ਪੰਜਾਬ ਚ ਇਥੇ ਇਨ੍ਹਾਂ ਤਰੀਕਾਂ ਨੂੰ ਇਹ ਦੁਕਾਨਾਂ ਬੰਦ ਰੱਖਣ ਦੀ ਉਠੀ ਮੰਗ

ਆਈ ਤਾਜਾ ਵੱਡੀ ਖਬਰ

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ l ਜਿਸ ਨੂੰ ਇਸ ਸਮਾਜ ਦੇ ਵਿੱਚ ਜਿੰਦਾ ਰਹਿਣ ਵਾਸਤੇ ਹੋਰਾਂ ਲੋਕਾਂ ਦੀ ਜਰੂਰਤ ਹੁੰਦੀ ਹੈ l ਇਹੀ ਕਾਰਨ ਹੈ ਕਿ ਇਸ ਸਮਾਜ ਦੇ ਵਿੱਚ ਇੱਕ ਦੂਜੇ ਦੀਆਂ ਜ਼ਰੂਰਤਾਂ ਦੀ ਪੂਰਤੀ ਵਾਸਤੇ ਅਜਿਹੇ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ, ਜਿਸ ਨਾਲ ਮਨੁੱਖ ਦਾ ਆਰਥਿਕ ਵਿਕਾਸ ਵੀ ਹੁੰਦਾ ਹੈ ਤੇ ਲੋਕਾਂ ਨੂੰ ਉਨਾਂ ਦੀਆਂ ਜਰੂਰਤ ਮੁਤਾਬਕ ਸਮਾਨ ਵੀ ਮਿਲ ਜਾਂਦਾ ਹੈ l ਜਿਨਾਂ ਵਿੱਚੋਂ ਇੱਕ ਨਾਮ ਹੈ ਦੁਕਾਨਦਾਰ l ਅਸੀਂ ਹਰੇਕ ਚੀਜ਼ ਵਾਸਤੇ ਦੁਕਾਨਦਾਰਾਂ ਦੇ ਉੱਪਰ ਨਿਰਭਰ ਹੋ ਚੁੱਕੇ ਹਾਂ l ਜੇਕਰ ਸਾਨੂੰ ਕੋਈ ਵੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ, ਅਸੀਂ ਫਟਾਫਟ ਭੱਜ ਕੇ ਦੁਕਾਨਾਂ ਤੇ ਪਹੁੰਚ ਜਾਦੇ ਹਾਂ l ਹੁਣ ਇਸੇ ਵਿਚਾਲੇ ਦੁਕਾਨਾਂ ਬੰਦ ਰੱਖਣ ਸਬੰਧੀ ਖਬਰ ਸਾਹਮਣੇ ਆਈ ਹੈ, ਜਿਸ ਦੇ ਚਲਦੇ ਪੰਜਾਬ ਦੇ ਵਿੱਚ ਕੁਝ ਚੁਨਿੰਦਾ ਤਰੀਕਾਂ ਦੇ ਵਿੱਚ ਇਹ ਦੁਕਾਨਾਂ ਬੰਦ ਰਹਿਣਗੀਆਂ l ਮਿਲੀ ਜਾਣਕਾਰੀ ਮੁਤਾਬਕ ਗੁਰੂ ਨਗਰੀ ਨੂੰ ਵਸਾਉਣ ਵਾਲੇ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੀਆਂ ਹਨ, ਉੱਥੇ ਹੀ ਗੁਰੂ ਘਰ ਵੱਲ ਆਉਣ ਵਾਲੇ ਰਸਤਿਆਂ ‘ਚ ਮੀਟ, ਸ਼ਰਾਬ, ਪਾਨ ਤੇ ਬੀੜੀ ਦੀਆਂ ਦੁਕਾਨਾਂ ਨਾਲ ਸੰਗਤਾਂ ਦੀ ਧਾਰਮਿਕ ਭਾਵਨਾ ਨੂੰ ਵੱਡੀ ਠੇਸ ਪਹੁੰਚਦੀ ਹੈ। ਜਿਸ ਕਾਰਨ ਹੁਣ ਦੁਕਾਨਾਂ ਬੰਦ ਰੱਖਣ ਸਬੰਧੀ ਹੁਕਮ ਜਾਰੀ ਹੋ ਚੁੱਕੇ ਹਨ l ਹੁਣ ਗੁਰਪੁਰਬ ਅਤੇ ਨਗਰ ਕੀਰਤਨ ਵਾਲੇ ਦਿਨ ਇਹ ਦੁਕਾਨਾਂ ਬੰਦ ਕਰ ਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਜਿਸ ਸਬੰਧੀ ਸਾਰੀ ਜਾਣਕਾਰੀ ਸਮਾਜ ਸੇਵਕ ਰਣਜੀਤ ਸਿੰਘ ਭੋਮਾ ਨੇ ਆਪਣੇ ਸਾਥੀਆਂ ਸਮੇਤ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਸਾਂਝੀ ਕੀਤੀ l ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਡਰਾਈ ਡੇ ਐਲਾਨ ਰਹੇਗਾ ਜਿਸ ਕਾਰਨ ਹੁਣ ਇਥੇ ਆਲੇ ਦੁਆਲੇ ਦੀਆਂ ਦੁਕਾਨਾਂ 18 ਤੇ 19 ਅਕਤੂਬਰ ਨੂੰ ਗੁਰੂ ਘਰ ਜਾਣ ਵਾਲੇ ਰਸਤਿਆਂ ਵਿੱਚ ਬੰਦ ਹੋਣੀਆਂ ਚਾਹੀਦੀਆਂ ਹਨ। ਹੁਣ ਇਹ ਦੁਕਾਨਾਂ ਬੰਦ ਰਹਿਣ ਸਬੰਧੀ ਹੁਕਮ ਇਸ ਰਸਤੇ ਵਿੱਚ ਆਉਣ ਵਾਲੇ ਦੁਕਾਨਦਾਰਾਂ ਤੱਕ ਵੀ ਪਹੁੰਚਾ ਦਿੱਤਾ ਗਿਆ ਹੈ।