ਮਸ਼ਹੂਰ ਅਦਾਕਾਰ ਅਤੇ ਗਾਇਕ ਦੀ ਹੋਈ ਅਚਾਨਕ ਮੌਤ , ਸਿਨੇਮਾ ਜਗਤ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਫਿਲਮ ਇੰਡਸਟਰੀ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਹਨ l ਜਿਨਾਂ ਵੱਲੋਂ ਆਪਣੇ ਕੰਮ ਦੇ ਜਰੀਏ ਇੱਕ ਵੱਖਰੀ ਪਛਾਣ ਬਣਾਈ ਗਈ ਹੈ। ਪਰ ਜਦੋਂ ਅਜਿਹੀਆਂ ਹਸਤੀਆਂ ਆਪਣੇ ਫੈਨਸ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਦੂਰ ਹੁੰਦੀਆਂ ਹਨ ਤਾਂ, ਜਿੱਥੇ ਉਹਨਾਂ ਦੇ ਫੈਨਸ ਦੇ ਵਿੱਚ ਇੱਕ ਸੋਗ ਦੀ ਲਹਿਰ ਫੈਲ ਜਾਂਦੀ ਹੈ l ਉੱਥੇ ਹੀ ਫਿਲਮ ਇੰਡਸਟਰੀ ਨੂੰ ਵੀ ਇੱਕ ਵੱਡਾ ਘਾਟਾ ਹੁੰਦਾ ਹੈ। ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਸ਼ਹੂਰ ਅਦਾਕਾਰ ਤੇ ਗਾਇਕ ਦੀ ਅਚਾਨਕ ਮੌਤ ਹੋ ਗਈ l ਜਿਸ ਕਾਰਨ ਸਿਨੇਮਾ ਜਗਤ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l ਦਰਅਸਲ ਮਸ਼ਹੂਰ ਅਦਾਕਾਰ ਅਤੇ ਗਾਇਕ ਕ੍ਰਿਸ ਕ੍ਰਿਸਟੋਫਰਸਨ ਦਾ ਦਿਹਾਂਤ ਹੋ ਗਿਆ, ਜਿਸ ਕਾਰਨ ਇੰਡਸਟਰੀ ਦੇ ਨਾਲ ਜੁੜੇ ਹੋਏ ਸਿਤਾਰਿਆਂ ਦੇ ਵੱਲੋਂ ਲਗਾਤਾਰ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ । 88 ਸਾਲ ਦੀ ਉਮਰ ਵਿਚ ਉਹਨਾਂ ਇਸ ਫਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ l ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਉਹਨਾਂ ਦੇ ਘਰ ਦੇ ਵਿੱਚ ਹੀ ਹੋਈ ਹੈ। ਉਸ ਦੀ ਮੌਤ ਦੀ ਪੁਸ਼ਟੀ ਉਸ ਦੇ ਪਰਿਵਾਰ ਨੇ ਕੀਤੀ ਹੈ, ਜਿਨ੍ਹਾਂ ਨੇ ਇਸ ਔਖੇ ਸਮੇਂ ਵਿਚ ਨਿੱਜਤਾ ਦੀ ਮੰਗ ਵੀ ਕੀਤੀ ਹੈ। ਕ੍ਰਿਸ ਕ੍ਰਿਸਟੋਫਰਸਨ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਨੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਕ੍ਰਿਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਪੋਸਟ ‘ਚ ਪਰਿਵਾਰ ਨੇ ਲਿਖਿਆ, ‘ਬਹੁਤ ਭਰੇ ਮਨ ਨਾਲ ਇਹ ਖਬਰ ਸਾਂਝੀ ਕਰਦੇ ਹਾਂ ਕਿ ਸਾਡੇ ਪਿਆਰੇ ਪਤੀ, ਪਿਤਾ ਅਤੇ ਦਾਦਾ ਜੀ ਦਾ ਦੇਹਾਂਤ ਹੋ ਗਿਆ ਹੈ। ਅਸੀਂ ਉਸ ਨਾਲ ਬਿਤਾਏ ਸਮੇਂ ਲਈ ਬਹੁਤ ਧੰਨਵਾਦੀ ਹਾਂ। ਜ਼ਿਕਰ ਯੋਗ ਹੈ ਕਿ ਇਸ ਹਸਤੀ ਨੇ 1960 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਬਹੁਤ ਹੀ ਸੁਪਰਡ ਉੱਪਰ ਹਿਟ ਗੀਤ ਦਿੱਤੇ ਸਨ ਤੇ ਲੋਕ ਉਹਨਾਂ ਦੀ ਆਵਾਜ਼ ਨੂੰ ਵੀ ਪਸੰਦ ਕਰਦੇ ਸਨ l ਪਰ ਇਸ ਹਸਤੀ ਦੇ ਜਾਮ ਦੇ ਨਾਲ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।