ਆਈ ਤਾਜਾ ਵੱਡੀ ਖਬਰ
ਜਿੱਥੇ ਮਨੁੱਖ ਨੂੰ ਸੜਕੇ ਨਿਯਮਾਂ ਪ੍ਰਤੀ ਸੁਚੇਤ ਰਹਿਣ ਦੇ ਲਈ ਸਮੇਂ ਸਮੇਂ ਤੇ ਨਵੀਆਂ ਹਿਦਾਇਤਾਂ ਤੇ ਨਵੇਂ ਰੂਲ ਲਾਗੂ ਕੀਤੇ ਜਾਂਦੇ ਹਨ l ਉਥੇ ਹੀ ਇਨਾਂ ਵਾਹਨਾ ਨੂੰ ਲੈ ਕੇ ਕਈ ਪ੍ਰਕਾਰ ਦੇ ਟੈਕਸ ਵੀ ਅਦਾ ਕਰਨੇ ਪੈਂਦੇ ਹਨ l ਜਿਨਾਂ ਵਿੱਚੋਂ ਇੱਕ ਟੈਕਸ ਹੈ ਟੋਲ ਟੈਕਸ l ਇਸੇ ਵਿਚਾਲੇ ਹੁਣ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਨਾਲ ਜੁੜੀ ਹੋਈ ਖਾਸ ਖਬਰ ਹੈ ਕਿ ਹੁਣ ਇਹ ਟੋਲ ਪਲਾਜ਼ਾ ਕੱਲ ਤੋਂ ਫਰੀ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਟੋਲ ਪਲਾਜ਼ੇ ਦੇ ਮੁਲਾਜ਼ਮਾਂ ਨੇ 27 ਸਤੰਬਰ ਨੂੰ ਟੋਲ ਪਲਾਜ਼ਾ ਪੂਰਨ ਤੌਰ ‘ਤੇ ਫ਼ਰੀ ਕਰਨ ਦਾ ਐਲਾਨ ਕਰ ਦਿੱਤਾ l ਜਿਸ ਸਬੰਧੀ ਹੁਣ ਐਲਾਨ ਵੀ ਹੋ ਚੁੱਕਿਆ ਹੈ l ਦਰਅਸਲ ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ ‘ਤੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਗਏ l ਇਸ ਮੀਟਿੰਗ ਦੀ ਅਗਵਾਈ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਲਾਡੀ ਵੱਲੋਂ ਕੀਤੀ ਗਈ। ਦੱਸਦਿਆ ਕਿ ਮੀਟਿੰਗ ਦੌਰਾਨ ਟੋਲ ਪਲਾਜ਼ਾ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਟੋਲ ਪਲਾਜ਼ਾ ਮੈਨੇਜਮੈਂਟ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ l ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਆਖਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਸੀ, ਪਰ ਇਹਨਾਂ ਮੀਟਿੰਗਾਂ ਦੇ ਵਿੱਚ ਵੀ ਕੋਈ ਵੀ ਸਿੱਟਾ ਨਹੀਂ ਨਿਕਲਦਾ ਪਿਆ ਤੇ ਨਾ ਹੀ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ l ਜਿਸ ਕਾਰਨ ਹੁਣ ਅਸੀਂ ਇਹ ਖਤਮ ਚੁੱਕਣ ਜਾ ਰਹੀ ਹਾਂ l ਉਥੇ ਹੀ ਟੋਲ ਪਲਾਜ਼ਾ ਵਰਕਰਸ ਯੂਨੀਅਨ ਪੰਜਾਬ ਨੇ ਇਹ ਐਲਾਨ ਕੀਤਾ ਹੈ ਕਿ 27 ਸਿੰਤਬਰ ਨੂੰ ਲਾਡੋਵਾਲ ਟੋਲ ਪਲਾਜ਼ਾ ਨੂੰ ਅਣਮਿੱਥੇ ਸਮੇਂ ਲਈ ਫ਼ਰੀ ਕਰ ਦਿੱਤਾ ਜਾਵੇਗਾ l ਕਿਸੇ ਵੀ ਵਾਹਨ ਚਾਲਕ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ। ਇਸ ਮੌਕੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਟੋਲ ਪਲਾਜ਼ਾ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕੋਈ ਵੀ ਸਰਕਾਰੀ ਛੁੱਟੀ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਉਨ੍ਹਾਂ ਦਾ ਪ੍ਰਾਵੀਡੈਂਟ ਫੰਡ ਕੱਟਿਆ ਜਾ ਰਿਹਾ l ਉਨ੍ਹਾਂ ਦੱਸਿਆ ਕਿ ਉਕਤ ਕੰਪਨੀ ਵੱਲੋਂ ਟੋਲ ਮੁਲਾਜ਼ਮਾਂ ਨੂੰ ਕੋਈ ਵੀ ਈ.ਐੱਸ.ਆਈ. ਤੇ ਵੈੱਲਫੇਅਰ ਸਕੀਮਾਂ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕਿਸਾਨਾਂ ਦੇ ਵੱਲੋਂ ਵੀ ਆਪਣੀਆਂ ਮੰਗਾਂ ਖਾਤਰ ਇਸ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਗਿਆ ਸੀ। ਕਿਸਾਨ ਇਸ ਟੋਲ ਪਲਾਜੇ ਦੇ ਉੱਪਰ ਬੈਠ ਕੇ ਰੋਜ਼ ਪ੍ਰਦਰਸ਼ਨ ਕਰਦੇ ਸਨ l ਪਰ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਆਪਣਾ ਇਹ ਰੋਸ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਸੀ l ਪਰ ਇਸੇ ਵਿਚਾਲੇ ਹੁਣ ਟੋਲ ਮੁਲਾਜ਼ਮਾਂ ਦੇ ਵੱਲੋਂ ਟੋਲ ਫਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ l
Previous Postਪੰਜਾਬ ਚ ਇਥੇ ਵਿਆਹ ਤੋਂ 5 ਦਿਨ ਬਾਅਦ ਲਾੜੇ ਨਾਲ ਵਾਪਰੀ ਅਣਹੋਣੀ , ਕਦੇ ਸੁਪਨੇ ਚ ਵੀ ਨਹੀਂ ਸੋਚਿਆ
Next Postਪੰਜਾਬ ਚ ਇਥੇ ਵਾਪਰੀ ਖੌਫਨਾਕ ਵਾਰਦਾਤ , ਘਰ ਚ 3 ਜੀਆਂ ਦੀ ਮਿਲੀਆਂ ਲਾਸ਼ਾਂ