ਪੰਜਾਬ ਚ 11 ਵੀਂ ਜਮਾਤ ਚ ਪੜ੍ਹਦੀ ਨਬਾਲਿਗ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ

ਆਈ ਤਾਜਾ ਵੱਡੀ ਖਬਰ 

ਭਾਰਤ ਜਿਸ ਨੂੰ ਲੋਕਤਾਂਤਰਿਕ ਦੇਸ਼ ਆਖਿਆ ਜਾਂਦਾ ਹੈ l ਇਸ ਦੇਸ਼ ਦੇ ਵਿੱਚ ਹਰੇਕ ਨਿਯਮ ਕਾਨੂੰਨ ਮੁਤਾਬਕ ਬਣਿਆ ਹੋਇਆ ਹੈ l ਕੁਝ ਕਾਨੂੰਨ ਉਮਰ ਮੁਤਾਬਕ ਬਣੇ ਹੁੰਦੇ ਹਨ, ਜਿਸ ਅਨੁਸਾਰ ਮਨੁੱਖ ਆਪਣਾ ਕੰਮ ਕਰਦਾ ਹੈ l ਪਰ ਜੇਕਰ ਕੋਈ ਵਿਅਕਤੀ ਕਿਸੇ ਪ੍ਰਕਾਰ ਦਾ ਕੋਈ ਕਾਨੂੰਨ ਤੋੜਦਾ ਹੈ ਤਾਂ ਉਸਨੂੰ ਇਸਦਾ ਭਾਰੀ ਖਮਿਆਜਾ ਭੁਗਤਨਾ ਪੈਂਦਾ ਹੈ l ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਇੱਕ ਗਿਆਰਵੀਂ ਜਮਾਤ ਦੀ ਵਿਦਿਆਰਥਣ ਦੇ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਹੈ l ਨਾਬਾਲਗ ਕੁੜੀ ਦੇ ਵੱਲੋਂ ਬਹੁਤ ਛੋਟੀ ਉਮਰ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ, ਜਿਸ ਕਾਰਨ ਹੁਣ ਮਾਮਲਾ ਬਾਲ ਭਲਾਈ ਵਿਭਾਗ ਦੇ ਕੋਲੋਂ ਵੀ ਪਹੁੰਚ ਚੁੱਕਿਆ ਹੈ।

ਮਾਮਲਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸੰਬੰਧਿਤ ਹੈ l ਜਿੱਥੇ ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਇੱਕ ਨਾਬਾਲਗ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਕਾਰਨ ਇਸ ਮਾਮਲੇ ਦੀਆਂ ਚਰਚਾਵਾਂ ਪੂਰੇ ਪੰਜਾਬ ਭਰ ਦੇ ਵਿੱਚ ਛੜੀਆਂ ਹੋਈਆਂ ਹਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਫਿਲਹਾਲ ਮਾਂ ਤੇ ਬੱਚਾ ਬਿਲਕੁਲ ਠੀਕ ਹਨ। ਕੁੜੀ ਨਾਬਾਲਗ ਹੋਣ ਕਾਰਨ ਇਹ ਮਾਮਲਾ ਪੁਲਸ ਤੇ ਚਾਈਲਡ ਵੈਲਫੇਅਰ ਸੁਸਾਇਟੀ ਕੋਲ ਪਹੁੰਚ ਗਿਆ । ਦੋਵੇਂ ਧਿਰਾਂ ਨੂੰ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ ਜੋ ਵੀ ਫੈਸਲਾ ਹੋਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਕ ਸਾਲ ਪਹਿਲਾਂ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ 16 ਸਾਲਾ ਕੁੜੀ ਤੇ ਅੰਮ੍ਰਿਤਸਰ ਦੇ 19 ਸਾਲਾ ਲੜਕੇ ਦੀ ਮੰਗਣੀ ਹੋਈ ਸੀ। ਕੁੜੀ ਇਸ ਸਮੇਂ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਜਿਸ ਤੋਂ ਬਾਅਦ ਹੁਣ ਸਿਵਲ ਹਸਪਤਾਲ ਗੁਰਦਾਸਪੁਰ ‘ਚ ਨਾਬਾਲਗ ਕੁੜੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਹਸਪਤਾਲ ਪ੍ਰਬੰਧਕਾਂ ਨੇ ਇਸ ਸਬੰਧੀ ਸਖੀ ਵਨ ਸਟਾਪ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ l ਜਿਸ ਤੋਂ ਬਾਅਦ ਹੁਣ ਦੋਵੇਂ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ, ਜੋ ਵੀ ਗੱਲ ਸਾਹਮਣੇ ਆਵੇਗੀ ਉਸ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ l