ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਕਿ ਮਾਪੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਖਾਤਰ ਇਹ ਦੁਨੀਆਂ ਦੀਆਂ ਹਰੇਕ ਮੁਸੀਬਤਾਂ ਨੂੰ ਝੱਲਣ ਵਾਸਤੇ ਤਿਆਰ ਹੋ ਜਾਂਦੇ ਹਨ। ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੱਥੇ ਪੁੱਤ ਕਪੁੱਤ ਹੁੰਦੇ ਦਿਖਾਈ ਦੇ ਰਹੇ ਹਨ, ਉਥੇ ਹੀ ਮਾਪੇ ਕੁਮਾਪੇ ਹੁੰਦੇ ਵੀ ਨਜ਼ਰ ਆ ਰਹੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਇੱਕ ਪਿਓ ਨੇ ਆਪਣੇ ਹੀ ਹੱਥੀ ਆਪਣੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ l ਇਸ ਦੌਰਾਨ ਇੱਕ ਮਾਂ ਦੇ ਵੱਲੋਂ ਮਸਾ ਆਪਣੀ ਜਾਨ ਬਚਾਈ ਗਈ l ਮਾਮਲਾ ਸੁਨਾਮ ਉਧਮ ਸਿੰਘ ਵਾਲਾ /ਚੀਮਾਂ ਦਾ ਦੱਸਿਆ ਜਾ ਰਿਹਾ ਹੈ l ਜਿੱਥੇ ਇੱਕ ਪਿਓ ਦੇ ਵੱਲੋਂ ਆਪਣੇ ਹੀ ਪੁੱਤਰ ਦਾ ਕਤਲ ਕਰ ਦਿੱਤਾ ਗਿਆ l ਮਿਲੀ ਜਾਣਕਾਰੀ ਮੁਤਾਬਕ ਇੱਕ ਨੌਜਵਾਨ ਦਾ ਉਸਦੇ ਹੀ ਪਿਓ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ । ਇਸ ਦੌਰਾਨ ਘਰ ‘ਚ ਮਾਂ-ਧੀ ਦੀ ਜਾਨ ਵੀ ਬਹੁਤ ਮੁਸ਼ਕਿਲ ਨਾਲ ਬਚੀ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ l ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਪੁਲਿਸ ਦੀਆਂ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਥਾਨਕ ਹਸਪਤਾਲ ‘ਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਇਸ ਵੱਡੀ ਵਾਰਦਾਤ ਦੇ ਵਾਪਰਨ ਤੋਂ ਬਾਅਦ ਇਸ ਸਬੰਧੀ ਥਾਣਾ ਮੁਖੀ ਚੀਮਾ ਮਨਜੀਤ ਸਿੰਘ ਨੇ ਦੱਸਿਆ ਕਿ ਰਵੀਨਾ ਰਾਣੀ ਨੇ ਜਾਣਕਾਰੀ ਦਿੱਤੀ ਕਿ ਅਮਨਦੀਪ ਸਿੰਘ ਦੇ ਪਿਓ ਗੋਪਾਲ ਸਿੰਘ ਜੋ ਫੌਜ ‘ਚੋਂ ਰਿਟਾਇਰ ਸੀ ਤੇ ਹੁਣ ਪ੍ਰਾਈਵੇਟ ਤੌਰ ‘ਤੇ ਕੰਮ ਕਰਦਾ ਸੀ। ਪਿਓ ਗੋਪਾਲ ਸਿੰਘ ਦਾ ਕਿਸੇ ਨਾਲ ਨਜਾਇਜ਼ ਸਬੰਧ ਦੀ ਜਿਸ ਕਾਰਨ ਘਰ ‘ਚ ਕਲੇਸ਼ ਰਹਿੰਦਾ ਸੀ, ਘਰ ਵਿੱਚ ਇਨੀ ਜਿਆਦਾ ਕਲੇਸ਼ ਸੀ ਕਿ ਘਰ ਵਿੱਚ ਸਾਹ ਲੈਣਾ ਵੀ ਔਖਾ ਹੋਇਆ ਪਿਆ ਸੀ । ਇਸ ਦੌਰਾਨ ਗੋਪਾਲ ਸਿੰਧ ਨੇ ਬੀਤੀ ਰਾਤ 11 ਵਜੇ ਦੇ ਕਰੀਬ ਉਸ ਦੇ ਮੁੰਡੇ ਅਮਨਦੀਪ ਸਿੰਘ ਦੇ ਗੋਲੀ ਮਾਰ ਕੇ ਉਸ ਨੂੰ ਮਾਰ ਦਿੱਤਾ। ਪੁਲਿਸ ਨੇ ਗੋਪਾਲ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਦੋਸ਼ੀ ਦੀ ਭਾਲ ਦੇ ਲਈ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ।