ਆਈ ਤਾਜਾ ਵੱਡੀ ਖਬਰ
ਡੇਰਾ ਬਿਆਸ ਜਿੱਥੇ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪੁੱਜਦੀਆਂ ਹਨ l ਦੇਸ਼ ਦੁਨੀਆਂ ਦੀਆਂ ਸੰਗਤਾਂ ਦਾ ਇਸ ਡੇਰੇ ਉੱਪਰ ਬਹੁਤ ਜਿਆਦਾ ਵਿਸ਼ਵਾਸ ਹੈ l ਉਧਰ ਸਮੇਂ ਸਮੇਂ ਤੇ ਡੇਰੇ ਨੂੰ ਲੈ ਕੇ ਵੱਖੋ ਵੱਖਰੇ ਹੁਕਮ ਜਾਰੀ ਹੁੰਦੇ ਰਹਿੰਦੇ ਹਨ l ਇਸੇ ਵਿਚਾਲੇ ਹੁਣ ਡੇਰਾ ਬਿਆਸ ਵੱਲੋਂ ਉਤਰਾਧਿਕਾਰੀ ਨਿਯੁਕਤ ਕਰਨ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ l ਜਿਸ ਦੇ ਚਰਚੇ ਦੂਰ ਦੂਰ ਤੱਕ ਛਿੜੇ ਹੋਏ ਹਨ l ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ l ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿੱਥੋਂ ਕਿਹੜੇ ਉੱਤਰਾਧਿਕਾਰੀ ਦੀ ਨਿਯੁਕਤੀ ਹੋਈ ਹੈ। ਦਰਅਸਲ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਆਪਣੇ ਉਤਰਾਧਿਕਾਰੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਕ ਹੋਰ ਵੱਡਾ ਫ਼ੈਸਲਾ ਲਿਆ ਗਿਆ, ਜਿਸ ਤਹਿਤ ਡੇਰਾ ਬਿਆਸ ਵਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਡੇਰਿਆਂ ਦੀ ਸੇਵਾ ਲਈ ਸੂਬਿਆਂ ਦੇ ਕੁਆਰਡੀਨੇਟਰਾਂ ਦਾ ਐਲਾਨ ਕੀਤਾ ਗਿਆ l ਇਸ ਵਿਚ ਤਿੰਨ ਜ਼ੋਨ ਬਣਾਏ ਗਏ ਹਨ । ਜਿਨ੍ਹਾਂ ਨੂੰ ਇਹ ਅਹੁਦੇ ਦਿੱਤੇ ਗਏ ਹਨ ਉਹਨਾਂ ਵਿੱਚ ਜ਼ੋਨ ਇਕ ‘ਚ ਪੰਜਾਬ ਦੀ ਜ਼ਿੰਮੇਵਾਰੀ ਡਾ. ਕੇ. ਡੀ. ਸਿੰਘ, ਹਿਮਾਚਲ ਪ੍ਰਦੇਸ਼-1 ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਯਪ, ਹਿਮਾਚਲ ਪ੍ਰਦੇਸ਼-2 ਦੀ ਜ਼ਿੰਮੇਵਾਰੀ ਮਨਚੰਦ ਚੌਹਾਨ, ਜੰਮੂ ਕਸ਼ਮੀਰ ਦੀ ਵੇਦ ਰਾਜ ਅੰਗੁਰਾਨਾ, ਉਤਰਾਖੰਡ ਸਚਿਨ ਚੋਪੜਾ ਤੇ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾਰ ਨੂੰ ਸੌਂਪੀ ਗਈ l ਇਸ ਤੋਂ ਇਲਾਵਾ ਜ਼ੋਨ ਦੋ ਵਿਚ ਰਾਜਿਸਥਾਨ ਦੀ ਜ਼ਿੰਮੇਵਾਰੀ ਸੀਤਾ ਰਾਮ ਚੋਪੜਾ, ਮੱਧ ਪ੍ਰਦੇਸ਼ ਮਿਯਾਂਕ ਸੇਠੀ ਅਤੇ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਰਵੀ ਪਟਨਾਨੀ ਨੂੰ ਸੌਂਪੀ ਗਈ ਹੈ। ਜ਼ੋਨ ਤਿੰਨ ਵਿਚ 9 ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਸ ਮੁਤਾਬਕ ਪਮਾਲ ਕਪੂਰ ਵੈਸਟ ਬੰਗਾਲ ਤੇ ਸਿੱਕਮ, ਅਜੀਤ ਪਾਲ ਸਿੰਘ ਗਬਾੜੀਆ ਨੂੰ ਮਹਾਰਾਸ਼ਟਰ 1, ਹਿਤੇਨ ਸੇਠੀ ਨੂੰ ਮਹਾਰਾਸ਼ਟਰ-2, ਪਰਕਾਸ਼ ਕੁਕਰੇਜਾ ਨੂੰ ਗੁਜਰਾਤ, ਰਜੇਸ਼ ਪਰੂਥੀ ਨੂੰ ਨੇਪਾਲ, ਰਫੀਕ ਅਹਿਮਦ ਨੂੰ ਕਰਨਾਟਕਾ, ਕੇਰਲਾ ਤੇ ਤਾਮਿਲਨਾਡੂ, ਆਰ. ਸ਼ੰਕਰ ਨੂੰ ਆਂਧਰਾ ਪ੍ਰਦੇਸ਼, ਲਕਸ਼ਮਣ ਟੀ ਨਨਵਾਨੀ ਨੂੰ ਤੇਲੰਗਾਨਾ, ਹਰੀਸ਼ ਮੁੰਜਲ ਨੂੰ ਬਿਹਾਰ, ਝਾਰਖੰਡ ,ਸਿੱਕਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ । ਜਿਨ੍ਹਾਂ ਨੂੰ ਉਨਾਂ ਦੀਆਂ ਜਿੰਮੇਵਾਰੀਆਂ ਸੌਂਪਣ ਤੋਂ ਬਾਅਦ ਹੁਣ ਆਖ ਦਿੱਤਾ ਗਿਆ ਹੈ ਕਿ ਇਸ ਦਾ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਜਾਵੇ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਸੰਗਤਾਂ ਨੂੰ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿੱਥੋਂ ਕਿਹੜੇ ਉੱਤਰਾਧਿਕਾਰੀ ਦੀ ਨਿਯੁਕਤੀ ਹੋਈ ਹੈ।
Previous Postਪੰਜਾਬ ਚ ਇਥੇ 17 ਸਤੰਬਰ ਨੂੰ ਇਹ ਪਾਬੰਦੀ ਦੇ ਹੁਕਮ ਹੋਏ ਜਾਰੀ
Next Postਪੰਜਾਬ ਦੇ ਇਹਨਾਂ 10 ਜਿਲ੍ਹਿਆਂ ਚ ਪੈ ਸਕਦਾ ਭਾਰੀ ਮੀਂਹ - ਆਈ ਤਾਜਾ ਖਬਰ