CM ਭਗਵੰਤ ਮਾਨ ਦੀ ਅਚਾਨਕ ਵਿਗੜੀ ਸਿਹਤ

ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਤੋਂ ਪੰਜਾਬ ਦੀ ਸੱਤਾ ਸੰਭਾਲੀ ਹੈ ਉਦੋਂ ਤੋਂ ਉਹਨਾਂ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਪੰਜਾਬ ਦੇ ਹਰ ਖੇਤਰ ਦੇ ਵਿੱਚ ਵਿਕਾਸ ਕੀਤਾ ਜਾ ਸਕੇ l ਆਏ ਦਿਨੀ ਪੰਜਾਬ ਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕੰਮ ਕਰਦੇ ਹੋਏ ਦਿਖਾਈ ਦਿੰਦੇ ਹਨ। ਇਨੀਂ ਦਿਨੀਂ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਤੇ ਜੇਲ ਵਿੱਚੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਕਾਰਨ ਕਾਫੀ ਵਿਅਸਤ ਦਿਖਾਈ ਦਿੰਦੇ ਪਏ ਸਨ l ਇਸੇ ਵਿਚਾਲੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਬੇਹਦ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਉਹਨਾਂ ਦੀ ਅਚਾਨਕ ਸਿਹਤ ਵਿਗੜ ਗਈ l ਜਿਸ ਕਾਰਨ ਉਹਨਾਂ ਨੂੰ ਘਰ ਦੇ ਵਿੱਚ ਹੀ ਡਰਿਪ ਲਗਾਉਣੀ ਪਈ l ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਚੰਡੀਗੜ੍ਹ ਏਅਰਪੋਰਟ ‘ਤੇ ਜਹਾਜ਼ ਤੋਂ ਉਤਰਦੇ ਸਮੇਂ ਸੀਐਮ ਮਾਨ ਦਾ ਸੰਤੁਲਨ ਵਿਗੜ ਗਿਆ। ਭਗਵੰਤ ਮਾਨ ਕੁਝ ਸੈਕਿੰਡ ਲਈ ਹੇਠਾਂ ਬੈਠੇ ਅਤੇ ਫਿਰ ਖੜ੍ਹੇ ਹੋ ਗਏ। ਸੁਰੱਖਿਆ ਸਟਾਫ ਨੇ ਸੀਐਮ ਭਗਵੰਤ ਮਾਨ ਨੂੰ ਨੇੜੇ ਖੜ੍ਹੀ ਕਾਰ ਵਿੱਚ ਬਿਠਾਇਆ। ਜਿਸ ਤੋਂ ਬਾਅਦ ਉਹ ਜਦੋਂ ਚੰਡੀਗੜ੍ਹ ਦੇ ਆਪਣੇ ਸੀਐਮ ਹਾਊਸ ਵਿਖੇ ਪੁੱਜੇ ਤਾਂ ਉਹਨਾਂ ਨੂੰ ਡਾਕਟਰਾਂ ਦੇ ਵੱਲੋਂ ਡਰਿਪ ਲਗਾਈ ਗਈ l ਹਾਲਾਂਕਿ ਹਜੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਇਆ ਕੀ ਸੀ, ਕਿ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਹਨਾਂ ਨੂੰ ਡਰਿਪ ਲਗਾਉਣੀ ਪਈ l ਪਰ ਅਚਾਨਕ ਵਿਗੜੀ ਸਿਹਤ ਤੋਂ ਬਾਅਦ ਹੁਣ ਚਰਚਾਵਾਂ ਛਿੜੀਆਂ ਹੋਈਆਂ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਖੇ ਪਹੁੰਚ ਕੇ ਦਿੱਲੀ ਦੇ ਅਪੋਲੋ ਹਸਪਤਾਲ ਵਿਖੇ ਚੈਕ ਅਪ ਕਰਵਾ ਸਕਦੇ ਹਨ l ਚਰਚਾਵਾਂ ਇਹ ਵੀ ਹਨ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ ਵਿੱਚੋ ਰਿਹਾ ਹੋਏ ਸਨ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਲੈਣ ਦੇ ਲਈ ਪੁੱਜੇ ਸਨ, ਜਿਸ ਦੌਰਾਨ ਉਹ ਮੀਂਹ ਵਿੱਚ ਗਿੱਲੇ ਹੋ ਗਏ ਸਨ ਤੇ ਆਖਿਆ ਜਾ ਰਿਹਾ ਹੈ ਕਿ ਸ਼ਾਇਦ ਇਸੇ ਕਾਰਨ ਹੀ ਉਹਨਾਂ ਦੀ ਸਿਹਤ ਵਿਗੜ ਗਈ l ਜਿਸ ਕਾਰਨ ਉਹਨਾਂ ਨੂੰ ਡਰਿਪ ਲਗਾਉਣੀ ਪਈ l