ਆਈ ਤਾਜਾ ਵੱਡੀ ਖਬਰ
ਅੱਤ ਦੀ ਗਰਮੀ ਤੇ ਬਿਜਲੀ ਦੇ ਲੰਬੇ ਲੰਬੇ ਘੱਟ ਆਮ ਜਨ ਜੀਵਨ ਨੂੰ ਕਾਫੀ ਪ੍ਰਭਾਵਿਤ ਕਰਦੇ ਪਏ ਹਨ l ਇੱਕ ਪਾਸੇ ਪੰਜਾਬ ਅੰਦਰ ਕਹਿਰ ਦੀ ਗਰਮੀ ਪੈਂਦੀ ਪਈ ਹੈ, ਦੂਜੇ ਪਾਸੇ ਬਿਜਲੀ ਦੇ ਲੰਬੇ ਲੰਬੇ ਘੱਟ ਲੱਗਦੇ ਪਏ ਹਨ, ਜਿਸ ਕਾਰਨ ਲੋਕ ਖਾਸ ਤੌਰ ਤੇ ਬੱਚੇ ਤੇ ਬਜ਼ੁਰਗ ਪਰੇਸ਼ਾਨ ਹੁੰਦੇ ਗਏ ਹਨ l ਇਸੇ ਵਿਚਾਲੇ ਹੁਣ ਪੰਜਾਬ ਅੰਦਰ ਦੋ ਦਿਨ ਬਿਜਲੀ ਬੰਦ ਰਹਿਣ ਸਬੰਧੀ ਵੱਡੀ ਖਬਰ ਪ੍ਰਾਪਤ ਹੁੰਦੀ ਪਈ ਹੈ l ਜਿਸ ਕਾਰਨ ਪੰਜਾਬੀਆਂ ਨੂੰ ਖਾਸੀਆਂ ਪਰੇਸ਼ਾਨੀਆਂ ਦੇ ਨਾਲ ਲੜਨਾ ਪੈ ਸਕਦਾ ਹੈ। ਖਬਰ ਮਾਨਸਾ ਨਾਲ ਜੁੜੀ ਹੋਈ ਹੈ ਜਿੱਥੇ ਬਿਜਲੀ ਬੰਦ ਰਹੇਗੀ ਤੇ ਬਿਜਲੀ ਬੋਰਡ ਦੇ ਵਡਮੁੱਲੇ ਖਪਤਕਾਰਾ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਕਿ 11KV ਮਾਨਸਾ ਰੋਡ ਫੀਡਰ ਜੋ ਕਿ ਮੁੱਸਾ ਗਰਿੱਡ ਤੋਂ ਚੱਲਦਾ ਹੈ ਦੀ ਬਿਜਲੀ ਸਪਲਾਈ ਮਿਤੀ 06/09/2024 ਦਿਨ ਸ਼ੁਕਰਵਾਰ ਨੂੰ ਸਵੇਰੇ 9:00 ਤੋਂ ਮਿਤੀ 07/09/2024 ਦਿਨ ਸ਼ਨੀਵਾਰ ਸ਼ਾਮ 8:00 ਵਜੇ ਤੱਕ ਬੰਦ ਰਹੇਗੀ।
ਜਿਸ ਨਾਲ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋਣ ਵਾਲੇ ਹਨ l ਇਸ ਨਾਲ ਗੁਰੂ ਰਾਈਸ ਮਿੱਲ ਤੋਂ ਮੂਸਾ ਗਰਿੱਡ ਤੱਕ ਦੀ ਸਾਰੀ ਇੰਡਟਰੀਜ਼ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਵੱਡੀਆਂ ਔਂਕੜਾਂ ਵਿੱਚ ਇੱਥੇ ਦੇ ਵਸਨੀਕ ਤੇ ਕਾਰੋਬਾਰ ਨਾਲ ਜੁੜੇ ਹੋਏ ਲੋਕ ਫਸ ਸਕਦੇ ਹਨ। ਬਿਜਲੀ ਸਪਲਾਈ ਬੰਦ ਹੋਣ ਕਾਰਨ ਵੀ ਆਰ ਇੰਡਟਰੀਜ਼, ਐਲ ਪੀ ਰਾਈਸ ਮਿੱਲ, ਲਾਭ ਰਾਈਸ ਮਿੱਲ, ਮਹਾਂਵੀਰ ਰਾਈਸ ਮਿੱਲ, ਟੀ ਆਰ ਇੰਡਟਰੀਜ਼, ਮਿਸ਼ਰਾ ਫੀਡ, ਸਿੱਧੂ ਮੂਸੇ ਵਾਲਾ ਸਮਾਧ, ਗਰੀਨ ਪਾਲੀਮਰ, ਤੋਸ਼ਨ ਗੱਤਾ ਫੈਕਟਰੀ , ਜੀ ਪੀ ਰਾਈਸ ਮਿੱਲ, ਇੰਡਟਰੀਜ਼ ਦੀ ਬਿਜਲੀ ਸਪਲਾਈ ਗਰਿੱਡ ਦੀ ਜਰੂਰੀ ਮੁਰੰਮਤ ਕਾਰਣ ਬੰਦ ਰਹੇਗੀ। ਇਸ ਦੇ ਨਾਲ ਹੀ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ l ਜਿਸ ਵਿੱਚ ਦੱਸਿਆ ਗਿਆ ਹੈ ਕਿ 11KV ਮਾਨਸਾ ਰੋਡ ਫੀਡਰ ਦੀ ਬਿਜਲੀ ਸਪਲਾਈ 66KV ਅਨਾਜ ਮੰਡੀ ਗਰਿੱਡ ਮਾਨਸਾ ਤੋਂ ਲੋਡ ਸ਼ਿਫਟ ਕਰਕੇ ਪਹਿਲਾਂ ਵੀ ਚਲਾਈ ਜਾ ਸਕਦੀ ਹੈ । ਇਸ ਸਬੰਧੀ ਸਾਰੀ ਜਾਣਕਾਰੀ ਇੰਜ: ਗੁਰਬਖਸ਼ ਸਿੰਘ ਐਸ ਡੀ ਓ ਸ਼ਹਿਰੀ ਮਾਨਸਾ ਤੇ ਇੰਜ: ਤਰਵਿੰਦਰ ਸਿੰਘ ਜੇ ਈ ਨੇ ਦਿੱਤੀ, ਉਹਨਾਂ ਵੱਲੋਂ ਦੱਸਿਆ ਗਿਆ ਕਿ ਬਿਜਲੀ ਸਪਲਾਈ ਹੁਣ ਬੰਦ ਰਹਿਣ ਵਾਲੀ ਹੈ ਤੇ ਜਲਦੀ ਹੀ ਮੁਰੰਮਤ ਤੋਂ ਬਾਅਦ ਇਸ ਦੀ ਸਪਲਾਈ ਮੁੜ ਤੋਂ ਬਹਾਲ ਕੀਤੀ ਜਾ ਸਕਦੀ ਹੈ ।
Previous Postਪੰਜਾਬ ਚ ਇਥੇ ਖੂਨ ਨਾਲ ਲਿੱਬੜੀਆਂ ਕੰਧਾਂ ਦੇਖ ਥਰ ਥਰ ਕੰਬ ਰਹੇ ਲੋਕ , ਇਲਾਕੇ ਚ ਦਹਿਸ਼ਤ ਦਾ ਮਾਹੌਲ
Next Postਪੰਜਾਬ ਚ ਇਥੇ 10 ਤਰੀਕ ਲਈ ਹੋਇਆ ਛੁੱਟੀ ਦਾ ਐਲਾਨ