ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈਂਦੀ ਪਈ ਹੈ ਤੇ ਦੂਜੇ ਪਾਸੇ ਬਿਜਲੀ ਦੇ ਲੰਬੇ ਲੰਬੇ ਲੱਗ ਰਹੇ ਕਟ ਲੋਕਾਂ ਨੂੰ ਖਾਸੇ ਪਰੇਸ਼ਾਨ ਕਰਦੇ ਪਏ ਹਨ। ਆਏ ਦਿਨ ਪੰਜਾਬ ਭਰ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਪਈਆਂ ਹਨ, ਜਿੱਥੇ ਬਿਜਲੀ ਦੇ ਲੱਗਣ ਵਾਲੇ ਲੰਬੇ ਲੰਬੇ ਕੱਟਾਂ ਕਾਰਨ ਲੋਕ ਸਰਕਾਰ ਤੇ ਪ੍ਰਸ਼ਾਸਨ ਨੂੰ ਦੁਹਾਈਆਂ ਪਾਉਂਦੇ ਹੋਏ ਦਿਖਾਈ ਦਿੰਦੇ ਹਨ l ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਬਿਜਲੀ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਂਝੀ ਕਰਾਂਗੇ ਕਿ ਪੰਜਾਬ ਦੇ ਵਿੱਚ ਹੁਣ ਬਿਜਲੀ ਦੇ ਲੰਬੇ ਲੰਬੇ ਘੱਟ ਲੱਗਣ ਵਾਲੇ ਹਨ l
ਜਿਸ ਕਾਰਨ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਹੁਣ ਬਿਜਲੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੰਦ ਰਹੇਗੀ ਖਬਰ ਮਾਨਸਾ ਨਾਲ ਜੁੜੀ ਹੋਈ ਹੈ ਕਿ ਮਾਨਸਾ ਵਿੱਚ 11KV ਤਲਵੰਡੀ ਰੋਡ ਫੀਡਰ ਦੀ ਬਿਜਲੀ ਸਪਲਾਈ ਮਿਤੀ 30/08/2024 ਯਾਨੀ ਕਿ ਦਿਨ ਸ਼ੁਕਰਵਾਰ ਬਿਜਲੀ ਬੰਦ ਰਹੇਗੀ l ਮਿਲੀ ਜਾਣਕਾਰੀ ਮੁਤਾਬਕ ਇਸ ਦਿਨ ਬਿਜਲੀ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ। ਇਸ ਨਾਲ ਜਗਦੀਸ਼ ਪੈਟਰੋਲ ਪੰਪ ਪਿੰਡ ਰਾਮਦਿਤੇ ਵਾਲਾ ਤੋਂ ਗੁਰੂ ਰਾਈਸ ਮਿੱਲ ਤੱਕ ਦੀ ਸਾਰੀ ਇੰਡਟਰੀਜ਼ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਇਥੇ ਰਹਿਣ ਵਾਲੇ ਲੋਕਾਂ ਨੂੰ ਤੇ ਖਾਸ ਤੌਰ ਤੇ ਜਿਨਾਂ ਦਾ ਕਾਰੋਬਾਰ ਇਸ ਥਾਂ ਤੇ ਚੱਲਦਾ ਹੈ, ਉਹਨਾਂ ਦਾ ਕੰਮ ਕਾਜ ਕਾਫੀ ਪ੍ਰਭਾਵਿਤ ਹੋਵੇਗਾ। ਇਸ ਨਾਲ ਐਮ ਜੀ ਫੂਡ, ਸ਼ਿਵਾ ਪ੍ਰੋਟੀਨ, ਮਿਨਿਸਟਰੀ ਆਫ ਕੂਲਿੰਗ, ਰਹਿਮਤ ਰਾਈਸ ਮਿੱਲ, ਗੁਰੂ ਰਾਈਸ ਮਿੱਲ ਆਦਿ ਇੰਡਟਰੀਜ਼ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਣ ਬੰਦ ਰਹੇਗੀ। ਇਹ ਜਾਣਕਾਰੀ ਇੰਜ: ਗੁਰਬਖਸ਼ ਸਿੰਘ ਐਸ ਡੀ ਓ ਸ਼ਹਿਰੀ ਮਾਨਸਾ ਅਤੇ ਇੰਜ: ਤਰਵਿੰਦਰ ਸਿੰਘ ਜੇ ਈ ਨੇ ਦਿੱਤੀ। ਸੋ ਬਿਜਲੀ ਦੀ ਮੁਰਮਤ ਕਾਰਨ ਹੁਣ ਮਾਨਸਾ ਦੇ ਇਹਨਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਸ਼ੁਕਰਵਾਰ ਨੂੰ ਪੂਰੇ ਅੱਠ ਘੰਟਿਆਂ ਦੇ ਲਈ ਬਿਜਲੀ ਬੰਦ ਰਹੇਗੀ, ਜਿਸ ਕਾਰਨ ਹੁਣ ਲੋਕਾ ਨੂੰ ਵੀ ਇਸ ਗਰਮੀ ਦੇ ਮੌਸਮ ਵਿੱਚ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ l
Previous Postਹੁਣੇ ਹੁਣੇ ਪੰਜਾਬ ਦੇ ਸਾਬਕਾ ਮੰਤਰੀ ਦੀ ਹੋਈ ਅਚਾਨਕ ਮੌਤ
Next Postਪੰਜਾਬ ਸਰਕਾਰ ਵਲੋਂ ਰਾਸ਼ਨ ਕਾਰਡਾਂ ਨੂੰ ਲੈਕੇ ਕੀਤਾ ਵੱਡਾ ਐਲਾਨ