ਪੰਜਾਬ ਚ ਇਥੇ ਆਪਣੇ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ , ਇਲਾਕੇ ਚ ਦਹਿਸ਼ਤ ਦਾ ਮਾਹੌਲ

ਆਈ ਤਾਜਾ ਵੱਡੀ ਖਬਰ

ਜਿਸ ਤਰੀਕੇ ਦੇ ਨਾਲ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਾ ਪਿਆ ਹੈ, ਖਾਸ ਤੌਰ ਤੇ ਲਗਾਤਾਰ ਰੁੱਖਾਂ ਦੀ ਕਟਾਈ ਕਰਦਾ ਪਿਆ ਹੈ l ਜਿਸ ਕਾਰਨ ਜੰਗਲੀ ਜੀਵ ਹੁਣ ਲਗਾਤਾਰ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪੁੱਜਦੇ ਪਏ ਹਨ l ਆਏ ਦਿਨੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਜੰਗਲੀ ਜੀਵ ਜਦੋਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਾਂਦੇ ਹਨ ਤਾਂ ਕਿਸ ਤਰੀਕੇ ਦੇ ਨਾਲ ਲੋਕ ਡਰ ਜਾਂਦੇ ਹਨ। ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿਹੜਾ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ, ਕਿ ਪੰਜਾਬ ਦੇ ਵਿੱਚ ਆਪਣੇ ਦੋ ਬੱਚਿਆਂ ਦੇ ਨਾਲ ਤੇ ਤੇਂਦੁਆ ਵੇਖਿਆ ਕਿ ਜਿਸ ਕਾਰਨ ਹੁਣ ਇਲਾਕੇ ਭਰ ਦੇ ਲੋਕ ਕਾਫੀ ਡਰੇ ਹੋਏ ਹਨ। ਮਾਮਲਾ ਨੂਰਪੁਰਬੇਦੀ ਨਾਲ ਜੁੜਿਆ ਹੋਇਆ ਹੈ, ਜਿੱਥੇ ਲੰਬੇ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਜੰਗਲੀ ਜਾਨਵਰ ਦੇਖੇ ਜਾਣ ਦੀਆਂ ਖ਼ਬਰਾਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ, ਲੋਕ ਡਰ ਤੇ ਸਹਿਮ ਦੇ ਮਾਹੌਲ ਵਿੱਚ ਪਾਏ ਜਾ ਰਹੇ ਹਨ । ਪਰ ਇਸੇ ਦੌਰਾਨ ਹੁਣ ਨੂਰਪੁਰਬੇਦੀ ਖੇਤਰ ਦੇ 2 ਪਿੰਡਾਂ ’ਚ ਤੇਂਦੂਆ ਤੇ ਉਸ ਦੇ 2 ਬੱਚਿਆਂ ਨਾਲ ਦੇਖਿਆ ਗਿਆ l ਜਿਸ ਕਾਰਨ ਹੁਣ ਪੂਰੇ ਪਿੰਡ ਦੇ ਵਿੱਚ ਇਸ ਦੇ ਚਰਚੇ ਛਿੜੇ ਹੋਏ ਹਨ l ਜਿਸ ਤੋਂ ਬਾਅਦ ਸੰਬੰਧਿਤ ਵਿਭਾਗ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ l ਉਥੇ ਹੀ ਇਸ ਸਬੰਧੀ ਪਤਾ ਲੱਗਣ ’ਤੇ ਜੰਗਲੀ ਜੀਵ ਵਿਭਾਗ ਵੀ ਹਰਕਤ ’ਚ ਆ ਗਿਆ । ਤੇਂਦੂਆ ਤੇ ਉਸ ਦੇ ਬੱਚੇ ਲਗਾਤਾਰ 2 ਦਿਨਾਂ ਤੋਂ ਨੂਰਪੁਰਬੇਦੀ ਸ਼ਹਿਰ ਦੇ ਬਿਲਕੁੱਲ ਨਾਲ ਲੱਗਦੇ ਪਿੰਡ ਕੁੰਭੇਵਾਲ ਤੇ ਆਜਮਪੁਰ ਬਾਈਪਾਸ ਲਾਗੇ ਸਥਿਤ ਖੇਤਾਂ ’ਚ ਦੇਖੇ ਗਏ ਹਨ। ਜਿਸ ਤੋਂ ਬਾਅਦ ਹੁਣ ਸਬੰਧਿਤ ਵਿਭਾਗ ਦੇ ਵੱਲੋਂ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ ਤੇ ਉਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਲਦ ਹੀ ਤੇਂਦੂਏ ਤੇ ਉਸਦੇ ਬੱਚਿਆਂ ਨੂੰ ਕਾਬੂ ਕਰ ਲਿਆ ਜਾਵੇਗਾ l ਪਰ ਜਿਵੇਂ ਹੀ ਇਹ ਘਟਨਾ ਸਬੰਧੀ ਜਾਣਕਾਰੀ ਪਿੰਡ ਤੇ ਇਸ ਦੇ ਲਾਖਲੇ ਪਿੰਡਾਂ ਤੱਕ ਪਹੁੰਚੀ ਪਿੰਡਾਂ ਦੇ ਲੋਕ ਇਕੱਠੇ ਹੋ ਚੁੱਕੇ ਹਨ ਤੇ ਉਹਨਾਂ ਵੱਲੋਂ ਹੁਣ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਿ ਸੰਬੰਧਿਤ ਵਿਭਾਗ ਦੀਆਂ ਟੀਮਾਂ ਦੇ ਨਾਲ ਮਿਲ ਕੇ ਤੇ ਦੁਆ ਤੇ ਤੇਂਦੂਏ ਦੇ ਬੱਚਿਆਂ ਨੂੰ ਕਾਬੂ ਕੀਤਾ ਜਾ ਸਕੇ ਤਾਂ ਜੋ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਨਾ ਹੋ ਸਕੇ l