ਹਵਾ ਚ ਉਡਾਉਣ ਭਰਦੇ ਹੀ ਜਹਾਜ ਚੋਂ ਨਿਕਲਣ ਲਗਿਆ ਧੂੰਆਂ, 142 ਯਾਤਰੀਆਂ ਦੇ ਸੁੱਕੇ ਸਾਹ

ਆਈ ਤਾਜਾ ਵੱਡੀ ਖਬਰ

ਹਵਾਈ ਯਾਤਰਾ ਬਾਕੀ ਯਾਤਰਾ ਨਾਲੋ ਸਭ ਤੋਂ ਮਹਿੰਗੀ ਤੇ ਆਰਾਮਦਾਇਕ ਹੁੰਦੀ ਹੈ। ਇਸ ਦੌਰਾਨ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਹੁੰਦੇ ਹਨ ਤੇ ਯਾਤਰੀ ਦੀ ਹਰੇਕ ਜਰੂਰਤ ਦਾ ਧਿਆਨ ਰੱਖਿਆ ਜਾਂਦਾ ਹੈ। ਪਰ ਇਸ ਯਾਤਰਾ ਦੌਰਾਨ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜੋ ਬਾਅਦ ਵਿੱਚ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਹਵਾ ਵਿੱਚ ਉਡਾਣ ਭਰਦਿਆਂ ਸਾਰ ਹੀ ਜਹਾਜ਼ ਵਿੱਚੋਂ ਧੂਆਂ ਨਿਕਲਣਾ ਸ਼ੁਰੂ ਹੋ ਗਿਆ l ਜਿਸ ਕਾਰਨ ਜਹਾਜ਼ ‘ਚ ਬੈਠੇ 142 ਯਾਤਰੀਆਂ ਦੇ ਸਾਹ ਸੁੱਕ ਗਏ l ਦਰਅਸਲ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ ਜਹਾਜ਼ ਨਾਲ ਇਹ ਵੱਡਾ ਹਾਦਸਾ ਵਾਪਰਿਆ l ਜਿੱਥੇ ਇਸ ਜਹਾਜ਼ ‘ਚੋਂ ਉਡਾਣ ਭਰਨ ਦੌਰਾਨ ਧੂਆਂ ਵਿਖਾਈ ਦਿੱਤਾ l ਜਿਸ ਮਗਰੋਂ ਜਹਾਜ਼ ਨੂੰ ਵਾਪਸ ਰਨ-ਵੇਅ ‘ਤੇ ਉਤਾਰਿਆ ਗਿਆ। ਉਧਰ ਜਹਾਜ਼ ‘ਚੋਂ ਧੂੰਆਂ ਉੱਠਦੇ ਵੇਖ ਕੇ ਯਾਤਰੀਆਂ ‘ਚ ਹੜਕੰਪ ਮਚ ਗਿਆ, ਜਹਾਜ਼ ਵਿੱਚ ਬੈਠੇ ਸਾਰੇ ਯਾਤਰੀ ਡਰ ਗਏ । ਉੱਥੇ ਹੀ ਇਸ ਘਟਨਾ ਤੋਂ ਬਾਅਦ ਜਹਾਜ਼ ਦੀ ਤੁਰੰਤ ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਵਾਬਾਜ਼ੀ ਕੰਪਨੀ ਅਤੇ ਹਵਾਈ ਅੱਡੇ ਦੇ ਸੂਤਰਾਂ ਨੇ ਇਸ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ l ਉਧਰ ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ ਕਿ ਸਵੇਰੇ ਕਰੀਬ 10.30 ਵਜੇ ਮਸਕਟ ਜਾਣ ਵਾਲੀ ਫਲਾਈਟ ‘ਚ ਧੂੰਏਂ ਦੀ ਚਿਤਾਵਨੀ ਮਿਲੀ। ਸੂਤਰ ਨੇ ਦੱਸਿਆ ਕਿ ਜਹਾਜ਼ ‘ਚ 142 ਯਾਤਰੀ ਸਵਾਰ ਸਨ ਤੇ ਯਾਤਰੀਆਂ ਨੂੰ ਜਾਂਚ ਲਈ ਉਤਾਰਿਆ ਗਿਆ। ਉਧਰ ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਮੁਤਾਬਕ ਜਹਾਜ਼ ਦੇ ਉਡਾਣ ਭਰਦੇ ਹੀ ਧੂੰਆਂ ਨਜ਼ਰ ਆਉਣ ਲੱਗਾ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਬੇਸ਼ੱਕ ਇਸ ਹਾਦਸੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ,ਪਰ ਇਸ ਘਟਨਾ ਦੇ ਕਾਰਨ ਯਾਤਰੀਆਂ ਦੇ ਮਨਾਂ ਦੇ ਵਿੱਚ ਸਹਿਮ ਤੇ ਡਰ ਪਾਇਆ ਜਾ ਰਿਹਾ ਹੈ।