ਪੰਜਾਬ ਚ ਕੱਲ ਇਥੇ ਸਵੇਰੇ 5 ਵਜੇ ਤੋਂ 7 ਵਜੇ ਤੱਕ ਬਿਜਲੀ ਰਹੇਗੀ ਬੰਦ

ਆਈ ਤਾਜਾ ਵੱਡੀ ਖਬਰ

ਪੰਜਾਬ ਭਰ ਦੇ ਵਿੱਚ ਅੱਤ ਦੀ ਗਰਮੀ ਪੈਂਦੀ ਪਈ ਹੈ, ਜਿਸ ਕਾਰਨ ਲੋਕ ਖਾਸੇ ਪਰੇਸ਼ਾਨ ਹਨ l ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਵੀ ਮੌਸਮ ਨੂੰ ਲੈ ਕੇ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਹਨ l ਪਰ ਇਸ ਦੇ ਬਾਵਜੂਦ ਵੀ ਭਾਰੀ ਮੀਹ ਨਹੀਂ ਪੈਂਦਾ ਪਿਆ ਹੈ ਤੇ ਲੋਕਾਂ ਨੂੰ ਗਰਮੀ ਦੋ ਰਾਹਤ ਨਹੀਂ ਮਿਲਦੀ ਪਈ। ਇਸੇ ਵਿਚਾਲ ਇਹ ਲੱਗ ਰਹੇ ਬਿਜਲੀ ਦੇ ਲੰਬੇ ਲੰਬੇ ਕੱਟਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਜਿਆਦਾ ਦੁਵਿਧਾ ਦੇ ਵਿੱਚ ਪਾਇਆ ਹੋਇਆ ਹੈ ਤੇ ਇਸੇ ਵਿਚਾਲੇ ਹੁਣ ਜਲੰਧਰ ਵਾਸੀਆਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਹੁਣ ਲੰਬੇ ਲੰਬੇ ਕੱਟਾਂ ਦੇ ਕਾਰਨ ਜਲੰਧਰ ਵਾਸੀਆਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਕੱਲ ਯਾਨੀ ਕਿ ਸ਼ਨੀਵਾਰ ਨੂੰ ਜਲੰਧਰ ਜ਼ਿਲ੍ਹੇ ਵਿੱਚ ਬਿਜਲੀ ਠੱਪ ਰਹਿਣ ਦੀ ਸੂਚਨਾ ਮਿਲਦੀ ਪਈ ਹੈ l

ਪੀਐਸਪੀਸੀਐਲ ਦੇ ਅਧਿਕਾਰੀ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਕੇ ਵੀ ਚਾਰਾਂ ਮੰਡੀ ਸਬ ਸਟੇਸ਼ਨ ਤੇ ਚੱਲ ਰਹੇ ਮੁਰੰਮਤ ਦੇ ਕੰਮ ਕਾਰਨ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਬਿਜਲੀ ਸਪਲਾਈ ਪੂਰੀ ਤਰਹਾਂ ਬੰਦ ਰਹੇਗੀ ਜਿਸ ਕਾਰਨ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਕਾਰਨ ਜ਼ਿਲ੍ਾ ਜਲੰਧਰ ਦੇ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋਣਗੇ ਜਿਨਾਂ ਦੇ ਵਿੱਚ ਗੁਰੂ ਰਾਮਦਾਸ ਚੌਂਕ, ਰਮੇਸ਼ਵਰ ਕਲੋਨੀ, ਭਾਰਗੋ ਕੈਂਪ, ਬੂਟਾ ਮੰਡੀ, ਸਿਲਵਰ ਹਾਈਟਸ, ਨਿਊ ਗਰੀਨ ਪਾਰਕ, ਮਾਡਲ ਹਾਊਸ, ਬੈਂਕ ਕਲੋਨੀ, ਸ੍ਰੀ ਵਿਸ਼ਵਕਰਮਾ ਮੰਦਿਰ,ਨਕੋਦਰ ਰੋਡ, ਲਿੰਕ ਕਲੋਨੀ, ਲਾਜਪਤ ਨਗਰ, ਪਾਸਪੋਰਟ ਦਫਤਰ ਤੇ ਨਾਲ ਦੀ ਨਾਲ ਡੀਮਾਟ ਦੇ ਆਲੇ ਦੁਆਲੇ ਦੇ ਇਲਾਕੇ ਇਸ ਦੌਰਾਨ ਪ੍ਰਭਾਵਿਤ ਹੋਣਗੇ l ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਸੋ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਚਿੰਤਾ ਵੱਧ ਚੁੱਕੀ ਹੈ, ਕਿਉਂਕਿ ਇੱਕ ਤੇ ਇੰਨੀ ਜ਼ਿਆਦਾ ਗਰਮੀ ਪੈਂਦੀ ਪਈ ਹੈ ਤੇ ਉੱਪਰੋਂ ਬਿਜਲੀ ਦੇ ਲੱਗਣ ਵਾਲੇ ਲੰਬੇ ਕੱਟ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਜਿਆਦਾ ਪ੍ਰਭਾਵਿਤ ਕਰਨਗੇ l