ਆਈ ਤਾਜਾ ਵੱਡੀ ਖਬਰ
ਪੰਜਾਬ ਜਿਸ ਨੂੰ ਗੁਰੂਆਂ, ਪੀਰਾਂ,ਫਕੀਰਾਂ ਤੇ ਸ਼ਹੀਦਾਂ ਦੀ ਧਰਤੀ ਆਖਿਆ ਜਾਂਦਾ ਹੈ l ਜਿਨਾਂ ਹਸਤੀਆਂ ਦੇ ਨਾਲ ਜੁੜੇ ਹੋਏ ਦਿਹਾੜਿਆਂ ਨੂੰ ਬੜੇ ਹੀ ਆਦਰ ਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ ਤੇ ਇਸੇ ਵਿਚਾਲੇ ਸ਼ਹੀਦ ਸੰਤ ਸ੍ਰੀ ਹਰੀਚੰਦ ਸਿੰਘ ਲੋਂਗੋਵਾਲ ਦੀ ਬਰਸੀ ਨੂੰ ਲੈ ਕੇ ਹੁਣ ਛੁੱਟੀ ਦਾ ਐਲਾਨ ਹੋ ਚੁੱਕਿਆ ਹੈ l ਜਿਸ ਕਾਰਨ 20 ਅਗਸਤ ਨੂੰ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਵਿੱਚ ਛੁੱਟੀ ਹੋਵੇਗੀ। ਇਹ ਛੁੱਟੀ ਪੰਜਾਬ ਦੇ ਜਲਾਦ ਸੰਗਰੂਰ ਦੇ ਵਿੱਚ ਐਲਾਨੀ ਗਈ ਹੈ l
ਜਿਸ ਸਬੰਧੀ ਸੰਗਰੂਰ ਦੇ ਡੀਸੀ ਦੇ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸ਼ਹੀਦ ਸੰਤ ਸ਼੍ਰੀ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਜਾਣੀ 20 ਅਗਸਤ ਨੂੰ ਜ਼ਿਲ੍ਹਾ ਸੰਗਰੂਰ ‘ਚ ਛੁੱਟੀ ਦਾ ਐਲਾਨ ਕੀਤਾ ਗਿਆ । ਜਿਸ ਨੂੰ ਲੈ ਕੇ ਜਾਰੀ ਕੀਤੇ ਗਏ ਹੁਕਮਾਂ ਮੁਤਾਬ ਸ਼ਹੀਦ ਸੰਤ ਸ਼੍ਰੀ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਜ਼ਿਲ੍ਹੇ ਦੇ ਵਿੱਚ ਛੁੱਟੀ ਰਹੇਗੀ ਤੇ ਸ਼ਰਧਾਂਜਲੀ ਭੇਂਟ ਕਰਨ ਲਈ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਇਸ ਦਿਨ ਜ਼ਿਲੇ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਬੰਦ ਰਹਿਣਗੇ l ਪ੍ਰੰਤੂ ਜਿਹੜੇ ਵਿਦਿਅਕ ਅਦਾਰੇ/ਯੂਨੀਵਰਸਿਟੀ, ਬੋਰਡਾਂ, ਸਕੂਲਾਂ, ਕਾਲਜਾ ਵਿੱਚ ਪ੍ਰੀਖਿਆ ਚੱਲ ਰਹੀ ਹੈ, ਉਨ੍ਹਾਂ ‘ਤੇ ਇਹ ਹੁਕਮ ਲਾਗੂ ਨਹੀਂ ਹੋਣਗੇ। ਸੋ ਸਮੇਂ ਸਮੇਂ ਤੇ ਸਰਕਾਰਾਂ ਤੇ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਕਦਮ ਚੁੱਕੇ ਜਾਂਦੇ ਹਨ, ਜਿਸ ਨਾਲ ਸ਼ਹੀਦਾਂ ਦੇ ਨਾਲ ਜੁੜੇ ਹੋਏ ਦਿਹਾੜਿਆਂ ਨੂੰ ਸ਼ਰਧਾਪੂਰਵਕ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ l ਇਸੇ ਵਿਚਾਲ ਇਹ ਹੁਣ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਇਸ ਸ਼ਹੀਦ ਦੀ ਬਰਸੀ ਮੌਕੇ ਹੁਣ ਜ਼ਿਲ੍ਹੇ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਅਗਸਤ ਨੂੰ ਛੁੱਟੀ ਰਹੇਗੀ।