ਖਿੱਚੋ ਤਿਆਰੀਆਂ ਪੰਜਾਬ ਚ ਫਿਰ ਇਹਨਾਂ ਤਰੀਕਾਂ ਨੂੰ ਪਵੇਗਾ ਮੀਂਹ

ਆਈ ਤਾਜਾ ਵੱਡੀ ਖਬਰ

ਮੌਸਮ ਵਿਭਾਗ ਵੱਲੋਂ ਲਗਾਤਾਰ ਮੌਸਮ ਨੂੰ ਲੈ ਕੇ ਸਮੇਂ ਸਮੇਂ ਤੇ ਜਾਣਕਾਰੀ ਮੁਹਈਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਾਲ ਜਿੱਥੇ ਕਈ ਖੇਤਰਾਂ ਵਿੱਚ ਭਾਰੀ ਬਰਸਾਤ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਸੂਬਿਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਜਾਨੀ ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਕੁਝ ਸੂਬਿਆਂ ਵਿੱਚ ਘੱਟ ਬਰਸਾਤ ਹੋਣ ਦੇ ਚਲਦਿਆਂ ਹੋਇਆਂ ਸੋਕੇ ਵਾਲੀ ਸਥਿਤੀ ਦੇ ਕਾਰਨ ਵੀ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਵਿੱਚ ਹੁਣ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਕਿੰਨਾਂ ਤਰੀਕਾਂ ਨੂੰ ਮੀਂਹ ਪਵੇਗਾ ਇਸ ਨੂੰ ਲੈ ਕੇ ਅਪਡੇਟ ਜਾਰੀ ਕੀਤੀ ਗਈ ਹੈ। ਪੰਜਾਬ ਵਿੱਚ ਜਿੱਥੇ ਹੁਣ ਆਉਣ ਵਾਲੇ ਦਿਨਾਂ ਵਿੱਚ 25 ਅਤੇ 26 ਸਤੰਬਰ ਨੂੰ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ ਹਲਕੀ ਬਰਸਾਤ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਉੱਥੇ ਹੀ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ 30 ਸਤੰਬਰ ਤੱਕ ਮੌਨਸੂਨ ਦਾ ਅਸਰ ਰਹਿਣ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਵੇਰੇ ਸ਼ਾਮ ਜਿੱਥੇ ਲੋਕਾਂ ਨੂੰ ਕੁਝ ਮੌਸਮ ਵਿੱਚ ਗਿਰਾਵਟ ਨਜ਼ਰ ਆਵੇਗੀ ਉੱਥੇ ਹੀ ਦੁਪਹਿਰ ਦੇ ਸਮੇਂ ਵਧੇਰੇ ਧੁੱਪ ਦੇ ਕਾਰਨ ਤਾਪਮਾਨ ਵਿੱਚ ਵਾਧਾ ਵੀ ਵੇਖਿਆ ਜਾ ਸਕੇਗਾ। ਬਰਸਾਤ ਹੋਣ ਦੇ ਕਾਰਨ ਜਿੱਥੇ ਤਾਪਮਾਨ ਵਿੱਚ ਹਲਕੀ ਗਿਰਾਵਟ ਆ ਸਕਦੀ ਹੈ ਉੱਥੇ ਹੀ ਬਰਸਾਤ ਤੋਂ ਬਾਅਦ ਅਗਲੇ ਚਾਰ ਦਿਨ ਮੌਸਮ ਸਾਫ ਰਹੇਗਾ। ਇਕ ਜੂਨ ਤੋਂ ਲੈ ਕੇ 20 ਜੂਨ ਤੱਕ ਇਸ ਸੀਜਨ ਵਿੱਚ ਸਤੰਬਰ ਤੱਕ 308.1 ਐਮ ਐਮ ਬਾਰਿਸ਼ ਰਿਕਾਰਡ ਕੀਤੀ ਗਈ ਹੈ ਜੋ ਕਿ ਆਮ ਨਾਲੋਂ 26 ਫੀਸਦੀ ਘੱਟ ਦੱਸੀ ਗਈ ਹੈ। ਫਰੀਦਕੋਟ ਵਿੱਚ ਸ਼ੁਕਰਵਾਰ ਨੂੰ ਸਭ ਤੋਂ ਵੱਧ ਦਿਨ ਦਾ ਪਾਰਾ 36.3 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ 24 ਘੰਟਿਆਂ ਦੇ ਮੁਕਾਬਲੇ ਚਾਰ ਡਿਗਰੀ ਤੱਕ ਵੱਧ ਦੱਸਿਆ ਗਿਆ ਹੈ। ਉੱਥੇ ਹੀ ਹੋਰ ਜਿਲ੍ਹਿਆਂ ਦਾ ਪਾਰਾ ਵੀ 32 ਤੋਂ 36 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ। ਉੱਥੇ ਹੀ 20 ਤੋਂ 24 ਡਿਗਰੀ ਨਿਊਨਤਮ ਪਾਰਾ ਵੀ ਜਿਲੇ ਵਿੱਚ ਦਰਜ ਕੀਤਾ ਗਿਆ ਹੈ।