ਪੰਜਾਬ ਵਾਸੀਆਂ ਨੂੰ ਲਗਾਤਾਰ ਆਈਆਂ 3 ਛੁੱਟੀਆਂ , ਲੋਕਾਂ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ 

ਪੰਜਾਬ ‘ਚ ਇਸ ਨੂੰ ਗੁਰੂਆਂ ਪੀਰਾਂ ਤੇ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ l ਜਦੋਂ ਤੋਂ ਪੰਜਾਬ ਦੇ ਵਿੱਚ ਮਾਨ ਸਰਕਾਰ ਆਈ ਹੈ, ਉਦੋਂ ਤੋਂ ਹੀ ਗੁਰੂਆਂ, ਪੀਰਾਂ ਤੇ ਸੂਰਵੀਰਾਂ ਦੇ ਨਾਲ ਸੰਬੰਧਿਤ ਦਿਹਾੜਿਆਂ ਮੌਕੇ ਪੰਜਾਬ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ ਤੇ ਨਾਲ ਦੀ ਨਾਲ ਵੱਖੋ ਵੱਖਰੇ ਸਮਾਗਮ ਵੀ ਕਰਵਾਏ ਜਾਂਦੇ ਹਨ। ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਤਿੰਨ ਛੁੱਟੀਆਂ ਦਾ ਐਲਾਨ ਹੋ ਚੁੱਕਿਆ ਹੈ, ਜਿਸ ਕਾਰਨ ਪੰਜਾਬ ਵਾਸੀਆਂ ਨੂੰ ਮੌਜਾਂ ਲੱਗ ਚੁੱਕੀਆਂ ਹਨ। ਦੱਸਦਿਆ ਕਿ ਛੁੱਟੀਆਂ ਦੇ ਲਿਹਾਜ਼ ਨਾਲ ਪੰਜਾਬ ਵਾਸੀਆਂ ਲਈ ਇਹ ਹਫਤਾ ਬੇਹੱਦ ਖਾਸ ਹੈ, ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਲਗਾਤਾਰ 3 ਛੁੱਟੀਆਂ ਆ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਦੇ ਵਿੱਚ ਤਿਉਹਾਰਾਂ ਦੀ ਸ਼ੁਰੂਆਤ ਹੁੰਦੀ ਹੈ ਤੇ ਹੁਣ ਅਗਸਤ ਮਹੀਨੇ ਦਾ ਇਹ ਲੰਬਾ ਵੀਕਐਂਡ 24 ਅਗਸਤ, ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਅਗਸਤ ਦੇ ਲੰਬੇ ਵੀਕੈਂਡ ਅਤੇ ਛੁੱਟੀਆਂ ਦੀ ਸੂਚੀ ਵੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀ ਹੈ। 24 ਅਗਸਤ ਨੂੰ ਸ਼ਨੀਵਾਰ ਹੈ। ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਅਤੇ ਕਈ ਸਕੂਲਾਂ ਵਿਚ ਛੁੱਟੀ ਰਹਿਣ ਵਾਲੀ ਹੈ। ਜਦਕਿ ਬਾਕੀ ਸਰਕਾਰੀ ਦਫਤਰ ਵੀ ਸ਼ਨੀਵਾਰ ਵਾਲੇ ਦਿਨ ਲਗਭਗ ਬੰਦ ਹੀ ਰਹਿੰਦੇ ਹਨ। ਇਸ ਤੋਂ ਬਾਅਦ 25 ਅਗਸਤ ਨੂੰ ਐਤਵਾਰ ਹੈ। ਇਸ ਦਿਨ ਤਾਂ ਵੈਸੇ ਹੀ ਜਨਤਕ ਛੁੱਟੀ ਰਹਿੰਦੀ ਹੈ। ਜਿਵੇਂ ਹੀ ਇਹਨਾ ਛੁੱਟੀਆਂ ਦਾ ਐਲਾਨ ਹੋਇਆ ਹੈ ਉਸ ਦੇ ਚਲਦੇ ਪੰਜਾਬ ਦੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਦਾ ਪਿਆ ਹੈ ਤੇ ਪੰਜਾਬੀ ਹੁਣ ਘੁੰਮਣ ਫਿਰਨ ਦਾ ਵੀ ਪਲੈਨ ਬਣਾ ਰਹੇ ਹਨ। ਦੱਸਦਿਆ ਕਿ 26 ਤਾਰੀਖ਼ ਦਿਨ ਸੋਮਵਾਰ ਨੂੰ ਸਾਰੇ ਦੇਸ਼ ਵਿਚ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਤਿਉਹਾਰ ਹੈ, ਇਸ ਤਿਉਹਾਰ ਨੂੰ ਦੇਸ਼ ਭਰ ਵਿਚ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਦਫ਼ਤਰਾਂ ਵਿਚ ਛੁੱਟੀ ਹੈ। ਲਿਹਾਜ਼ਾ 24, 25 ਅਤੇ 26 ਅਗਸਤ ਨੂੰ ਆਉਣ ਵਾਲੀਆਂ ਲਗਾਤਾਰ ਤਿੰਨ ਛੁੱਟੀਆਂ ਦਾ ਅਨੰਦ ਮਾਣਿਆ ਜਾ ਸਕਦਾ ਹੈ ਜਾਂ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ। ਸੋ ਇਹਨ੍ਹਾਂ ਛੁੱਟੀਆਂ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ ਤੇ ਹੁਣ ਪਰਿਵਾਰਾਂ ਦੇ ਵਿੱਚ ਇਹ ਚਰਚਾਵਾਂ ਛਿੜ ਚੁੱਕੀਆਂ ਹਨ ਕਿ ਇਹਨਾਂ ਛੋਟੀਆਂ ਦੌਰਾਨ ਕਿੱਥੇ ਤੇ ਕਿਵੇਂ ਜਾ ਸਕਦੇ ਹਾਂ l