ਵਾਪਰਿਆ ਕਹਿਰ, ਮਕਾਨ ਦੀ ਛੱਤ ਡਿਗਣ ਕਾਰਨ ਇਕੋ ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ

ਕੁਦਰਤ ਦੀ ਕਰੋਪੀ ਦੇ ਕਾਰਨ ਕਈ ਵਾਰ ਅਜਿਹੇ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਰੂਹ ਕੰਬ ਉੱਠਦੀ ਹੈ l ਹੁਣ ਇੱਕ ਅਜਿਹਾ ਹੀ ਰੂਹ ਕੰਬਾਊ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਘਰ ਦੇ ਵਿੱਚ ਪਰਿਵਾਰਕ ਮੈਂਬਰ ਬੈਠੇ ਹੁੰਦੇ ਹਨ ਕਿ ਇਸੇ ਦੌਰਾਨ ਮਕਾਨ ਦੀ ਛੱਤ ਡਿੱਗ ਪੈਂਦੀ, ਇਸ ਦੌਰਾਨ ਪਰਿਵਾਰ ਦੇ ਪੰਜ ਜੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ l ਜਿਸ ਕਾਰਨ ਇਸ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ l ਮਾਮਲਾ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ, ਜਿੱਥੇ ਪਾਕਿਸਤਾਨ ਦੇ ਉੱਤਰ ਪੱਛਮੀ ਖੇਤਰ ’ਚ ਹਨੇਰੀ-ਤੂਫਾਨ ਕਾਰਨ ਇਹ ਹਾਦਸਾ ਵਾਪਰ ਗਿਆ l ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਇਕ ਮਕਾਨ ਦੀ ਛੱਤ ਢਹਿਣ ਕਾਰਨ ਕੀ ਹੋਇਆ ਪੰਜ ਜੀਆਂ ਦੀ ਮੌਤ ਹੋ ਗਈ l ਜਿਨ੍ਹਾਂ ਵਿੱਚ 3 ਬੱਚਿਆਂ ਸਮੇਤ ਇਕ ਪਰਿਵਾਰ ਦੇ 5 ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ l ਇਸ ਘਟਨਾ ਸਬੰਧੀ ਸਾਰੇ ਜਾਣਕਾਰੀ ਪਾਕਿਸਤਾਨ ਦੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਚਾਰਸੱਦਾ ਜ਼ਿਲੇ ਤੁਰੰਗਜਈ ਪਿੰਡ ’ਚ ਭਿਆਨਕ ਤੂਫਾਨ ਆਉਣ ਕਾਰਨ ਇਹ ਹਾਦਸਾ ਹੋਇਆ ਸੀ। ਇਸ ਹਾਦਸੇ ’ਚ ਇਕ ਜੋੜਾ ਤੇ ਉਨ੍ਹਾਂ ਦੇ 3 ਬੱਚੇ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਸਥਆਨਕ ਲੋਕਾਂ ਅਤੇ ਬਚਾਅ ਮੁਲਾਜ਼ਮਾਂ ਨੇ ਲਾਸ਼ਾਂ ਨੂੰ ਮਲਬੇ ’ਚੋਂ ਕੱਢਿਆ ਤੇ ਉਨ੍ਹਾਂ ਨੂੰ ਪੋਸਟਮਾਰਨ ਲਈ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪੁਲਿਸ ਵੱਲੋਂ ਹੁਣ ਆਲੇ ਦੁਆਲੇ ਦੇ ਲੋਕਾਂ ਦੇਵਿਆਨਾ ਨੂੰ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਕੇ.ਪੀ. ਦੇ ਅਲੀਮ ਅਮੀਨ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਤੇ ਪੀੜਤ ਪਰਿਵਾਰ ਨੂੰ ਨਕਦ ਮੁਆਵਜ਼ਾ ਦੇਣ ਦਾ ਐਲਾਨ ਕੀਤਾ, ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਨਾਮੋਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਹਨੇਰੀ ਤੇ ਤੂਫਾਨ ਦੇ ਕਾਰਨ ਇਹ ਹਾਦਸਾ ਵਾਪਰਦਾ ਹੈ ਤੇ ਇੱਕ ਪਰਿਵਾਰ ਸਦਾ ਸਦਾ ਦੇ ਲਈ ਤਬਾਹ ਹੋ ਜਾਂਦਾ ਹੈ ।