ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਅਜਿਹੇ ਬਹੁਤ ਸਾਰੇ ਕਬੱਡੀ ਖਿਡਾਰੀ ਹਨ, ਜਿਨਾਂ ਨੇ ਆਪਣੀ ਗੇਮ ਦੇ ਨਾਲ ਪੂਰੀ ਦੁਨੀਆ ਭਰ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ l ਅਜਿਹੇ ਖਿਡਾਰੀ ਜਦੋਂ ਖੇਡਦੇ ਹਨ ਤਾਂ, ਉਨਾਂ ਦੇ ਪੱਖ ਵਿੱਚ ਬਹੁਤ ਸਾਰੇ ਲੋਕ ਉਨਾਂ ਦੀ ਜਿੱਤ ਦਾ ਹੌਕਾ ਦਿੰਦੇ ਹਨ l ਪਰ ਜਦੋਂ ਇਹਨਾਂ ਕਬੱਡੀ ਖਿਡਾਰੀਆਂ ਦੇ ਨਾਲ ਕੁਝ ਵੀ ਬੁਰਾ ਹੁੰਦਾ ਹੈ ਤਾਂ ਉਸ ਦਾ ਦੁੱਖ ਖੇਡ ਜਗਤ ਨੂੰ ਪਿਆਰ ਕਰਨ ਵਾਲਿਆਂ ਨੂੰ ਸਭ ਤੋਂ ਵੱਧ ਹੁੰਦਾ ਹੈ l ਇਸੇ ਵਿਚਾਲੇ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ ਹੈ ਕਿ ਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਸੱਪ ਦੇ ਡੰਗਣ ਦੇ ਨਾਲ ਬੇਵਕਤੀ ਮੌਤ ਹੋ ਗਈ l ਜਿਸ ਕਾਰਨ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l
ਦਰਅਸਲ ਵਿਸ਼ਵ ਪੱਧਰ ‘ਤੇ ਆਪਣੀ ਧਰਤੀ ਦਾ ਨਾਂ ਚਮਕਾਉਣ ਵਾਲੇ ਕਬੱਡੀ ਖਿਡਾਰੀ ਜਗਦੀਪ ਮੀਨੂੰ ਦੀ ਮੌਤ ਹੋ ਗਈ ਹੈ। ਜਿਸ ਕਾਰਨ ਖੇਡੇ ਜਗਤ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਹਨਾਂ ਦੇ ਚਾਹੁਣ ਵਾਲਿਆਂ ਦੇ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਗਦੀਪ ਨੂੰ ਕੁਝ ਦਿਨ ਪਹਿਲਾਂ ਸੱਪ ਨੇ ਡੰਗ ਲਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨਾਂ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਬੱਡੀ ਖਿਡਾਰੀ ਜਗਦੀਪ ਦੇ ਦੇ ਦੋ ਬੱਚੇ ਹਨ। ਮੀਨੂੰ ਦੀ ਇਸ ਦੁੱਖਦਾਈ ਮੌਤ ਕਾਰਨ ਪੂਰੇ ਸ਼ਹਿਰ ‘ਚ ਸੋਗ ਦੀ ਲਹਿਰ ਛਾਈ ਹੋਈ ਹੈ। ਇਹ ਇੱਕ ਅਜਿਹਾ ਖਿਡਾਰੀ ਸੀ ਜਿਸ ਨੇ ਕਬੱਡੀ ਖੇਡ ਜਗਤ ਦੇ ਵਿੱਚ ਚੰਗਾ ਨਾਮ ਕਮਾਇਆ ਤੇ ਲੋਕ ਉਨਾਂ ਦੀ ਖੇਡ ਨੂੰ ਬਹੁਤ ਜਿਆਦਾ ਪਸੰਦ ਕਰਦੇ ਸਨ l ਉਥੇ ਹੀ ਮੀਨੂੰ ਨਾਲ ਖੇਡਦੇ ਖਿਡਾਰੀਆਂ ਤੇ ਉਸ ਦੇ ਸਾਥੀ ਬਬਲੂ ਬਨੂੜ ਨੇ ਦੱਸਿਆ ਕਿ ਮੀਨੂੰ ਨੇ ਸਕੂਲ ਸਮੇਂ ਤੋਂ 45 ਕਿਲੋ ਵਰਗ ਤੋਂ ਖੇਡਣਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਲਗਾਤਾਰ ਅੱਗੇ ਵਧਦਾ ਗਿਆ। ਸੋ ਇਸ ਖਿਡਾਰੀ ਦੀ ਮੌਤ ਦੇ ਨਾਲ ਇੱਕ ਅਜਿਹਾ ਘਾਟਾ ਖੇਡ ਜਗਤ ਨੂੰ ਹੋਇਆ ਹੈ,ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l
Previous Postਲੰਗਰ ਚ ਵਾਪਰਿਆ ਦਰਦਨਾਕ ਹਾਦਸਾ - ਗਰਮ ਸਬਜ਼ੀ ਚ ਡਿੱਗੀਆਂ 2 ਬੱਚੀਆਂ, 1 ਦੀ ਹੋਈ ਮੌਤ
Next Postਪੰਜਾਬ ਚ ਏਥੇ 20 ਤਰੀਕ ਦੀ ਛੁੱਟੀ ਦਾ ਹੋਇਆ ਐਲਾਨ , ਸਕੂਲ ਕਾਲਜਾਂ ਸਮੇਤ ਵਿਦਿਅਕ ਅਦਾਰੇ ਰਹਿਣਗੇ ਬੰਦ