿਕਲੀ ਜਾਨ

ਆਈ ਤਾਜਾ ਵੱਡੀ ਖਬਰ

ਛੋਟੇ ਪਰਦੇ ਤੇ ਅਜਿਹੇ ਬਹੁਤ ਸਾਰੇ ਕਲਾਕਾਰਾਂ ਨੇ, ਜਿਹਨਾਂ ਨੇ ਆਪਣੇ ਟੈਲੈਂਟ ਦੇ ਜ਼ਰੀਏ ਇੱਕ ਵੱਖਰੀ ਪਛਾਣ ਕਾਇਮ ਕੀਤੀ l ਕਈ ਅਜਿਹੇ ਬਹੁਤ ਸਾਰੇ ਸੀਰੀਅਸ ਹਨ, ਜਿਹਨਾਂ ਦਾ ਨਾਮ ਸੁਣ ਕੇ ਅੱਜ ਵੀ ਕਈ ਚਿਹਰੇ ਖਿੜ ਉੱਠਦੇ ਹਨ l ਜਿਨਾਂ ਵਿੱਚ ਇੱਕ ਨਾਮ ਸਾਸ ਭੀ ਕਭੀ ਬਹੁ ਥੀ ਹੈ l ਇਸ ਸੀਰੀਅਲ ਨਾਲ ਜੁੜੀ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ ਹੈ l ਜਿਸ ਕਾਰਨ ਹੁਣ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ l ਦਰਅਸਲ ਮਸ਼ਹੂਰ ਅਦਾਕਾਰ ਵਿਕਾਸ ਸੇਠੀ ਨੇ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ, ਉਹਨਾਂ ਦੀ ਮੌਤ ਦੇ ਕਾਰਨ ਹੁਣ ਵੱਖ ਵੱਖ ਸ਼ਖਸ਼ੀਅਤਾਂ ਦੇ ਵੱਲੋਂ ਤੇ ਇਸ ਸੀਰੀਅਲ ਨਾਲ ਜੁੜੇ ਹੋਏ ਕਲਾਕਾਰਾਂ ਦੇ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਜਾਣਕਾਰੀ ਵਾਸਤੇ ਦੱਸ ਦਈਏ ਕਿ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੇ ਸਟਾਰ ਵਿਕਾਸ ਸੇਠੀ ਨੂੰ ਨੀਂਦ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਦਾਕਾਰ ਦੇ ਜਾਣ ਨਾਲ ਟੀਵੀ ਅਤੇ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ, ਅਜਿਹਾ ਘਾਟਾ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l ਪਰਿਵਾਰ ਅਤੇ ਫ਼ਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਹਾਲੇ ਤੱਕ ਇਸ ਸਦਮੇ ਤੋਂ ਬਾਹਰ ਨਹੀਂ ਆ ਸਕੇ ਹਨ। ਅਦਾਕਾਰ ਦਾ ਪਰਿਵਾਰ ਇਸ ਸਮੇਂ ਡੂੰਘੇ ਸਦਮੇ ‘ਚੋਂ ਗੁਜ਼ਰ ਰਿਹਾ ਹੈ। ਉੱਥੇ ਹੀ ਇਸ ਔਖੀ ਘੜੀ ਦੇ ਵਿੱਚ ਹੁਣ ਵੱਖ-ਵੱਖ ਸ਼ਖਸ਼ੀਅਤਾਂ ਦੇ ਵੱਲੋਂ ਪਰਿਵਾਰ ਦੇ ਨਾਲ ਉਹਨਾਂ ਦੇ ਘਰ ਪੁੱਜ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਕਈ ਹਸਤੀਆਂ ਦੇ ਵੱਲੋਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੇ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਸਥਾਨ ਬਖਸ਼ੋ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੋ l