ਪੰਜਾਬ ਚ ਇਥੇ ਵਾਪਰਿਆ ਵੱਡਾ ਹਾਦਸਾ , ਆਕਸੀਜਨ ਨਾਲ ਭਰੇ ਸਿਲੰਡਰਾਂ ਚ ਹੋਇਆ ਬਲਾਸਟ

ਆਈ ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਜਿੱਥੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਵਾਸਤੇ ਆਖਿਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਗੰਭੀਰ ਬਿਮਾਰੀਆਂ ਨਾਲ ਨਾ ਲੜਨਾ ਪਵੇ। ਦਰਖਤ ਜਿੱਥੇ ਸਾਨੂੰ ਫਰੀ ਵਿੱਚ ਆਕਸੀਜਨ ਦਿੰਦੇ ਹਨ ਉੱਥੇ ਹੀ ਹਸਪਤਾਲਾਂ ਦੇ ਵਿੱਚ ਬਿਮਾਰੀ ਦੌਰਾਨ ਲੋਕਾਂ ਨੂੰ ਇਸ ਮਹਿੰਗਾਈ ਦੇ ਦੌਰ ਵਿੱਚ ਮਹਿੰਗੇ ਭਾਅ ਤੇ ਇਲਾਜ ਮਿਲਦਾ ਹੈ। ਜਿੱਥੇ ਸਾਹ ਦੀ ਸਮੱਸਿਆ ਹੋਣ ਤੇ ਲੋਕਾਂ ਨੂੰ ਆਕਸੀਜਨ ਮੁਹਈਆ ਕਰਵਾਈ ਜਾਂਦੀ ਹੈ। ਪਰ ਕਈ ਵਾਰ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਇਹਨਾਂ ਸਿਹਤ ਸਹੂਲਤਾਂ ਨੂੰ ਜੋਖਮ ਵਿੱਚ ਵੀ ਪਾ ਦਿੰਦੀਆਂ ਹਨ । ਹੁਣ ਪੰਜਾਬ ਵਿੱਚ ਸ੍ਰੀ ਕੀਰਤਪੁਰ ਸਾਹਿਬ ਤੋਂ ਇੱਕ ਖਬਰ ਸਾਹਮਣੇ ਆਈ ਹੈ।

ਜਿੱਥੇ ਆਕਸੀਜਨ ਨਾਲ ਭਰਿਆ ਹੋਇਆ ਸਿਲਿੰਡਰ ਪਲਟ ਗਿਆ ਹੈ ਅਤੇ ਭਾਰੀ ਨੁਕਸਾਨ ਹੋਇਆ ਹੈ। ਇਹ ਹਾਦਸਾ ਪਤਾਲਪੁਰੀ ਚੌਂਕ, ਕੀਰਤਪੁਰ ਸਾਹਿਬ ਵਿਖੇ ਅੱਜ ਤੜਕਸਾਰ ਉਸ ਸਮੇਂ ਵਾਪਰਿਆ ਜਦੋਂ ਸਿਲੰਡਰਾਂ ਨਾਲ ਭਰੀ ਹੋਈ ਗੱਡੀ ਦਿੱਲੀ ਤੋਂ ਨੰਗਲ ਲਈ ਆ ਰਹੀ ਸੀ। ਸਲੰਡਰਾਂ ਵਾਲਾ ਇਹ ਕੈਂਟਰ ਬੇਕਾਬੂ ਹੋ ਗਿਆ ਅਤੇ ਪਲਟ ਗਿਆ। ਜਿੱਥੇ ਇਸ ਦਾ ਡਰਾਈਵਰ ਇਸ ਵਿੱਚ ਬੁਰੀ ਤਰ੍ਹਾਂ ਫਸ ਗਿਆ । ਰਾਹਗੀਰ ਲੋਕਾਂ ਵੱਲੋਂ, ਇਸ ਦੀ ਖਬਰ ਤੁਰੰਤ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਜਿੱਥੇ ਗੱਡੀ ਪਲਟਣ ਕਾਰਨ ਸਲੰਡਰਾਂ ਨੂੰ ਅੱਗ ਲੱਗ ਗਈ ਸੀ। ਉੱਥੇ ਹੀ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਇਸ ਅੱਗ ਉੱਪਰ ਕਾਬੂ ਪਾਇਆ ਗਿਆ ਅਤੇ ਡਰਾਈਵਰ ਨੂੰ ਬੜੀ ਮੁਸ਼ਕਿਲ ਨਾਲ ਗੱਡੀ ਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿੱਚ ਜਿੱਥੇ ਡਰਾਈਵਰ ਦੀ ਲੱਤ ਉੱਪਰ ਗੰਭੀਰ ਸੱਟ ਲੱਗੀ ਅਤੇ ਉਸ ਦੀ ਪਹਿਚਾਣ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਗਰੀਸ਼ ਦੂਬੇ ਪੁੱਤਰ ਕੈਲਾਸ਼ ਦੁਬੇ ਵਜੋਂ ਹੋਈ ਹੈ। ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਡਰਾਈਵਰ ਦਿੱਲੀ ਤੋਂ ਨੰਗਲ ਦੀ ਇੱਕ ਫੈਕਟਰੀ ਵਿੱਚ ਆਕਸੀਜਨ ਸਲਿੰਡਰ ਮੁਹਈਆ ਕਰਵਾਉਣ ਦਾ ਕੰਮ ਕਰਦਾ ਹੈ। ਸਿਲੰਡਰਾਂ ਨੂੰ ਅੱਗ ਲੱਗਣ ਕਾਰਨ ਜਿੱਥੇ ਸਿਲੰਡਰਾਂ ਦੇ ਫਟਣ ਦਾ ਖਤਰਾ ਬਣਿਆ ਹੋਇਆ ਸੀ ਉੱਥੇ ਹੀ ਪੁਲਿਸ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਡਰਾਈਵਰ ਨੂੰ ਬਚਾਇਆ ਗਿਆ ਅਤੇ ਵੱਡੀ ਘਟਨਾ ਵਾਪਰਨ ਤੋਂ ਵੀ ਬਚਾਅ ਕੀਤਾ ਗਿਆ।