ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਪੰਜਾਬ ਦੇ ਕਈ ਜਿਲਿਆਂ ਵਿੱਚ ਮੌਸਮ ਦਾ ਮਿਜ਼ਾਜ਼ ਬਦਲਦਾ ਹੋਇਆ ਦਿਖਾਈ ਦਿੰਦਾ ਪਿਆ ਹੈ l ਪਰ ਪੰਜਾਬ ਦੇ ਅਜਿਹੇ ਵੀ ਬਹੁਤ ਸਾਰੇ ਜ਼ਿਲ੍ਹੇ ਹਨ, ਜਿੱਥੇ ਅੱਤ ਦੀ ਗਰਮੀ ਪੈਂਦੀ ਪਈ ਹੈ। ਪਰ ਅੱਤ ਦੀ ਗਰਮੀ ਵਿਚਾਲੇ ਲੱਗਣ ਵਾਲੇ ਬਿਜਲੀ ਦੇ ਕੱਟ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਦੇ ਪਏ ਹਨ। ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਬਿਜਲੀ ਦੇ ਘੱਟ ਲੱਗਣ ਸਬੰਧੀ ਖਬਰ ਪ੍ਰਾਪਤ ਹੋਈ ਹੈ। ਜਿੱਥੇ ਬਿਜਲੀ ਦੇ ਲੱਗਣ ਵਾਲੇ ਕੱਟਾਂ ਦੇ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਕਈ ਖੇਤਰਾਂ ਦੇ ਵਿੱਚ ਬਿਜਲੀ ਦੇ ਲੰਬੇ ਲੰਬੇ ਕਟ ਲੱਗਣ ਵਾਲੇ ਹਨ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਸ਼ਹਿਰ ਬਰਨਾਲਾ ਨਿਵਾਸੀਆਂ ਨੂੰ ਸੂਚੀਤ ਕੀਤਾ ਜਾਂਦਾ ਹੈ ਕਿ 11ਕੇ.ਵੀ ਫਰਵਾਹੀ ਬਜਾਰ ਦੀ ਖਰਾਬ ਕੇਬਲ ਨੂੰ ਬਦਲੀ ਕਰਨ ਲਈ ਮਿਤੀ 20/09/2024 ਨੂੰ ਬਿਜਲੀ ਸਪਲਾਈ ਬੰਦ ਰਹੇਗੀ, ਇਹ ਬਿਜਲੀ ਸਪਲਾਈ ਕੁਝ ਘੰਟਿਆਂ ਦੇ ਲਈ ਬੰਦ ਰਹਿਣ ਵਾਲੀ ਹੈ। ਦੱਸਦਿਆ ਕਿ ਜਿਨਾਂ ਥਾਵਾਂ ਤੇ ਬਿਜਲੀ ਸਪਲਾਈ ਬੰਦ ਰਹਿਣ ਵਾਲੀ ਹੈ ਉਹਨਾਂ ਵਿੱਚ ਸੇਖਾ ਰੋਡ, ਅਕਾਲਗੜ੍ਹ ਬਸਤੀ, ਰਾਏਕੋਟ ਰੋਡ, ਜੰਡਾ ਵਾਲਾ ਰੋਡ ਸੰਧੂ ਪੱਤੀ, ਰਾਮਗੜੀਆ ਗੁਰਦਾਵਾਰਾ ਰੋਡ, ਰਾਮ ਰਾਜਿਆ, ਸ਼ਿਵ ਸ਼ਕਤੀ ਵਾਟੀਕਾ ਸ਼ਾਮਿਲ ਕੀਤੇ ਗਏ ਹਨ ਜਿੱਥੇ ਬਿਜਲੀ ਸਪਲਾਈ ਕੁਝ ਘੰਟਿਆਂ ਵਾਸਤੇ ਠੱਪ ਰਹਿਣ ਵਾਲੀ ਹੈ। ਬਿਜਲੀ ਬੰਦ ਹੋਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਸਮੇਂ ਸਮੇਂ ਤੇ ਸੰਬੰਧਿਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਬਿਜਲੀ ਦੀ ਮੁਰੰਮਤ ਨੂੰ ਲੈ ਕੇ ਕਾਰਜ ਕੀਤੇ ਜਾਂਦੇ ਹਨ l ਇਸੇ ਵਿਚਾਲੇ ਹੁਣ ਬਰਨਾਲਾ ਦੇ ਕੁਝ ਖੇਤਰਾਂ ਦੇ ਵਿੱਚ ਬਿਜਲੀ ਬੰਦ ਹੋਣ ਸਬੰਧੀ, ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਿਆ ਹੈ l
Previous PostCM ਭਗਵੰਤ ਮਾਨ ਦੀ ਸਿਹਤ ਨੂੰ ਲੈਕੇ ਸਾਹਮਣੇ ਆਈ ਇਹ ਅਪਡੇਟ
Next Postਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ ਤੇ ਟੁੱਟਿਆ ਦੁੱਖਾਂ ਦਾ ਪਹਾੜ , ਘਰ ਚ ਪਿਆ ਮਾਤਮ