ਆਈ ਤਾਜਾ ਵੱਡੀ ਖਬਰ
ਇੱਕ ਗਾਇਕ ਦੇ ਲਈ ਉਸ ਦੀ ਆਵਾਜ਼ ਦਾ ਮੁੱਲ ਉਸ ਵੇਲੇ ਪੈਂਦਾ ਹੈ ਜਦੋਂ ਲੋਕ ਉਸਦੇ ਗੀਤਾਂ ਨੂੰ ਪਸੰਦ ਕਰਦੇ ਹਨ ਤੇ ਉਸ ਨੂੰ ਵੱਖੋ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਗਾਉਣ ਵਾਸਤੇ ਬੁਲਾਉਂਦੇ ਹਨ l ਜਦੋਂ ਇੱਕ ਗਾਇਕ ਸਟੇਜ ਦੇ ਉੱਪਰ ਚੜਦਾ ਹੈ ਤਾਂ, ਉਹ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੇ ਗੀਤਾਂ ਦੇ ਨਾਲ ਤੇ ਆਪਣੀ ਗਾਇਕੀ ਦੇ ਨਾਲ ਲੋਕਾਂ ਦਾ ਦਿਲ ਜਿੱਤ ਸਕੇ l ਇਸੇ ਵਿਚਾਲੇ ਹੁਣ ਮਸ਼ਹੂਰ ਗਾਇਕ ਦੀ ਸਟੇਜ ਤੇ ਗਾਉਂਦਿਆਂ ਦੀ ਅਚਾਨਕ ਮੌਤ ਸਬੰਧੀ ਖਬਰ ਪ੍ਰਾਪਤ ਹੋਈ, ਜਿਸ ਕਾਰਨ ਮਿਊਜ਼ਿਕ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ । ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਰੈਪਰ ਫੈਟਮੈਨ ਸਕੂਪ ਦੀ ਮੌਤ ਹੋ ਗਈ, ਜਦੋਂ ਉਹ ਸਟੇਜ ਤੇ ਗਾ ਰਹੇ ਸਨ ਤਾਂ, ਅਚਾਨਕ ਉਸ ਵੇਲੇ ਅਜਿਹੀ ਘਟਨਾ ਵਾਪਰੀ ਕਿ ਉਹਨਾਂ ਦੀ ਜਾਨ ਚਲੀ ਗਈ ।
ਉਸ ਦੇ ਪਰਿਵਾਰ ਅਤੇ ਮੈਨੇਜਰ ਨੇ ਰੈਪਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਲਾਈਵ ਈਵੈਂਟ ‘ਚ ਪ੍ਰਦਰਸ਼ਨ ਕਰ ਰਿਹਾ ਸੀ। 53 ਸਾਲਾ ਫੈਟਮੈਨ ਸਟੇਜ ‘ਤੇ ਪਰਫਾਰਮ ਕਰ ਰਿਹਾ ਸੀ ਜਦੋਂ ਉਹ ਅਚਾਨਕ ਡਿੱਗ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੇ ਪ੍ਰਦਰਸ਼ਨ ਦੌਰਾਨ ਆਖਰੀ ਪਲਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ, ਜਿਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰਦੇ ਪਏ ਹਨ ਤੇ ਇਸ ਗਾਇਕ ਨੂੰ ਉਨਾਂ ਦੀ ਮੌਤ ਦੇ ਉੱਪਰ ਸ਼ਰਧਾਂਜਲੀ ਵੀ ਭੇਟ ਕਰਦੇ ਪਏ ਹਨ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਕਿ ਸਮਾਗਮ ‘ਚ ਮੌਜੂਦ ਮੈਡੀਕਲ ਸਟਾਫ ਸਟੇਜ ‘ਤੇ ਆ ਕੇ ਰੈਪਰ ਨੂੰ ਸੀਪੀਆਰ ਦੇ ਰਿਹਾ ਹੈ। ਇਸੇ ਦੌਰਾਨ ਅਚਾਨਕ ਗੋਂਦੇ ਗਾਉਂਦੇ ਉਹ ਸਟੇਜ ਤੇ ਹੀ ਡਿੱਗ ਜਾਂਦੇ ਹਨ ਫਿਰ ਆਲੇ ਦੁਆਲੇ ਦੇ ਲੋਕ ਉਹਨਾਂ ਨੂੰ ਆ ਕੇ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਜਦੋਂ ਉਹ ਹੋਸ਼ ਵਿੱਚ ਨਹੀਂ ਆਉਂਦੇ ਤਾਂ, ਮੌਕੇ ਤੇ ਉਹਨਾਂ ਨੂੰ ਹਸਪਤਾਲ ਲਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮਰੇਤਾ ਐਲਾਨ ਦਿੱਤਾ ਜਾਂਦਾ ਹੈ।
Previous Postਹੁਣੇ ਹੁਣੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਆਪਣੇ ਉੱਤਰਾਅਧਿਕਾਰੀ ਦਾ ਕੀਤਾ ਐਲਾਨ
Next Postਹਵਾਈ ਜਹਾਜ ਨੂੰ ਮਿਲੀ ਉਡਾਉਣ ਦੀ ਧਮਕੀ , ਕਰਵਾਈ ਗਈ ਐਮਰਜੈਂਸੀ ਲੈਂਡਿੰਗ